Monday, October 24, 2011

16 ਖੇਡ ਮੈਦਾਨਾਂ ਵਿੱਚ ਖ਼ਿਤਾਬ ਲਈ ਭਿੜਨਗੀਆਂ 14 ਕਬੱਡੀ ਟੀਮਾਂ


                                                    ਕਬੱਡੀ ਮੈਚ ਦਾ ਨਜ਼ਾਰਾ ਮਾਣਦੇ ਦਰਸ਼ਕ
       16 ਖੇਡ ਮੈਦਾਨਾਂ ਵਿੱਚ ਖ਼ਿਤਾਬ ਲਈ ਭਿੜਨਗੀਆਂ 14 ਕਬੱਡੀ ਟੀਮਾਂ
                   ਪਹਿਲੀ ਨਵੰਬਰ ਨੂੰ ਬਠਿੰਡਾ ਵਿੱਚ ਹੋਵੇਗਾ ਰੰਗੀਨ ਉਦਘਾਟਨ ਸਮਾਰੋਹ
                                                  ਰਣਜੀਤ ਸਿੰਘ ਪ੍ਰੀਤ
               ਰਕਲ ਅਰਥਾਤ ਚੱਕਰਨੁਮਾਂ ਮੈਦਾਨ ਵਿੱਚ ਖੇਡੀ ਜਾਣ ਵਾਲੀ ਕਬੱਡੀ ਖੇਡ, ਭਾਰਤੀ ਖਿੱਤੇ ਦੀਆਂ ਸਭ ਤੋਂ ਪੁਰਾਤਨ ਖੇਡਾਂ ਵਿੱਚੋਂ ਇੱਕ ਹੈ ਕਰੀਬ 4000 ਸਾਲ ਪਹਿਲਾਂ ਵੀ ਇਹ ਖੇਡ ਭਾਰਤ, ਖ਼ਾਸ਼ਕਰ ਪੰਜਾਬ ਵਿੱਚ ਪ੍ਰਚੱਲਤ ਸੀ, ਮਹਾਂਭਾਰਤ ਸਮੇ,ਮਹਾਤਮਾ ਗੌਤਮ ਬੁੱਧ ਸਮੇ , ਸ਼ਿਵ ਪੁਰਾਣ ਵਿੱਚ ਵੀ ਹਮਲਾ ਕਰਨਾ (ਰੇਡ ਪਾਉਂਣੀ),ਹਮਲੇ ਤੋਂ ਬਚਣਾ (ਸਟਾਪਰ ਬਣਨਾਂ),ਦੀ ਗੱਲ ਚਲਦੀ ਰਹੀ ਹੈ ।                                                                      
           1936 ਦੀਆਂ ਬਰਲਿਨ ਓਲੰਪਿਕ ਖੇਡਾਂ ਸਮੇਂ ਵੀ ਕਬੱਡੀ ਸਾਮਲ ਸੀ2004 ਦੇ ਕਬੱਡੀ ਵਿਸਵ ਕੱਪ ਸਮੇਂ ਇਰਾਨ,ਭਾਰਤ ਅਤੇ ਪਾਕਿਸਤਾਨ ਨੇ ਹਿੱਸਾ ਲਿਆ ਭਾਰਤ ਨੇ ਇਹ ਵਿਸ਼ਵ ਕੱਪ 55-27 ਨਾਲ ਇਰਾਨ ਨੂੰ ਮਾਤ ਦੇ ਕੇ ਜਿੱਤਿਆ ਦੂਜੇ 2007 ਵਾਲੇ ਵਿਸ਼ਵ ਕੱਪ ਸਮੇਂ ਅਫਗਾਨਿਸਤਾਨ,ਬੰਗਲਾ ਦੇਸ਼, ਭਾਰਤ, ਇਰਾਨ,ਇਟਲੀ,ਜਪਾਨ, ਕਰਿਗਸਤਾਨ, ਮਲੇਸ਼ੀਆ, ਨੇਪਾਲ, ਪਿਕਸਤਾਨ, ਦੱਖਣੀ ਕੋਰੀਆ, ਥਾਈਲੈਂਡ, ਤੁਰਕਮਿਨਸਤਾਨ, ਇੰਗਲੈਂਡ, ਵੈਸਟ ਇੰਡੀਜ਼ ਸਮੇਤ ਕੁੱਲ 15 ਟੀਮਾਂ ਨੇ ਸ਼ਮੂਲੀਅਤ ਕੀਤੀਇੱਕ ਵਾਰ ਫਿਰ ਭਾਰਤੀ ਟੀਮ ਇਰਾਨ ਨੂੰ 29-19 ਨਾਲ ਹਰਾਕੇ ਜੇਤੂ ਬਣੀਪਿਛਲੇ 2010 ਦੇ ਵਿਸ਼ੇਸ਼ ਵਿਸ਼ਵ ਕੱਪ ਵਿੱਚ 9 ਟੀਮਾਂ ਨੇ ਹਿੱਸਾ ਲਿਆ ਅਤੇ ਇਹ ਮੁਕਾਬਲਾ ਵੱਡੇ ਇਨਾਮਾਂ ਸਨਮਾਨਾ ਵਾਲਾ ਅਖਵਾਇਆ ਪਿਛਲੀ ਸਰਕਾਰ ਨੇ ਵੀ ਵੋਟ ਬੈਂਕ ਪੱਕਾ ਕਰਨ ਲਈ ਲੋਕ ਚੇਤਨਾਂ ਨੂੰ ਖੁੰਡਾ ਕਰਨ ਲਈ,ਦੋਹਾਂ ਪੰਜਾਬਾਂ ਦੇ ਟੂਰਨਾਮੈਂਟ ਕਰਵਾਏ ਸਨਉਹਦੇ ਕਦਮ ਚਿੰਨ੍ਹਾਂ ਉਤੇ ਚਲਦਿਆਂ ਮੌਜੂਦਾ ਸਰਕਾਰ ਵੀ ਲੋਕਾਂ ਨੂੰ  ਆਮ ਮੁਦਿਆਂ ਤੋਂ ਲਾਂਭੇ ਲਿਜਾਣ ਲਈ ਅਜਿਹੇ ਯਤਨਾਂ ਵਿੱਚ ਜੁਟੀ ਹੋਈ ਹੈ ਇਨਾਮੀ ਰਾਸ਼ੀ ਦਾ ਵਾਧਾ, ਪੇਂਡੂ ਖੇਤਰ ਮੈਚਾਂ ਲਈ ਚੁਣਨੇ,ਵੱਡੀ ਪੱਧਰ 'ਤੇ ਪ੍ਰਚਾਰ ਕਰਨਾਂ, ਇਰਾਨ ਏਸ਼ੀਆ ਕਬੱਡੀ ਕੱਪ ਜਿੱਤਣ ਦੇ ਜਸ਼ਨ ਮਨਾਉਣਾ ਵਰਗੀਆਂ ਗੱਲਾਂ ਵੀ ਰਾਜਨੀਤੀ ਦਾ ਸਿਰ ਪਲੋਸਦੀਆਂ ਹਨ ਇਸ ਵਿਸ਼ਵ ਕੱਪ ਰਾਂਹੀ ਪਿਛਲੇ ਮੁਕਾਬਲੇ ਦੀ ਕਾਰਗੁਜ਼ਾਰੀ ਨੂੰ ਵੀ ਐਨ ਵੋਟਾਂ ਮੌਕੇ ਕੈਸ਼ ਕਰਵਾਉਣ ਦੇ ਯਤਨ ਵਜੋਂ ਉਪਰਾਲੇ ਕੀਤੇ ਜਾ ਰਹੇ ਹਨ,ਇਸ ਵਿੱਚ ਕਿੰਨੀ ਕੁ ਸਫ਼ਲਤਾ ਮਿਲਦੀ ਹੈ । ਇਹ ਤਾਂ ਸਮਾਂ ਹੀ ਦਸੇਗਾ?
                  ਪਰ ਪਿਛਲਾ ਪਰਲ ਵਿਸ਼ਵ ਕੱਪ ਕਬੱਡੀ ਪੰਜਾਬ, ਮੁਕਾਬਲਾ ਪੰਜਾਬ ਸਰਕਾਰ ਦੇ ਯਤਨਾਂ ਅਤੇ ਕਬੱਡੀ ਨਾਲ ਜੁੜੇ ਉਪ-ਮੁਖ ਮੰਤਰੀ ਸੁਖਬੀਰ ਸਿੰਘ ਬਾਦਲ , ਕਬੱਡੀ ਖਿਡਾਰੀ ਰਹੇ ਸਿਕੰਦਰ ਸਿੰਘ ਮਲੂਕਾ ਦੇ ਉਪਰਾਲੇ ਨਾਲ  ਮੀਲ ਪੱਥਰ ਸਿੱਧ ਹੋਇਆ ਹੈ ਸੰਘਰਸ਼, ਸ਼ਕਤੀ,ਅਤੇ ਤਕਨੀਕ ਦੇ ਸੁਮੇਲ ਵਾਲਾ ਇਹ ਮੁਕਾਬਲਾ 3 ਤੋਂ 12 ਅਪ੍ਰੈਲ 2010 ਤੱਕ ਖੇਡਿਆ ਗਿਆ,ਜਿਸ 'ਤੇ 2:2 ਕਰੋੜ ਦੇ ਇਨਾਮ ਦਿੱਤੇ ਗਏਸ਼ਾਮਲਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਭਾਰਤ ਨੇ ਆਪਣੇ ਪੂਲ ਏ ਦੇ ਸਾਰੇ 4 ਮੈਚ ਜਿੱਤ ਕਿ 8 ਅੰਕ ਲੈ ਕੇ ਟਾਪ ਕੀਤਾ ਇਟਲੀ ਦਾ 6 ਅੰਕਾਂ ਨਾਲ ਦੂਜਾ ਸਥਾਨ ਰਿਹਾ, ਜਿਸ ਨੇ ਭਾਰਤ ਕੋਲੋਂ ਇੱਕ ਮੈਚ ਹਾਰਿਆ ਅਤੇ 3 ਮੈਚ ਜਿੱਤੇਅਮਰੀਕਾ ਨੇ 2, ਆਸਟਰੇਲੀਆ ਨੇ ਇੱਕ ਮੈਚ ਜਿੱਤ ਕੇ ਕ੍ਰਮਵਾਰ 4 ਅਤੇ 2 ਅੰਕ ਹਾਸਲ ਕੀਤੇ ਜਦੋਂ ਕਿ ਇਰਾਨ ਕੋਈ ਵੀ ਮੈਚ ਨਾ ਜਿੱਤ ਸਕਿਆ ਪੂਲ ਬੀ ਵਿੱਚੋਂ ਪਾਕਿਸਤਾਨ ਨੇ 3 ਦੇ 3 ਮੈਚ ਜਿੱਤ ਕਿ 6 ਅੰਕ ਲਏ, ਕੈਨੇਡਾ ਨੇ ਪਾਕਿਸਤਾਨ ਤੋਂ ਮਾਤ ਖਾਂਦਿਆਂ 2 ਜਿੱਤਾਂ ਨਾਲ 4 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਇੰਗਲੈਂਡ ਦੇ ਇੱਕ ਜਿੱਤ ਨਾਲ 2 ਅੰਕ ਰਹੇ,ਅਤੇ ਸਪੇਨ ਦੀ ਸਥਿੱਤੀ ਇਰਾਨ ਵਰਗੀ ਹੀ ਰਹੀ
        10 ਅਪ੍ਰੈਲ ਨੂੰ ਬਠਿੰਡਾ ਵਿਖੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ 57-33 ਨਾਲ ਇਟਲੀ ਨੂੰ ਸ਼ਿਕੱਸ਼ਤ ਦਿੱਤੀਏਸੇ ਦਿਨ ਦੂਜੇ ਸੈਮੀਫ਼ਾਈਨਲ ਵਿੱਚ ਭਾਰਤ ਨੇ ਕੈਨੇਡਾ ਨੂੰ 51-36 ਨਾਲ ਮਾਤ ਦੇ ਕੇ ਫ਼ਾਈਨਲ ਪ੍ਰਵੇਸ਼ ਪਾਇਆਤੀਜੀ ਪੁਜ਼ੀਸ਼ਨ ਵਾਲਾ ਮੈਚ 12 ਅਪ੍ਰੈਲ ਨੂੰ ਲੁਧਿਆਣਾ ਵਿਖੇ ਕੈਨੇਡਾ ਨੇ ਵਿਸ਼ਵ ਕੱਪ ਰਿਕਾਰਡ ਜਿੱਤ ਅੰਤਰ ਸਕੋਰ 66-22 ਨਾਲ ਇਟਲੀ ਨੂੰ ਹਰਾਕੇ ਜਿੱਤਿਆ ਉਂਝ 5 ਅਪ੍ਰੈਲ ਨੂੰ ਜਲੰਧਰ  ਵਿੱਚ ਕੈਨੇਡਾ-ਸਪੇਨ ਮੈਚ ਦੌਰਾਨ ਰਿਕਾਰਡ ਸਕੋਰ 66+28 ਕੁੱਲ 94 ਰਿਹਾ ਹੈਲੁਧਿਆਣਾ ਵਿਖੇ 12 ਅਪ੍ਰੈਲ ਦੇ ਦਿਨ ਭਾਰਤ ਨੇ ਪਾਕਿਸਤਾਨ ਨੂੰ 58-24 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਇੱਕ ਕਰੋੜ ਦੀ ਰਾਸ਼ੀ ਅਤੇ ਕੱਪ ਪ੍ਰਪਤ ਕੀਤਾ ਪਾਕਿਸਤਾਨ ਨੂੰ 51 ਲੱਖ,ਕੈਨੇਡਾ ਨੂੰ 21 ਲੱਖ,ਇਟਲੀ ਨੂੰ 10 ਲੱਖ,ਅਤੇ ਭਾਗ ਲੈਣ ਵਾਲੀ ਹਰੇਕ ਟੀਮ ਨੂੰ 5-5 ਲੱਖ ਦਿੱਤਾ ਗਿਆ ਜਿਥੇ ਸਾਰੇ ਮੈਚਾਂ ਦਾ ਪ੍ਰਸਾਰਣ ਪੀਟੀਸੀ ਚੈਨਲ ਨੇ ਕੀਤਾ,ਉਥੇ ਵਧੀਆ ਜਾਫ਼ੀ ਦਾ ਖਿਤਾਬ ਭਾਰਤੀ ਕਪਤਾਨ ਮਨਜੀਤ ਸਿੰਘ ਮੰਗਾ ਦੇ ਹਿੱਸੇ ਰਿਹਾ,ਵਧੀਆਂ ਧਾਵੀ ਕੈਨੇਡਾ ਦਾ ਕੁਲਜੀਤ ਅਖਵਾਇਆ।।ਇਹਨਾਂ ਦੋਹਾਂ ਨੂੰ ਸਵਰਾਜ ਟਰੈਕਟਰ ਇਨਾਮ ਵਜੋਂ ਦਿੱਤੇ ਗਏ।।ਮੁਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਨੇ ਹਰੇਕ ਅੰਕ ਲਈ 5000 ਦਾ ਐਲਾਨ ਕੀਤਾ,ਜੋ ਮਗਰੋਂ ਘਟਾ ਕੇ 2000 ਕਰ ਦਿੱਤਾ ਗਿਆ ਖਿਡਾਰੀਆਂ  ਲਈ ਨੌਕਰੀ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ
           ਦੂਜੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਕਰਨ ਵਾਸਤੇ ਲੁਧਿਆਣਾ ਵਿਖੇ 2 ਅਕਤੂਬਰ ਤੋਂ 4 ਅਕਤੂਬਰ ਤੱਕ 51 ਖਿਡਾਰੀਆਂ ਦੀ ਚੋਣ ਕੀਤੀ ਗਈ ਸੀਪਰ 20 ਖਿਡਾਰੀ ਡੋਪ ਟੈਸਟ ਵਿੱਚ ਫ਼ਸਣ ਕਾਰਣ , ਬਾਕੀ 31 ਖਿਡਾਰੀਆਂ ਦਾ ਕੈਂਪ ਬਠਿੰਡਾ ਵਿਖੇ ਚੱਲੀ ਜਾ ਰਿਹਾ ਹੈਮਹਿਲਾ ਟੀਮ ਦੀ ਚੋਣ ਵੀ ਲੁਧਿਆਣਾ ਵਿਖੇ ਹੋਈ ਅਤੇ 43 ਖਿਡਾਰਨਾਂ ਦੀ ਚੋਣ ਕੀਤੀ ਗਈ ,40 ਖਿਡਾਰਨਾਂ ਦਾ ਡੋਪ ਟੈਸਟ ਸਹੀ ਰਿਹਾ ਹੈ। ਇੱਥੇ ਹੀ ਕੈਪ ਲਾਇਆ ਗਿਆ ਹੈਇਸ ਵਾਰੀ  ਦੂਜੇ ਕਬੱਡੀ ਕੱਪ ਲਈ ਦੁਗਣੀ ਹੀ ਇਨਾਮੀ ਰਾਸ਼ੀ, ਅਰਥਾਤ ਜੇਤ ਨੂੰ 2 ਕਰੋੜ, ਉਪ ਜੇਤੂ ਨੂੰ ਇੱਕ ਕਰੋੜ ,ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਮਿਲਣਾ ਹੈਬਾਕੀ ਹਰੇਕ ਟੀਮ ਨੂੰ 10-10 ਲੱਖ ਦੇਣ ਤੋਂ ਇਲਾਵਾ, ਵਧੀਆ ਖਿਡਾਰੀਆਂ ਨੂੰ ਵੀ ਵਧੀਆ ਤੋਹਫ਼ੇ ਅਤੇ ਵਧੀਆ ਇਨਾਮੀ ਰਾਸ਼ੀ ਮਿਲੇਗੀ ਮਹਿਲਾ ਵਰਗ ਦੀ ਜੇਤੂ ਟੀਮ ਨੂੰ 25 ਲੱਖ, ਉਪ ਜੇਤੂ ਨੂੰ 15 ਲੱਖ ਅਤੇ ਤੀਜੇ-ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 10-10 ਲੱਖ ਮਿਲਣਗੇਪਹਿਲੀ ਤੋਂ 20 ਨਵੰਬਰ 2011 ਤੱਕ 16 ਥਾਵਾਂ 'ਤੇ ਖੇਡੇ ਜਾਣ ਵਾਲੇ ਮੈਚਾਂ ਲਈ 14 ਟੀਮਾਂ ਨੂੰ ਦੋ ਪੂਲਾਂ ਵਿੱਚ ਇਓਂ ਵੰਡਿਆ ਗਿਆ ਹੈ ਪੂਲ ਏ : ਮੇਜ਼ਬਾਨ ਭਾਰਤ, ਕੈਨੇਡਾ, ਆਸਟਰੇਲੀਆ, ਇੰਗਲੈਂਡ ਇਰਾਨ, ਅਫ਼ਗਾਨਿਸਤਾਨ, ਸ਼੍ਰੀਲੰਕਾ, ਪੂਲ ਬੀ: ਵਿੱਚ ਪਾਕਿਸਤਾਨ, ਇਟਲੀ, ਨਾਰਵੇ, ਅਰਜਨਟੀਨਾਂ, ਜਰਮਨੀ, ਅਮਰੀਕਾ, ਸਪੇਨ, ਸ਼ਿਰਕਤ ਕਰ ਰਹੀਆਂ ਹਨਪੁਰਸ਼ ਵਰਗ ਦੇ ਕੁੱਲ 45 ਮੈਚ ਖੇਡੇ ਜਾਣੇ ਹਨ ਪਹਿਲੀ ਵਾਰ ਭਾਰਤ,ਅਮਰੀਕਾ,ਇੰਗਲੈਡ,ਇਰਾਨ ਦੀਆਂ ਇਸਤਰੀ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ, ਜਿੰਨਾ ਨੇ ਕੁੱਲ 7 ਮੈਚ ਖੇਡਣੇ ਹਨਪਹਿਲੀ ਨਵੰਬਰ ਨੂੰ ਉਦਘਾਟਨ ਖੇਡ ਸਟੇਡੀਅਮ ਬਠਿੰਡਾ ਵਿਖੇ ਰਾਤ 18-30 ਤੋਂ 22-00 ਵਜੇ ਤੱਕ ਹੋਣਾ ਹੈ,ਅਤੇ ਸਮਾਪਤੀ 20 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲਧਿਆਣਾ ਵਿਖੇ ਹੋਣੀ ਹੈ।। ਜਦੋਂ ਕਿ 13,17,ਅਤੇ 19 ਨਵੰਬਰ ਦੇ ਦਿਨ ਅਰਾਮ ਲਈ ਰੱਖੇ ਗਏ ਹਨਫਿਲਮੀ ਕਲਾਕਾਰ ਕੈਟਰੀਨਾ ਕੈਫ , ਕਰੀਨਾ ਕਪੂਰ, ਧਰਮਿੰਦਰ,ਸੰਨੀ ਦਿਓਲ ਆਦਿ ਨੂੰ ਵੀ ਪਿਛਲੇ ਮੁਕਾਬਲੇ ਵਾਂਗ ਸੱਦਾ ਦਿੱਤਾ ਗਿਆ ਹੈ
        ਕੁੱਝ ਖ਼ਾਸ਼ ਨਿਯਮਾਂ ਵਿੱਚ ਇਹ ਵੀ ਸ਼ਾਮਲ ਹਨ;- ਦੁਰ-ਵਿਵਹਾਰ ਕਰਨ 'ਤੇ ਵਾਰਨਿੰਗ, ਪੀਲਾ ਕਾਰਡ, ਲਾਲ ਕਾਰਡ ਵੀ ਵਰਤਿਆ ਜਾਂਦਾ ਹੈ,ਗੁੱਟ ਫੜਨਾਂ,ਧੌਲ ਮਾਰਨੀ,ਕੈਂਚੀ ਪਕੜ,30 ਸਕਿੰਟ ਸਮੇ,ਚ ਰੇਡ ਪਾਉਣੀ,ਰੇਡਰ ਨੂੰ ਰੋਕਣ ਲਈ ਪਕੜ ਕਰਕੇ ਗੁਥੱਮ -ਗੁੱਥਾ ਹੋਣਾ,ਰੇਡਰ ਦਾ ਪਾਲੇ ਵੱਲ ਵਧਣਾਂ ਆਦਿ ਮੂਵਮੈਂਟ ਬਹੁਤ ਰੌਚਕ ਰਿਹਾ ਕਰਦੇ ਹਨਇਸ ਵਾਰੀ ਹੋਰ ਵੀ ਰੌਚਕ ਗੱਲ ਇਹ ਹੋ ਰਹੀ ਹੈ ਕਿ ਸ ਸੁਖਬੀਰ ਸਿੰਘ ਬਾਦਲ ਨੇ 2016 ਰੀਓ ਡੀ ਜਨੇਰੋ (ਬਰਾਜ਼ੀਲ) ਉਲੰਪਿਕ ਖੇਡਾਂ ਵਿੱਚ ਸਰਕਲ ਕਬੱਡੀ ਦੇ ਦਾਖ਼ਲੇ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ, ਜਿਸ ਨੂੰ ਸ਼ੁਭ ਕਾਰਜ ਕਹਿ ਸਕਦੇ ਹਾਂ
ਸਾਰੇ ਮੈਚਾਂ ਦਾ ਕੰਪਲੀਟ ਵੇਰਵਾ ਇਸ ਤਰ੍ਹਾ ਹੈ;--
ਪੂਲ  ਏ ਦੇ ਮੈਚਾਂ ਦਾ ਵੇਰਵਾ:-( ਪੁਰਸ਼-ਇਸਤਰੀ):-
(2) ਨਵੰਬਰ;ਫਰੀਦਕੋਟ;ਭਾਰਤ ਬਨਾਮ ਕੈਨੇਡਾ,ਆਸਟਰੇਲੀਆ ਬਨਾਮ ਇੰਗਲੈਂਡ, ਇਰਾਨ ਬਨਾਮ
  ਅਫ਼ਗਾਨਿਸਤਾਨ, ਸਮਾਂ ਦਿਨ 13-30 ਤੋਂ 18-00 ਵਜੇ ਤੱਕ
(4) ਨਵੰਬਰ;ਪਟਿਆਲਾ, ਭਾਰਤ ਬਨਾਮ ਸ਼੍ਰੀਲੰਕਾ, ਕੈਨੇਡਾ ਬਨਾਮ ਆਸਟਰੇਲੀਆ,
 ਇੰਗਲੈਂਡ ਬਨਾਮ ਇਰਾਨ, ਸਮਾਂ ਰਾਤ 18-00 ਤੋਂ 22-00 ਵਜੇ ਤੱਕ
(6) ਨਵੰਬਰ:ਸੰਗਰੂਰ, ਅਫ਼ਗਾਨਿਸਤਾਨ ਬਨਾਮ ਸ਼੍ਰੀਲੰਕਾ,ਭਾਰਤ ਬਨਾਮ ਆਸਟਰੇਲੀਆ, ਇੰਗਲੈਂਡ
    ਬਨਾਮ ਕੈਨੇਡਾ,ਸਮਾਂ ਦਿਨ 13-30 ਤੋਂ 18-00 ਵਜੇ ਤੱਕ
(8) ਨਵੰਬਰ; ਢੁੱਡੀ ਕੇ (ਮੋਗਾ), ਇਰਾਨ ਬਨਾਮ ਸ਼੍ਰੀਲੰਕਾ,,ਭਾਰਤ ਬਨਾਮ ਇੰਗਲੈਂਡ,
   ਅਫ਼ਗਾਨਿਸਤਾਨ ਬਨਾਮ ਆਸਟਰੇਲੀਆ, ਸਮਾਂ ਦਿਨ 13-30 ਤੋਂ 18-00 ਵਜੇ ਤੱਕ
(10) ਨਵੰਬਰ;ਦੋਦਾ (ਮੁਕਤਸਰ ) ਸ਼੍ਰੀਲੰਕਾ ਬਨਾਮ ਇੰਗਲੈਂਡ, ਭਾਰਤ ਬਨਾਮ ਇਰਾਨ,
    ਕੈਨੇਡਾ ਬਨਾਮ ਅਫ਼ਗਾਨਿਸਤਾਨ, ਸਮਾਂ ਦਿਨ 13-30 ਤੋਂ 18-00 ਵਜੇ ਤੱਕ
(12) ਨਵੰਬਰ;ਫਿਰੋਜਪੁਰ;- (ਮਹਿਲਾ ਮੈਚ) ਇਰਾਨ ਬਨਾਮ ਇੰਗਲੈਂਡ। (ਪੁਰਸ਼ ਵਰਗ)
  ਅਫ਼ਗਾਨਿਸਤਾਨ ਬਨਾਮ ਇੰਗਲੈਂਡ, ਆਸਟਰੇਲੀਆ ਬਨਾਮ ਇਰਾਨ, ਸ਼੍ਰੀਲੰਕਾ ਬਨਾਮ ਕੈਨੇਡਾ,
  ਸਮਾਂ ਦਿਨ 13-00 ਤੋਂ 18-30 ਵਜੇ ਤੱਕ
(15) ਨਵੰਬਰ; ਮਾਨਸਾ;(ਮਹਿਲਾ ਮੈਚ) ਅਮਰੀਕਾ ਬਨਾਮ ਇਰਾਨ। (ਪੁਰਸ਼ ਵਰਗ)ਭਾਰਤ
 ਬਨਾਮ ਅਫਗਾਨਿਸਤਾਨ, ਆਸਟਰੇਲੀਆ ਬਨਾਮ ਸ਼੍ਰੀ ਲੰਕਾ,ਕੇਨੇਡਾ ਬਨਾਮ ਇਰਾਨ,
 ਸਮਾਂ ਦਿਨ 13-00 ਤੋਂ 18-30 ਵਜੇ ਤੱਕ
ਪੂਲ ਬੀ ਦੇ ਮੈਚਾਂ ਦਾ ਵੇਰਵਾ:-( ਪੁਰਸ਼-ਇਸਤਰੀ):-
(3) ਨਵੰਬਰ;ਗੁਰਦਾਸਪੁਰ ,ਨਾਰਵੇ ਬਨਾਮ ਸਪੇਨ,ਪਾਕਿਸਤਾਨ ਬਨਾਮ ਅਮਰੀਕਾ,ਇਟਲੀ ਬਨਾਮ
   ਅਰਜਨਟੀਨਾਂ, ਸਮਾਂ ਰਾਤ 18-00 ਤੋਂ 22-00 ਵਜੇ ਤੱਕ
(5) ਨਵੰਬਰ;ਸ਼ਹੀਦ ਭਗਤ ਸਿੰਘ ਨਗਰ,ਜਰਮਨੀ ਬਨਾਮ ਪਾਕਿਸਤਾਨ , ਅਮਰੀਕਾ ਬਨਾਮ ਇਟਲੀ,
  ਨਾਰਵੇ ਬਨਾਮ ਅਰਜਨਟੀਨਾਂ,ਸਮਾਂ ਦਿਨ 13-30 ਤੋਂ 18-00 ਵਜੇ ਤੱਕ
(7) ਨਵੰਬਰ ;ਚੋਹਲਾ ਸਾਹਿਬ (ਤਰਨਤਾਰਨ) ਜਰਮਨੀ ਬਨਾਮ ਸਪੇਨ, ਇਟਲੀ ਬਨਾਮ ਪਾਕਿਸਤਾਨ,
   ਅਮਰੀਕਾ ਬਨਾਮ ਅਰਜਨਟੀਨਾਂ, ਸਮਾਂ ਦਿਨ 13-30 ਤੋਂ 18-00 ਵਜੇ ਤੱਕ
(9) ਨਵੰਬਰ; ਕਪੂਰਥਲਾ, ਨਾਰਵੇ ਬਨਾਮ ਜਰਮਨੀ, ਅਰਜਨਟੀਨਾ ਬਨਾਮ ਪਾਕਿਸਤਾਨ,
   ਸਪੇਨ ਬਨਾਮ  ਇਟਲੀ, ਸਮਾਂ ਦਿਨ 13-30 ਤੋਂ 18-00 ਵਜੇ ਤੱਕ
(11) ਨਵੰਬਰ;ਅੰਮ੍ਰਿਤਸਰ, (ਮਹਿਲਾ ਮੈਚ) ਭਾਰਤ ਬਨਾਮ ਅਮਰੀਕਾ। (ਪੁਰਸ਼ ਵਰਗ),
  ਜਰਮਨੀ ਬਨਾਮ ਅਰਜਨਟੀਨਾਂ, ਨਾਰਵੇ ਬਨਾਮ ਪਾਕਿਸਤਾਨ, ਅਮਰੀਕਾ ਬਨਾਮ ਸਪੇਨ,
  ਸਮਾਂ ਰਾਤ 18-00 ਤੋਂ 22-30 ਵਜੇ ਤੱਕ
(14) ਨਵੰਬਰ;ਹੁਸ਼ਿਆਰਪੁਰ;- (ਮਹਿਲਾ ਮੈਚ) ਇੰਗਲੈਂਡ ਬਨਾਮ ਭਾਰਤ। (ਪੁਰਸ਼ ਵਰਗ)
  ਅਰਜਨਟੀਨਾ ਬਨਾਮ ਸਪੇਨ, ਇਟਲੀ ਬਨਾਮ ਨਾਰਵੇ, ਜਰਮਨੀ ਬਨਾਮ ਅਮਰੀਕਾ,
  ਸਮਾਂ ਦਿਨ 13-00 ਤੋਂ 18-30 ਵਜੇ ਤੱਕ
(16) ਨਵੰਬਰ ;ਜਲੰਧਰ ; (ਮਹਿਲਾ ਮੈਚ)ਭਾਰਤ ਬਨਾਮ ਇਰਾਨ। (ਪੁਰਸ਼ ਵਰਗ) ਪਾਕਿਸਤਾਨ
 ਬਨਾਮ ਸਪੇਨ,ਇਟਲੀ ਬਨਾਮ ਜਰਮਨੀ,ਅਮਰੀਕਾ ਬਨਾਮ ਨਾਰਵੇ,
 ਸਮਾਂ ਰਾਤ 18-00 ਤੋਂ 22-30 ਵਜੇ ਤੱਕ
ਨਾਕ ਆਊਟ ਸਟੇਜ:-
(18) ਨਵੰਬਰ ;ਬਠਿੰਡਾ ; (ਮਹਿਲਾ ਮੈਚ) ਅਮਰੀਕਾ ਬਨਾਮ ਇੰਗਲੈਂਡ।।(ਪੁਰਸ਼ ਵਰਗ)
   ਸੈਮੀਫਾਈਨਲਜ, ਸਮਾਂ;ਰਾਤ 18-00 ਤੋਂ 22-30 ਵਜੇ ਤੱਕ
(20) ਨਵੰਬਰ; ਲੁਧਿਆਣਾ; ਮਹਿਲਾ ਅਤੇ ਪੁਰਸ਼ ਵਰਗ ਦੀਆਂ ਸਿਖਰਲੀਆਂ ਦੋ-ਦੋ ਟੀਮਾਂ
   ਦਾ ਫਾਈਨਲਕਲੋਸਿੰਗ ਸੈਰੇਮਨੀ,ਸਮਾਂ ਰਾਤ 18-00 ਤੋਂ 22-30 ਵਜੇ ਤੱਕ

 ****    *****     *****   ******    *******      ********     ******

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ-98157-07232
e-mail;ranjitpreet@ymail.com
e-mail;preetranjit56@gmail.com

No comments:

Post a Comment