ਸੁਲਤਾਨ ਕੱਪ ਦਾ ਨਵਾਂ ਸੁਲਤਾਨ ਨਿਊਜ਼ੀਲੈਂਡ
ਰਣਜੀਤ ਸਿੰਘ ਪ੍ਰੀਤ
ਇੱਕ ਵਾਰ ਫਿਰ ਮਲੇਸ਼ੀਆ ਦੀ ਹੀ ਧਰਤੀ ਤੇ 21ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਿਖੇ 24 ਮਈ ਤੋਂ 3 ਜੂਨ ਤੱਕ ਖੇਡਿਆ ਗਿਆ । ਪਹਿਲੀ ਵਾਰੀ ਓਲੰਪਿਕ ਖੇਡਾਂ ਦੀ
ਤਰਜ਼ 'ਤੇ ਨੀਲੀ ਪਿੱਚ ਅਤੇ ਪੀਬੀ ਗੇਂਦ ਦੀ ਵਰਤੋਂ ਕੀਤੀ ਗਈ । ਮੇਜ਼ਬਾਨ ਮਲੇਸ਼ੀਆ,ਏਸ਼ੀਆਈ ਚੈਂਪੀਅਨ ਪਾਕਿਸਤਾਨ, 2010 ਦੇ ਸਾਂਝੇ ਵਿਜੇਤਾ ਭਾਰਤ-ਦੱਖਣੀ ਕੋਰੀਆ, ਤੋਂ ਇਲਾਵਾ ਬਰਤਾਨੀਆਂ,ਅਰਜਨਟੀਨਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹੋਈਆਂ । ਛੇ ਵਾਰੀ
ਸੁਲਤਾਨ ਕੱਪ ਜਿੱਤਣ ਵਾਲਾ ਆਸਟਰੇਲੀਆ,ਦੋ ਵਾਰ ਜੇਤੂ ਬਣਿਆਂ ਜਰਮਨੀ,ਇੱਕ ਵਾਰੀ ਖਿਤਾਬਧਾਰੀ
ਨੀਦਰਲੈਂਡ,ਅਤੇ ਸਪੇਨ ਵਰਗੇ ਮੁਲਕਾਂ ਨੇ ਟੀਮਾਂ ਹੀ ਨਹੀਂ ਸਨ ਭੇਜੀਆਂ । ਇਸ ਵਾਰੀ ਭਾਰਤ ਕੋਲ
ਛੇਵਾਂ ਖਿਤਾਬ ਜਿੱਤ ਕੇ ਆਸਟਰੇਲੀਆ ਨਾਲ ਬਰਾਬਰ ਮੜਿੱਕਣ ਦਾ ਸੁਨਹਿਰੀ ਮੌਕਾ ਸੀ । ਪਰ ਭਰਤ ਚੇਤਰੀ
ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ ।
1983 ਤੋਂ ਸ਼ੁਰੂ ਹੋਇਆ ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ ਇਹ ਹਾਕੀ ਮੁਕਾਬਲਾ ਭਾਰਤ ਨੇ 5 ਵਾਰੀ (1985,1991,1995,2009,2010 ) ਜਿਤਿਆ ਹੈ,2008 ਵਿੱਚ ਦੂਜਾ ਅਤੇ 5 ਵਾਰੀ
(1983,2000,2006,2007,2012) ਤੀਜਾ ਸਥਾਨ ਲਿਆ । ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999,2000,2003) ,6 ਵਾਰੀ ਦੋਇਮ (1983,1987,1991,1994,2004,2011) ਅਤੇ 2 ਵਾਰੀ (1985,2005) ਵਿੱਚ ਤੀਸਰਾ ਸਥਾਨ ਮੱਲਿਆ । ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ ਜਿੱਤ ਦਰਜ ਕਰਨ ਦੇ ਨਾਲ ਹੀ 4 ਵਾਰੀ 1999,2000,2001,2005 ਵਿੱਚ ਦੂਜਾ ਅਤੇ 1998,2004 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ। ਅਰਜਨਟੀਨਾ ਨੇ 2008 ਵਿੱਚ ਅਤੇ ਬਰਤਾਨੀਆਂ 1994 ਵਿੱਚ ਜਿੱਤਾਂ ਦਰਜ ਕੀਤੀਆਂ ਹਨ । ਇਸ ਤੋਂ
ਇਲਾਵਾ ਬਰਤਾਨੀਆਂ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਵੀ ਹਾਸਲ ਕਰਿਆ ਹੈ । ਮਲੇਸ਼ੀਆ ਨੇ 1985,2007,2009 ਚ ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ।
2012 ਦੇ ਸੁਲਤਾਨ ਕੱਪ ਵਿੱਚ
ਸ਼ਾਮਲ ਹੋਈਆਂ 7 ਟੀਮਾਂ ਨੇ ਪਹਿਲੇ ਗੇੜ ਵਿੱਚ 21 ਮੈਚ ਖੇਡੇ,ਸਿਰਫ ਤਿੰਨ ਮੈਚ 24 ਮਈ ਨੂੰ ਮਲੇਸ਼ੀਆ
ਬਨਾਮ ਕੋਰੀਆ 1-1 ਨਾਲ, 25 ਮਈ ਨੂੰ ਬਰਤਾਨੀਆਂ ਬਨਾਮ ਮਲੇਸ਼ੀਆ 3-3 ਨਾਲ, 31 ਮਈ ਨੂੰ ਬਰਤਾਨੀਆਂ
ਬਨਾਮ ਕੋਰੀਆ 1-1 ਨਾਲ,ਬਰਾਬਰੀ ਤੇ ਰਹੇ,ਜਦੋਂ ਕਿ ਦੋ ਮੈਚਾਂ ਵਿੱਚ 7-7 ਗੋਲ ਹੋਏ,25ਮਈ ਨੂੰ
ਨਿਊਜ਼ੀਲੈਂਡ ਨੇ ਅਰਜਨਟੀਨਾ ਨੂੰ 5-2 ਨਾਲ,27 ਮਈ ਨੂੰ ਅਰਜਨਟੀਨਾ ਨੇ ਕੋਰੀਆ ਨੂੰ 4-3 ਨਾਲ
ਸ਼ਿਕੱਸ਼ਤ ਦਿੱਤੀ । ਨਿਊਜ਼ੀਲੈਂਡ ਨੇ ਭਾਰਤ ਨੂੰ 25
ਮਈ ਵਾਲੇ ਦਿਨ ਵੱਧ ਸਕੋਰ ਅੰਤਰ 5-1 ਨਾਲ ਅਤੇ ਏਵੇਂ ਹੀ ਕੋਰੀਆ ਨੇ ਪਾਕਿਸਤਾਨ ਨੂੰ 28 ਮਈ ਦੇ
ਦਿਨ 4-0 ਨਾਲ ਮਾਤ ਦਿੱਤੀ । ਕੋਈ ਵੀ ਮੈਚ ਗੋਲ
ਰਹਿਤ ਬਰਾਬਰੀ ਉੱਤੇ ਨਹੀਂ ਰਿਹਾ । ਕਿਸੇ ਵੀ ਮੈਚ ਸਮੇ ਵਾਧੂ ਸਮਾਂ ਜਾਂ ਪਨੈਲਟੀ ਸਟਰੌਕਸ ਨਾਲ
ਫ਼ੈਸਲਾ ਕਰਨ ਦੀ ਲੋੜ ਨਹੀਂ ਪਈ ।ਕੋਈ ਵੀ ਟੀਮ ਅਜੇਤੂ ਨਹੀਂ ਰਹੀ। ਕੋਈ ਵੀ ਲਾਲ ਕਾਰਡ ਨਹੀਂ
ਵਰਤਿਆ ਗਿਆ ।
ਨਿਊਜ਼ੀਲੈਂਡ ਨੇ ਖੇਡੇ
7 ਮੈਚਾਂ ਵਿੱਚੋਂ 5 ਜਿਤਦਿਆਂ,2 ਹਾਰਦਿਆਂ 19 ਗੋਲ ਕੀਤੇ ਅਤੇ 8 ਗੋਲ ਕਰਵਾਏ ਫ਼ਾਈਨਲ ਵਿੱਚ ਅਰਜਨਟੀਨਾ
ਨੂੰ 1-0 ਨਾਲ ਹਰਾਕੇ, 15 ਅੰਕ ਲੈਂਦਿਆਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੁਲਤਾਨ
ਕੱਪ ਦਾ ਸੁਲਤਾਨ ਅਖ਼ਵਾਕੇ ਖ਼ਿਤਾਬ ਜੇਤੂ ਵਜੋਂ ਨਾਅ ਦਰਜ ਕਰਵਾਇਆ ਹੈ ।ਇਸ ਤੋਂ
ਪਹਿਲਾਂ1995,2003,2008,2009 ਵਿੱਚ ਸਿਰਫ਼ ਤੀਜਾ ਹੀ ਸਥਾਨ ਲਿਆ ਸੀ । ਦੂਜੀ ਵਾਰੀ ਫਾਈਨਲ ਵਿੱਚ ਪਹੁੰਚੇ ਅਰਜਨਟੀਨਾ ਨੇ ਖੇਡੇ 7
ਮੈਚਾਂ ਵਿੱਚੋਂ 4 ਜਿੱਤੇ,3 ਹਾਰੇ 17 ਗੋਲ ਕਰਵਾਏ,15 ਕੀਤੇ ,12 ਅੰਕ ਲੈ ਕੇ ਪਹਿਲੀ ਵਾਰੀ ਚਾਂਦੀ
ਦਾ ਤਮਗਾ ਜਿੱਤਣ ਵਿੱਚ ਸਫ਼ਲ ਹੋਇਆ । ਅਰਜਨਟੀਨਾ ਇਸ ਤੋਂ ਪਹਿਲਾਂ 2008 ਦੇ ਫਾਈਨਲ ਵਿੱਚ ਭਾਰਤ
ਨੂੰ ਹਰਾਕੇ ਖ਼ਿਤਾਬ ਜੇਤੂ ਅਖਵਾਇਆ ਸੀ । ਭਾਰਤ ਨੇ ਵੀ ਕੁੱਲ 7 ਮੈਚ ਹੀ ਖੇਡੇ,ਜਿੰਨ੍ਹਾਂ ਵਿੱਚੋਂ
4 ਜਿੱਤੇ,3 ਹਾਰੇ,15 ਗੋਲ ਕੀਤੇ ਅਤੇ 16 ਗੋਲ ਕਰਵਾਏ,ਮੁਕਾਬਲੇ ਚੋੰ ਬਰਤਾਨੀਆਂ ਨੂੰ 3-1 ਨਾਲ
ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕਰਿਆ । ਬਰਤਾਨੀਆਂ ਨੇ ਖੇਡੇ 7 ਮੈਚਾਂ ਵਿੱਚੋਂ 3 ਜਿੱਤਾਂ,2 ਹਾਰਾਂ,2
ਬਰਾਬਰੀਆਂ ਦੀ ਮਦਦ ਨਾਲ 14 ਗੋਲ ਕੀਤੇ,ਏਨੇ ਹੀ ਕਰਵਾਏ,ਅਤੇ 11 ਅੰਕਾਂ ਦੀ ਮਦਦ ਨਾਲ ਚੌਥਾ ਸਥਾਨ
ਹਾਸਲ ਕੀਤਾ । ਦੱਖਣੀ ਕੋਰੀਆ-ਮਲੇਸ਼ੀਆ ਵਾਲੇ ਮੈਚ
ਵਿੱਚ
ਦੱਖਣੀ ਕੋਰੀਆ ਦੀ ਟੀਮ ਨੇ 3-2 ਨਾਲ ਜਿੱਤ ਹਾਸਲ ਕਰਦਿਆਂ ਪੰਜਵਾਂ ਸਥਾਨ ਮੱਲਿਆ । ਖੇਡੇ 7 ਮੈਚਾਂ
ਵਿੱਚੋੰ 3 ਜਿੱਤੇ,2 ਹਾਰੇ,ਦੋ ਬਰਾਬਰ ਰਖਦਿਆਂ,14 ਗੋਲ ਕੀਤੇ,10 ਗੋਲ ਕਰਵਾਏ ਅਤੇ 11 ਅੰਕ ਲਏ । ਛੇਵੇਂ
ਸਥਾਨ ‘ਤੇ ਰਹੇ ਮੇਜ਼ਬਾਨ
ਮਲੇਸ਼ੀਆ ਨੇ ਖੇਡੇ 7 ਮੈਚਾਂ ਵਿੱਚੋਂ ਇੱਕ ਜਿੱਤਿਆ, 4 ਹਾਰੇ ਅਤੇ ਦੋ ਬਰਾਬਰ ਰਖਦਿਆਂ 12 ਗੋਲ
ਕੀਤੇ,17ਗੋਲ ਕਰਵਾਏ,ਅਤੇ 5 ਅੰਕ ਲਏ । ਪਾਕਿਸਤਾਨ ਨੇ ਸਿਰਫ਼ 3 ਅੰਕ ਲਏ,ਖੇਡੇ 6
ਮੈਚਾਂ ਵਿੱਚੋਂ 1 ਜਿੱਤਿਆ,5 ਹਾਰੇ,9 ਗੋਲ ਕੀਤੇ ਅਤੇ 16 ਗੋਲ ਕਰਵਾਏ,ਮੁਕਾਬਲੇ ਚੋੰ ਸੱਭ ਤੋਂ
ਅਖ਼ੀਰਲਾ 7 ਵਾਂ ਸਥਾਨ ਹਾਸਲ ਕਰਿਆ । ਕੁੱਲ ਮਿਲਾਕੇ 24 ਮੈਚ ਖੇਡੇ ਗਏ, ਜਿੰਨ੍ਹਾਂ ਵਿੱਚ ਕੁੱਲ
98 ਗੋਲ ਹੋਏ ।
5 ਸਪੈਸ਼ਲ ਐਵਾਰਡ ਵੀ ਦਿੱਤੇ ਗਏ ਕੈਲੇ ਪੌਂਟੀਫਿਕਸ ਗੋਲ ਕੀਪਰ (ਨਿਊਜ਼ੀਲੈਂਡ) ਦੀ ਫਾਈਨਲ ਮੈਚ ਸਮੇ ਬਿਹਤਰ ਕਾਰਗੁਜ਼ਾਰੀ ਲਈ ਮੈਨ ਆਫ਼ ਦਾ ਮੈਚ , ਟੂਰਨਾਮੈਂਟ ਦਾ ਸਰਵੋਤਮ
ਖਿਡਾਰੀ ਖ਼ਿਤਾਬ ਭਾਰਤ ਦੇ ਉਪ-ਕਪਤਾਨ ਸਰਦਾਰ ਸਿੰਘ ਨੂੰ ਅਤੇ ਟੂਰਨਾਮੈਂਟ ਦਾ ਸਰਵੋਤਮ ਗੋਲ
ਕੀਪਿੰਗ ਵਾਲਾ ਖ਼ਿਤਾਬ ਨਿਊਜ਼ੀਲੈਂਡ ਦੇ ਕੈਲੇ ਪੌਂਟੀਫਿਕਸ ਦੀ
ਝੋਲੀ ਪਿਆ । ਜਦੋਂ ਕਿ ਟਾਪਰ ਗੋਲ ਸਕੋਰਰ ਦਾ ਸਨਮਾਨ ਬਰਤਾਨੀਆਂ ਦੇ ਐਸਲੇ ਜੈਕਸਨ ਨੂੰ ਮਿਲਆ । ਫ਼ੇਅਰ ਪਲੇਅ ਟਰਾਫ਼ੀ ਬਰਤਾਨੀਆਂ ਦੇ ਹਿੱਸੇ ਰਹੀ।
********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232
No comments:
Post a Comment