Thursday, September 1, 2011

ਭਾਰਤੀ ਟੀਮਾਂ ਦੇ ਕਪਤਾਨ ; ਸਬਾ ਅੰਜ਼ੁਮ ਕਰੀਮ ਅਤੇ ਰਾਜਪਾਲ ਸਿੰਘ









 

                                         ਭਾਰਤੀ ਮਹਿਲਾ ਹਾਕੀ ਟੀਮ ਦੀ                                                         

  ਕਪਤਾਨ ਸਬਾ ਅੰਜ਼ੁਮ ਕਰੀਮ   
                                                                                                                       ਭਾਰਤੀ ਪੁਰਸ਼ ਹਾਕੀ ਟੀਮ ਦਾ
                                                                                                                         ਕਪਤਾਨ ਰਾਜਪਾਲ ਸਿੰਘ    
                                      
ਭਾਰਤੀ ਟੀਮਾਂ ਦੇ ਕਪਤਾਨ ; ਸਬਾ ਅੰਜ਼ੁਮ ਕਰੀਮ ਅਤੇ  ਰਾਜਪਾਲ ਸਿੰਘ  
                                    *ਰਣਜੀਤ ਸਿੰਘ ਪ੍ਰੀਤ   

                ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਏਸ਼ੀਅਨ ਚੈਪੀਅਨਜ਼ ਟਰਾਫ਼ੀ ਮੁਕਾਬਲਾ ਚੀਨ ਦੇ ਸ਼ਹਿਰ ਔਰਡਸ ਵਿੱਚ ਖੇਡ ਰਹੀਆਂ ਹਨ। ਪੁਰਸ਼ ਵਰਗ ਦਾ ਇਹ ਪਹਿਲਾ  ਅਤੇ ਮਹਿਲਾ ਵਰਗ ਦਾ ਦੂਜਾ ਟੂਰਨਾਮੈਂਟ ਹੈ,ਮਹਿਲਾ ਵਰਗ ਦੀ ਪਹਿਲੀ ਟਰਾਫ਼ੀ ਬੁਸਾਨ (ਦੱਖਣੀ ਕੋਰੀਆ) ਵਿੱਚ ਖੇਡੀ ਗਈ ਸੀ,ਤਾਂ ਭਾਰਤ ਦਾ ਤੀਜਾ ਸਥਾਨ ਰਿਹਾ ਸੀ। ਇਸ ਵਾਰੀ ਵਾਂਗ 4 ਟੀਮਾਂ ਹੀ ਸ਼ਾਮਲ ਸਨ। ਪੁਰਸ਼ ਵਰਗ ਦੇ ਮੁਕਾਬਲੇ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਮਹਿਲਾ ਟੀਮ ਦੀ ਵਾਗਡੋਰ ਸਬਾ ਅੰਜ਼ੁਮ ਕਰੀਮ ਦੇ ਹੱਥ ਹੈ। ਜਦੋਂ ਕਿ ਪੁਰਸ਼ ਟੀਮ ਦੀ ਕਪਤਾਨੀ ਰਾਜਪਾਲ ਸਿੰਘ ਨੂੰ ਸੌਂਪੀ ਗਈ ਹੈ
               ਸਬਾ ਅੰਜ਼ੁਮ ਕਰੀਮ ;--    ਕੇਲਾਬਾਡੀ ਜ਼ਿਲ੍ਹਾ ਦੁਰਗ (ਛਤੀਸਗੜ੍ਹ) ਵਿੱਚ 12 ਜੂਨ 1985 ਨੂੰ ਜਨਮੀ ਮਹਿਲਾ ਵਰਗ ਦੀ ਕਪਤਾਨ ਰਾਈਟ ਵਿੰਗਰ ਫ਼ਾਰਵਰਡ 156 ਸਮ ਕੱਦ ਅਤੇ 49 ਕਿਲੋ ਵਜ਼ਨ,ਆਦਰਸ਼ ਕੰਨਿਆਂ ਸਕੂਲ ਦੁਰਗ ਤੋਂ ਤਾਲੀਮ ਹਾਸਲ ਕਰਨ ਵਾਲੀ ਸਬਾ ਅੰਜ਼ੁਮ ਕਰੀਮ ਨੇ ਸਪੋਰਟਸ ਟਰੇਨਿੰਗ ਸੈਂਟਰ ਸਾਈ ਛਤੀਸਗੜ੍ਹ ਵਿਖੇ 2000 ਤੋਂ 2002 ਤੱਕ ਟਰੇਨਿੰਗ ਹਾਸਲ ਕੀਤੀ ਹੈ, ਅਤੇ ਇਹ ਖਿਡਾਰਨ ਵੈਸਟਰਨ ਰੇਲਵੇ ਦੀ ਟੀਮ ਵਿੱਚ 2003 ਤੋਂ ਖੇਡਦੀ ਰਹੀ ਹੈ ਏਸੇ ਹੀ ਸਾਲ ਅਰਥਾਤ 2003 ਵਿੱਚ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਮੁੰਬਈ ਸਿਟੀ ਨਾਲ ਸਬੰਧਤ ਹੋ ਚੁੱਕੀ ਸਬਾ ਕਰੀਮ ਨੇ ਘਰੇਲੂ ਹਾਕੀ ਵਿੱਚ ਜੂਨੀਅਰ ਕੌਮੀ ਹਾਕੀ ਮੁਕਾਬਲਾ ਅਗਸਤ 2000 ਨੂੰ ਚੇਨੱਈ ਵਿੱਚ ਖੇਡਿਆ ਕੌਮੀ ਖੇਡਾਂ ਸਮੇ ਨਵੰਬਰ 2001 ਵਿੱਚ ਲੁਧਿਆਣਾ ਤੋਂ ਸ਼ਿਰਕਤ ਕਰਨੀ ਸ਼ੁਰੂ ਕੀਤੀ, ਅਤੇ ਇਥੇ ਇਹ ਛਤੀਸਗੜ੍ਹ ਦੀ ਟੀਮ ਵੱਲੋਂ ਖੇਡੀ ਪਰ ਟੀਮ ਦਾ ਚੌਥਾ ਸਥਾਨ ਰਿਹਾ ਫ਼ੈਡਰੇਸ਼ਨ ਕੱਪ ਫਰਵਰੀ-ਮਾਰਚ 2004 ਨੂੰ ਰਾਜਨੰਦਨ ਗਾਓਂ(ਛਤੀਸਗੜ੍ਹ) ਵਿਖੇ ਰੇਲਵੇ ਵੱਲੋਂ ਖੇਡਿਆ ਅਤੇ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਇਵੇਂ ਹੀ ਸੀਨੀਅਰ ਨੈਸ਼ਨਲਜ਼ ਮੁਕਾਬਲੇ ਸਮੇ ਮਾਰਚ 2006 ਨੂੰ ਦਿੱਲੀ ਵਿੱਚ ਸਬਾ ਕਰੀਮ ਦੀ ਰੇਲਵੇ ਟੀਮ ਨੇ ਖ਼ਿਤਾਬ ਹਾਸਲ ਕੀਤਾ। ਮਾਰਚ 2006 ਦੀਆਂ ਮੈਲਬੌਰਨ ਕਾਮਨਵੈਲਥ ਖੇਡਾਂ ਵਿੱਚੋਂ  ਭਾਰਤ ਦੀ ਦੂਜੀ ਪੁਜ਼ੀਸ਼ਨ ਰਹੀ,,ਸਬਾ ਦਾ ਹਿੱਸਾ 2 ਗੋਲ ਰਿਹਾ 2006 ਦੀਆਂ ਦੋਹਾ (ਕਤਰ) ਖੇਡਾਂ ਸਮੇ ਭਾਰਤੀ ਟੀਮ ਨੂੰ ਤੀਜਾ ਸਥਾਨ ਮਿਲਿਆ    
                      ਪਹਿਲੀ ਵਾਰ ਅੰਡਰ-18 ਸਾਲ ਵਰਗ ਦੇ ਐਚ ਐਫ਼ ਕੱਪ ਵਿੱਚ ਨਵੰਬਰ 2000 ਨੂੰ ਹਾਂਗਕਾਂਗ,ਵਿਖੇ ਆਪਣੀ ਖੇਡ ਦਾ ਜਲਵਾ ਦਿਖਾਇਆ ਮਈ 2001 ਨੂੰ ਬਿਊਨਸ ਆਇਰਸ ਜੂਨੀਅਰ ਵਿਸ਼ਵ ਕੱਪ ਸਮੇ ਭਾਰਤੀ ਟੀਮ ਨੂੰ ਨੌਵਾਂ ਸਥਾਨ ਮਿਲਿਆ,ਭਾਵੇਂ ਸਭਾ ਕਰੀਮ ਦੇ ਗੋਲਾਂ ਦੀ ਗਿਣਤੀ 4 ਰਹੀ। ਕਾਮਨਵੈਲਥ ਗੇਮਜ਼ ਜੁਲਾਈ-ਅਗਸਤ 2002 ਮਨਚੈਸਟਰ ਸਮੇ ਸੋਨ ਤਮਗਾ ਜੇਤੂ ਭਾਰਤੀ ਟੀਮ ਦੀ ਇਹ ਖਿਡਾਰਨ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਦੀਆਂ ਖਿਡਾਰਨਾਂ ਵਿੱਚੋਂ, ਸੱਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ। ਸਬਾ ਦੀ ਟੀਮ ਨੇ ਏਸ਼ੀਅਨ ਗੇਮਜ਼ ਅਕਤੂਬਰ 2002 ਬੁਸਾਨ (ਦੱਖਣੀ ਕੋਰੀਆ) ਵਿੱਚੋਂ ਚੌਥਾ ਸਥਾਨ ਲਿਆ, ਏਸ਼ੀਆ ਕੱਪ ਫਰਵਰੀ 2004 ਨੂੰ ਖੇਡਿਆ ਗਿਆ ਅਤੇ ਭਾਰਤ ਦੇ ਹਿੱਸੇ  ਗੋਲਡ ਮੈਡਲ ਆਇਆ ,ਸਬਾ ਅੰਜ਼ੁਮ ਦਾ ਇੱਕ ਗੋਲ ਸੀ ਕੋਚ ਸਲੀਮ ਦੀ ਤਰਬੀਅਤ ਵਾਲੀ ਇਸ ਖਿਡਾਰਨ ਨੇ ਅਪ੍ਰੈਲ-ਮਈ 2004 ਵਿੱਚ ਆਸਟਰੇਲੀਆ ਦੇ ਟੂਰ ਸਮੇ ਖੇਡੇ 3 ਟੈਸਟ ਮੈਚਾਂ ਦੀ ਲੜੀ ਭਾਰਤੀ ਟੀਮ ਨੇ 2-0 ਨਾਲ ਹਾਰੀ,ਇਹਨਾਂ ਮੈਚਾਂ ਵਿੱਚ ਸਬਾ ਕਰੀਮ ਦੇ 2 ਗੋਲ ਸਨ। ਪਰ ਮਈ 2004 ਦੇ ਨਿਊਜ਼ੀਲੈਡ ਟੂਰ ਸਮੇ ਜਿੱਥੇ ਭਾਰਤੀ ਟੀਮ 4 ਮੈਚਾਂ ਦੀ ਟੈਸਟ ਲੜੀ 2-0 ਨਾਲ ਹਾਰੀ,ਉੱਥੇ ਸਬਾ ਵੀ ਇੱਕ ਹੀ ਗੋਲ ਕਰ ਸਕੀ। ਜੂਨ 2005 ਨੂੰ ਸਿਓਲ ਵਿਖੇ 6 ਮੁਲਕੀ ਮੁਕਾਬਲਾ ਕੇ ਟੀ ਕੱਪ ਹੋਇਆ ਜਿਸ ਵਿੱਚ ਭਾਰਤ ਦਾ ਪੰਜਵਾਂ ਸਥਾਨ ਰਿਹਾ। ਇਥੇ ਸਬਾ ਕੋਈ ਗੋਲ ਨਾਂ ਕਰ ਸਕੀ। ਸਤੰਬਰ 2005 ਨੂੰ ਸਨਤਿਆਗੋ ਜੂਨੀਅਰ ਵਿਸ਼ਵ ਕੱਪ ਦੌਰਾਂਨ ਵੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਬਹੁਤ ਮਾੜੀ, ਅਰਥਾਤ 11 ਵੀਂ ਪੁਜ਼ੀਸ਼ਨ ਰਹੀ,ਪਰ ਸਬਾ ਕਰੀਮ ਦੇ 5 ਗੋਲ ਸਨ ਅਕਤੂਬਰ 2005 ਨੂੰ ਦਿੱਲੀ ਵਿਖੇ ਹੋਏ ਇੰਦਰਾ ਗਾਂਧੀ ਗੋਲਡ ਕੱਪ ਵਿੱਚ ਭਾਰਤੀ ਟੀਮ ਦੀ ਦੂਜੀ ਸਥਿੱਤੀ ਸਮੇ ਇੱਕ ਵਾਰ ਫਿਰ ਸਬਾ ਨੇ 5 ਗੋਲ ਕੀਤੇਇਸ ਖਿਡਾਰਨ ਤੋਂ ਹੁਣ ਵੀ ਬਹੁਤ ਉਮੀਦਾਂ ਹਨ,ਵੇਖੋ ਕਿੰਨਾ ਖ਼ਰਾ ਉਤਰਦੀ ਹੈ।
      ਰਾਜਪਾਲ ਸਿੰਘ ;---   29 ਅਗਸਤ 2011 ਨੂੰ ਅਰਜੁਨਾ ਐਵਾਰਡ ਪ੍ਰਾਪਤ ਕਰਨ ਵਾਲੇ,   8 ਅਗਸਤ 1983 ਨੂੰ ਜਨਮੇ ਰਾਜਪਾਲ ਸਿੰਘ ਨੇ ਪਹਿਲਾਂ ਵੀ ਟੀਮ ਦੀ ਅਗਵਾਈ ਕੀਤੀ ਸੀ, ਰਾਜਪਾਲ ਦੀ ਹਾਜ਼ਰੀ ਵਾਲੀ ਟੀਮ ਨੇ 2007 ਵਿੱਚ ਚੇਨੱਈ ਵਿਖੇ ਏਸ਼ੀਆ ਕੱਪ ਜਿਤਿਆ,ਏਸੇ ਹੀ ਸਾਲ 2007 ਵਿੱਚ ਬੈਲਜੀਅਮ ਵਿਖੇ ਚੈਂਪੀਅਨਜ਼ ਚੈਲੇਂਜ ਮੁਕਾਬਲੇ ਵਿੱਚੋਂ ਭਾਰਤੀ ਟੀਮ ਨੇ ਤੀਜੀ ਪੁਜ਼ੀਸ਼ਨ ਲਈ। ਇਹੀ ਮੁਕਾਬਲਾ 2009 ਨੂੰ ਸਾਲਟਾ ਵਿਖੇ ਹੋਇਆ,ਤਾਂ ਭਾਰਤ ਦਾ ਇੱਕ ਵਾਰ ਫਿਰ ਤੀਜਾ ਹੀ ਸਥਾਨ ਰਿਹਾ। ਮਲੇਸ਼ੀਆ ਵਿਚਲਾ ਸੁਲਤਾਨ ਅਜ਼ਲਾਨ ਸ਼ਾਹ ਕੱਪ ਮੁਕਾਬਲਾ 2010 ਵਿੱਚ ਜਿਤਿਆ ਕਾਮਨਵੈਲਥ ਖੇਡਾਂ 2010 ਨੂੰ ਦਿੱਲੀ ਵਿੱਚ ਹੋਈਆਂ, ਕੁਆਰਟਰ ਫ਼ਾਈਨਲ ਵਰਗ ਦੇ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 7-4 ਨਾਲ ਹਰਾਇਆ,ਅਤੇ ਸੈਮੀਫ਼ਾਈਨਲ ਇੰਗਲੈਂਡ ਤੋਂ ਜਿਤਦਿਆਂ ,ਆਸਟਰੇਲੀਆ ਨਾਲ ਫ਼ਾਈਨਲ ਖੇਡਿਆ ਤਾਂ ਰਾਜਪਾਲ ਦੀ ਇਹ ਟੀਮ ਬਹੁਤ ਬੁਰੀ ਤਰ੍ਹਾਂ 8-0 ਨਾਲ ਹਾਰੀ,ਇਸ ਤਰ੍ਹਾਂ ਸਿਲਵਰ ਮੈਡਲ ਹੀ ਮਿਲ ਸਕਿਆ ਦਿੱਲੀ ਵਿੱਚ ਹੀ 5 ਫੁੱਟ 10 ਇੰਚ ਦੇ ਕੱਦਾਵਰ ਫਾਰਵਰਡ ਖਿਡਾਰੀ ਰਾਜਪਾਲ ਦੀ ਕਪਤਾਨੀ ਅਧੀਨ ਭਾਰਤੀ ਟੀਮ 2010 ਦੇ ਵਿਸ਼ਵ ਕੱਪ ਮੁਕਾਬਲੇ ਸਮੇ 8 ਵੇਂ ਸਥਾਨ ਤੇ ਰਹੀ ਸੀ। ਹੁਣ ਇਸ ਕਪਤਾਨ ਦੀ ਹਾਜ਼ਰੀ ਵਿੱਚ ਭਾਰਤੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਇਲਾਵਾ ਦਸੰਬਰ ਵਿੱਚ ਚੈਂਪੀਅਨਜ਼ ਟਰਾਫੀ ਅਤੇ ਆਸਟਰੇਲੀਆ ਦਾ ਟੂਰ ਵੀ ਲਾਉਣਾ ਹੈ, ਕੁੱਝ ਚੋਟੀ ਦੇ ਖਿਡਾਰੀਆਂ ਦੀ ਗੈਰ ਹਾਜ਼ਰੀ ਵਿੱਚ ਭਾਰਤੀ ਟੀਮ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ,ਇਹ ਤਾਂ ਸਮਾਂ ਹੀ ਦੱਸੇਗਾ,ਪਰ ਵਿਦੇਸ਼ੀ ਕੋਚ ਅਤੇ ਟੀਮ ਵੱਲੋਂ ਦਾਹਵੇ ਬਹੁਤ ਵੱਡੇ ਵੱਡੇ ਕੀਤੇ ਗਏ ਹਨ।
                             ਹੁਣ ਚੀਨ ਵਿੱਚ ਚੱਲੀ ਜਾ ਰਹੇ ਏਸ਼ੀਅਨ ਚੈਂਪੀਅਨਜ਼ ਮੁਕਾਬਲੇ ਦੌਰਾਂਨ ਭਾਰਤੀ ਟੀਮਾਂ ਦੀ ਕੀ ਕਾਰਗੁਜ਼ਾਰੀ ਰਹਿੰਦੀ ਹੈ,ਇਸ ਦਾ ਜਵਾਬ 11 ਸਤੰਬਰ ਨੂੰ ਹੀ ਮਿਲ ਸਕੇਗਾ.,ਤਾਂ ਆਓ ਭਾਰਤੀ ਟੀਮ ਲਈ ਸ਼ੁਭ ਭਾਵਨਾ ਰਖਦੇ ਹੋਏ 11 ਸਤੰਬਰ ਦੀ ਉਡੀਕ ਵਿੱਚ ਜੁਟ ਜਾਈਏ।
  ******************************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232