Saturday, March 17, 2012

ਸੈਂਕੜਿਆਂ ਦਾ ਸੈਂਕੜਾ ਲਾਉਣ ਵਾਲਾ : ਸਚਿਨ


         ਸੈਂਕੜਿਆਂ ਦਾ ਸੈਂਕੜਾ ਲਾਉਣ ਵਾਲਾ : ਸਚਿਨ
                                              ਰਣਜੀਤ ਸਿੰਘ ਪ੍ਰੀਤ
                             370 ਦਿਨਾਂ (33 ਪਾਰੀਆਂ) ਦੀ ਉਡੀਕ ਮਗਰੋਂ ਸੈਂਕੜਿਆਂ ਦਾ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਰਾਮੇਸ਼ ਤੇਦੂਲਕਰ ਦਾ ਜਨਮ ਮੁੰਬਈ ਵਿੱਚ ਪਿਤਾ ਰਮੇਸ਼ ਤੇਦੂਲਕਰ ਦੇ ਘਰ 24 ਅਪ੍ਰੈਲ 1973 ਨੂੰ ਹੋਇਆ । ਮੁੱਖ ਟੀਮਾਂ ਮੁੰਬਈ,ਯਾਰਕ ਸ਼ਾਇਰ,ਅਤੇ ਭਾਰਤ ਵੱਲੋਂ ਖੇਡਣ ਵਾਲੇ ਸਚਿਨ ਦੇ ਨਾਅ ਦੁਨੀਆਂ ਦੇ ਸਭ ਕ੍ਰਿਕਟਰਾਂ ਤੋਂ ਵੱਧ ਰਿਕਾਰਡ ਦਰਜ ਹਨ । ਇਸ 5 ਫੁੱਟ 4 ਇਂਚ ਕੱਦ ਦੇ ਲਿਟਲ ਮਾਸਟਰ ਬਲਾਸਟਰ ਅਖਵਾਉਂਦੇ ਖਿਡਾਰੀ ਦਾ ਵਜ਼ਨ 65 ਕਿੱਲੋ ਹੈ । ਆਲ ਰਾਊਂਡਰ ਸਚਿਨ ਅੰਜਲੀ ਤੇਦੂਲਕਰ ਦੇ ਪਤੀ ਅਤੇ ਬੇਟੀ ਸਾਰਾਹ,ਬੇਟੇ ਅਰਜੁਨ ਦੇ ਪਿਤਾ ਨੇ ਹੁਣ ਤੱਕ 188 ਟੈਸਟ ਮੈਚਾਂ ਵਿੱਚ ਉੱਚ ਸਕੋਰ 248 ਨਾਬਾਦ ਨਾਲ 15470 ਰਨ ਬਣਾਏ ਹਨ,ਇਹਨਾਂ ਵਿੱਚ 51 ਸੈਕੜੇ,65 ਅਰਧ ਸੈਂਕੜੇ,4174 ਗੇਂਦਾ’ਤੇ 45 ਵਿਕਟਾਂ, ਵਧੀਆ ਗੇਦਬਾਜ਼ੀ 3/10 ਅਤੇ 113 ਕੈਚ ਸ਼ਾਮਲ ਹਨ । ਪਹਿਲੀ ਸ਼੍ਰੇਣੀ ਦੇ 292 ਮੈਚਾਂ ਵਿੱਚ 78 ਸੈਂਕੜਿਆਂ,111 ਅਰਧ ਸੈਂਕੜਿਆਂ ,ਉੱਚ ਸਕੋਰ 248 ਸਮੇਤ 24389 ਰਨ ਬਣਾਏ ਹਨ । ਜਦੋ ਕਿ 7539 ਗੇਦਾਂ ਤੇ 70 ਵਿਕਟਾਂ ,ਵਧੀਆ 3/10 ਅਤੇ 181 ਕੈਚ ਲਏ ਹਨ । ਲਿਸਟ ਏ ਦੇ 541 ਮੈਚਾਂ ਵਿੱਚ 59 ਸੈਂਕੜੇ,113 ਅਰਧ ਸੈਕੜੇ, ਉੱਚ ਸਕੋਰ 200 ਨਾਟ ਆਉਟ ਨਾਲ 21684 ਦੌੜਾਂ ਬਣਾਈਆਂ ਹਨ । ਕੁੱਲ 10200 ਗੇਦਾਂ ਕਰਦਿਆਂ ਦੋ ਵਾਰ 5-5 ਵਿਕਟਾਂ ਲੈਂਦਿਆਂ ,ਵਧੀਆ ਪ੍ਰਦਰਸ਼ਨ 5/32 ਨਾਲ 201 ਵਿਕਟਾਂ ਲਈਆਂ ਹਨ । ਕੈਚ 171 ਲਏ ਹਨ ।
                          ਸਚਿਨ ਨੇ ਜਦ ਗਵਾਲੀਅਰ ਵਿੱਚ 24 ਫਰਵਰੀ 2010 ਨੂੰ ਦੱਖਣੀ ਅਫਰੀਕਾ ਵਿਰੁੱਧ ਨਾਟ ਆਉਟ 200 ਰਨ ਬਣਾਏ, ਜੋ ਇੱਕ ਦਿਨਾਂ ਮੈਚਾਂ ਵਿੱਚ ਉਸਦਾ 46ਵਾਂ ਸੈਂਕੜਾ ਸੀ, ਪਰ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ ਵਿੱਚ ਦੂਹਰਾ ਸੈਂਕੜਾ.ਪਹਿਲਾ । ਸਚਿਨ ਨੇ 42 ਸੈਕੜੇ ਭਾਰਤ ਵਿੱਚ ਅਤੇ 58 ਬਾਹਰ ਲਗਾਏ ਹਨ । ਅਜ਼ਰੂਦੀਨ ਦੀ ਕਪਤਾਨੀ ਅਧੀਨ ਸਭ ਤੋਂ ਵੱਧ 33 ਸੈਂਕੜੇ ,ਅਤੇ ਆਪਣੀ ਹੀ ਕਪਤਾਨੀ ਵਾਲੇ 98 ਕੌਮਾਂਤਰੀ ਮੈਚਾਂ ਵਿੱਚ 13 ਵਾਰੀ ਅਜਿਹਾ ਕੀਤਾ ਹੈ । ਦੋ ਭਰਾਵਾਂ ਨਿਤਿਨ ਤੇਦੂਲਕਰ, ਅਜੀਤ ਤੇਦੂਲਕਰ ਅਤੇ ਇੱਕ ਭੈਣ ਸਵਿਤਾਈ ਤੇਦੂਲਕਰ,ਦੇ ਭਰਾ ਆਲ ਰਾਊਂਡਰ ਸਚਿਨ ਨੇ ਆਪਣਾ 25 ਵਾਂ ਸੈਂਕੜਾ 11 ਅਗਸਤ 1997 ਨੂੰ ਸ਼੍ਰੀਲੰਕਾ ਖ਼ਿਲਾਫ਼ ਕੋਲੰਬੋ ਵਿੱਚ ਆਪਣੀ ਹੀ ਕਪਤਾਨੀ ਅਧੀਨ ਡਰਾਅ ਰਹੇ ਟੈਸਟ ਮੈਚ ਵਿੱਚ 139 ਦੌੜਾਂ ਨਾਲ ਬਣਾਇਆ । ਪੰਜਾਹਵਾਂ ਸੈਂਕੜਾ ਵੀ ਡਰਾਅ ਰਹੇ ਟੈਸਟ ਮੈਚ ਵਿੱਚ ਜ਼ਿੰਬਾਬਵੇ ਵਿਰੁੱਧ ਨਾਗਪੁਰ ਵਿੱਖੇ (ਨਾਟ ਆਊਟ 201) 26 ਨਵੰਬਰ 2000 ਨੂੰ ਬਣਾਇਆ ਸੀ । ਜੋ ਟੈਸਟ ਮੈਚ ਸੈਂਕੜਿਆਂ ਵਿੱਚ ਸਚਿਨ ਦਾ 24 ਵਾਂ ਸੈਂਕੜਾ ਸੀ । ਜਦ ਇੱਕ ਦਿਨਾਂ ਮੈਚਾਂ ਵਿੱਚ ਸਚਿਨ ਨੇ 40 ਵਾਂ ਸੈਂਕੜਾ (ਨਾਟ ਆਊਟ 141 ਦੌੜਾਂ) 14 ਸਤੰਬਰ 2006 ਨੂੰ ਵੈਸਟ ਇੰਡੀਜ਼ ਵਿਰੁੱਧ ਕੁਆਲਾਲੰਪੁਰ ਵਿਖੇ ਲਗਾਇਆ ਤਾਂ ਇਹ ਉਸਦਾ 75ਵਾਂ ਸੈਕੜਾ ਸੀ। ਕੁੱਲ ਖੇਡੇ ਮੈਚਾਂ ਵਿੱਚ ਉੱਚ ਸਕੋਰ 248 ਦੌੜਾਂ ਰਿਹਾ ਹੈ।
                      ਇੱਕ ਰੋਜਾਂ 455 ਮੈਚਾਂ ਵਿੱਚ 49 ਸੈਂਕੜੇ ,95 ਅਰਧ ਸੈਂਕੜੇ ,ਉੱਚ ਸਕੋਰ ਨਾਟ ਆਊਟ 200 ਦੀ ਮਦਦ ਨਾਲ 18360 ਰਨ ਬਣਾਏ ਹਨ । ਜਦੋਂ ਕਿ 8032 ਗੇਂਦਾ ਕਰਦਿਆਂ ਦੋ ਵਾਰੀ 5-5 ਵਿਕਟਾਂ ਲੈਦਿਆਂ ਵਧੀਆ 5/32 ਨਾਲ 154 ਵਿਕਟਾਂ ਲਈਆਂ ਹਨ ,ਅਤੇ ਕੈਚਾਂ ਦੀ ਗਿਣਤੀ 136 ਹੈ । ( ਏਸੀਆ ਕੱਪ ਦੇ ਬੰਗਲਾ ਦੇਸ਼ ਵਿਰੁੱਧ ਮੀਰਪੁਰ ਵਾਲੇ ਮੈਚ ਤੱਕ)। ਪਹਿਲਾ ਕੌਮਾਂਤਰੀ ਟੈਸਟ ਮੈਚ ਪਾਕਿਸਤਾਨ ਵਿਰੁੱਧ 15 ਨਵੰਬਰ 1989 ਨੂੰ ਅਤੇ ਆਖ਼ਰੀ  24 ਜਨਵਰੀ 2012 ਨੂੰ ਆਸਟਰੇਲੀਆ ਵਿਰੁੱਧ ਖੇਡਿਆ ਹੈ । ਦਸ ਨੰਬਰ ਦੀ ਸ਼ਰਟ ਪਹਿਨਦਿਆਂ ਪਹਿਲਾ ਇੱਕ ਦਿਨਾਂ ਮੈਚ 18 ਦਸੰਬਰ 1989 ਨੂੰ ਪਾਕਿਸਤਾਨ ਵਿਰੁੱਧ,ਅਤੇ ਆਖਰੀ ਮੈਚ ਏਸ਼ੀਆਂ ਕੱਪ ਵਿੱਚ 16 ਮਾਰਚ 2012 ਨੂੰ ਅਤੇ ਇੱਕੋ ਇੱਕ  ਟੀ-20 ਪਹਿਲੀ ਦਸੰਬਰ 2006 ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਹੈ । ਸਿਰਫ਼ 13 ਸਾਲ ਦੀ ਉਮਰ ਵਿੱਚ ਕਲੱਬ ਕ੍ਰਿਕਟ ਵੱਲੋਂ ਖੇਡਣਾ ਸ਼ੁਰੂ ਕਰਨ ਵਾਲੇ ਸਚਿਨ ਨੇ 11 ਦਸੰਬਰ 1988 ਨੂੰ 15 ਸਾਲ 232 ਦਿਨ ਦੀ ਉਮਰ ਵਿੱਚ ਪਹਿਲਾ ਸੈਂਕੜਾ ਨਾਬਾਦ ਰਹਿੰਦਿਆਂ ਪਹਿਲੀ ਸ਼੍ਰੇਣੀ ਦੇ ਮੈਚ ਵਿੱਚ ਮੁੰਬਈ ਵੱਲੋਂ ਖੇਡਦਿਆਂ ਗੁਜਰਾਤ ਟੀਮ ਵਿਰੁੱਧ ਸੈਂਕੜਾ ਲਾ ਕੇ ਸਭ ਤੋਂ ਛੋਟੀ ਉਮਰ ਵਿੱਚ ਕਾਰਨਾਮਾ ਕਰ ਵਿਖਾਇਆ ਸੀ ।
               ਗੇਂਦ ਨਾਲ ਛੇੜਛਾੜ ਦੀ ਵਜ੍ਹਾ ਸਦਕਾ ਦੱਖਣੀ ਅਫਰੀਕਾ ਵਿਖੇ  ਇੱਕ ਮੈਚ ਦੀ ਪਾਬੰਦੀ ਅਤੇ ਸੱਟਾਂ ਨਾਲ ਮੈਦਾਨੋ ਬਾਹਰ ਰਹਿਣ ਵਾਲੇ ,ਕਈ ਵਾਰੀ ਨਾਈਨਟੀ ਨਰਵਿਸ ਦਾ ਸ਼ਿਕਾਰ ਹੋਣ ਵਾਲੇ ਸਚਿਨ ਤੇਦੂਲਕਰ ਨੇ 25 ਟੈਸਟ ਮੈਚਾਂ ਵਿੱਚ ਕਪਤਾਨੀ ਕਰਦਿਆਂ 4 ਜਿੱਤੇ,9 ਹਾਰੇ ਅਤੇ 12 ਬਰਾਬਰ ਖੇਡੇ ਹਨ । ਵੰਨ ਡੇਅ ਵਿੱਚ 73 ਮੈਚਾਂ ਦੀ ਕਪਤਾਨੀ ਸਮੇ 23 ਜਿੱਤੇ,43 ਹਾਰੇ ਅਤੇ 2 ਟਾਈਡ ,5 ਬੇ-ਨਤੀਜਾ ਰਹੇ ਹਨ । ਇਸ ਖਿਡਾਰੀ ਨੇ ਟੈਸਟ ਮੈਚਾਂ ਵਿੱਚ 51 ਅਤੇ ਇੱਕ ਦਿਨਾਂ ਮੈਚਾਂ ਵਿੱਚ 49 ਸੈਂਕੜੇ ਲਗਾਏ ਹਨ । ਸੱਭ ਤੋਂ ਵੱਧ ਆਸਟਰਏਲੀਆ ਵਿਰੁੱਧ 20 ਸੈਂਕੜੇ ਦਰਜ ਹਨ । ਸਚਿਨ ਨੇ ਆਪਣਾ ਪਹਿਲਾ ਇੱਕ ਰੋਜ਼ਾ ਮੈਚਾਂ ਦਾ ਸੈਕੜਾ 9 ਸਤੰਬਰ 1994 ਨੂੰ ਆਸਟਰੇਲੀਆ ਵਿਰੁੱਧ ਕੋਲੰਬੋ ਵਿੱਚ 110 ਰਨ ਬਣਾਕੇ ਲਾਇਆ । ਆਖ਼ਰੀ ਮਹਾਂ ਸੈਂਕੜੇ ਤੋਂ ਪਿਛਲਾ 99ਵੇਂ ਵਾਂ ਸੈਂਕੜਾ 12 ਮਾਰਚ 2011 ਨੂੰ ਦੱਖਣੀ ਅਫ਼ਰੀਕਾ ਵਿਰੁੱਧ ਨਾਗਪੁਰ ਵਿੱਚ ਵਿਸ਼ਵ ਕੱਪ ਸਮੇਂ ਦਰਜ ਕੀਤਾ ਸੀ । ਟੈਸਟ ਮੈਚਾਂ ਦਾ ਪਹਿਲਾ ਸੈਂਕੜਾ 17 ਸਾਲ ਦੀ ਉਮਰ ਵਿੱਚ ਇੰਗਲੈਂਡ ਵਿਰੁੱਧ 14 ਅਗਸਤ 1990 ਨੂੰ ਮਨਚੈਸਟਰ ਵਿੱਖੇ ਨਾਟ ਆਊਟ 119 ਦੌੜਾਂ ਵਾਲਾ ਲਗਾਇਆ ਸੀ । ਆਖ਼ਰੀ ਟੈਸਟ ਸੈਂਕੜਾ ਦੱਖਣੀ ਅਫਰੀਕਾ ਵਿਰੁੱਧ ਕੈਪਟਾਊਨ ਵਿੱਚ 4 ਜਨਵਰੀ 2011 ਨੂੰ 146 ਰਨ ਵਾਲਾ ਰਿਹਾ ਹੈ । ਆਪਣਾ ਮਹਾਂ ਸੈਂਕੜਾ 114 ਦੌੜਾ ਨਾਲ ਪੂਰਾ ਕਰਨ ਲਈ 147 ਗੇਂਦਾਂ ਖੇਡਦਿਆਂ 12 ਚੌਕੇ ਅਤੇ ਇੱਕ ਛੱਕਾ ਲਗਾਇਆ । ਸਚਿਨ 73 ਵਾਰੀ ਮੈਨ ਆਫ਼ ਦਾ ਮੈਚ ਅਤੇ 18 ਵਾਰੀ ਮੈਨ ਆਫ਼ ਦਾ ਸੀਰੀਜ਼ ਵੀ ਬਣਿਆਂ ਹੈ । ਸਚਿਨ ਰਿਕਾਰਡਾਂ ਅਤੇ ਸੈਕੜਿਆਂ ਦਾ ਬਾਦਸ਼ਾਹ ਹੈ ਅਤੇ ਕ੍ਰਿਕਟ ਜਗਤ ਦਾ ਸ਼ਾਹ ਸਵਾਰ ।
ਸਚਿਨ ਤੇਦੂਲਕਰ ਦੇ ਸੈਂਕੜਿਆਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ :-
ਟੈਸਟ ਮੈਚਾਂ ਵਿੱਚ ਸੈਕੜੇ:-
ਲੜੀ ਨੰ.
ਸਕੋਰ
ਵਿਰੁੱਧ
ਪਾਰੀ.
ਟੈਸਟ
ਸਥਾਨ
ਮਿਤੀ
ਨਤੀਜਾ
1
119*
ਇੰਗਲੈਂਡ
2
2
ਮਨਚੈਸਟਰ
14 ਅਗਸਤ 1990
ਡਰਾਅ
2
148*
ਆਸਟਰੇਲੀਆ
1
3
ਸਿਡਨੀ
6 ਜਨਵਰੀ 1992
ਡਰਾਅ
3
114
ਆਸਟਰੇਲੀਆ
1
5
ਪਰਥ
3 ਫਰਵਰੀ 1992
ਹਾਰ
4
111
ਦੱ;ਅਫਰੀਕਾ
1
2
ਜੋਹਾਂਸਬਰਗ
28 ਨਵੰਬਰ 1992
ਡਰਾਅ
5
165
ਇੰਗਲੈਂਡ
1
2
ਚੇਨੱਈ
12 ਫਰਵਰੀ 1993
ਜਿੱਤ
6
104*
ਸ਼੍ਰੀਲੰਕਾ
2
2
ਕੋਲੰਬੋ
31 ਜੁਲਾਈ1993
ਜਿੱਤ
7
142
ਸ਼੍ਰੀਲੰਕਾ
1
1
ਲਖਨਊ
19 ਜਨਵਰੀ 1994
ਜਿੱਤ
8
179
ਵੈਇੰਡੀਜ਼
1
2
ਨਾਗਪੁਰ
2 ਦਸੰਬਰ 1994
ਡਰਾਅ
9
122
ਇੰਗਲੈਂਡ
2
1
ਬਿਮਿੰਘਮ
8 ਜੂਨ 1996
ਹਾਰ
10
177
ਇੰਗਲੈਂਡ
1
3
ਨੌਟਿੰਘਮ
5 ਜੁਲਾਈ 1996
ਡਰਾਅ
11
169♠
ਦੱ;ਅਫਰੀਕਾ
1
2
ਕੈਪਟਾਊਨ
4 ਜਨਵਰੀ 1997
ਹਾਰ
12
143♠
ਸ਼੍ਰੀਲੰਕਾ
1
1
ਕੋਲੰਬੋ
3 ਅਗਸਤ 1997
ਡਰਾਅ
13
139♠
ਸ਼੍ਰੀਲੰਕਾ
1
2
ਕੋਲੰਬੋ
11 ਅਗਸਤ 1997
ਡਰਾਅ
14
148♠
ਸ਼੍ਰੀਲੰਕਾ
1
3
ਮੁੰਬਈ
4 ਦਸੰਬਰ 1997
ਡਰਾਅ
15
155*
ਆਸਟਰੇਲੀਆ
2
1
ਚੇਨੱਈ
9 ਮਾਰਚ 1998
ਜਿੱਤ
16
177
ਆਸਟਰੇਲੀਆ
1
3
ਬੰਗਲੌਰ
26 ਮਾਰਚ 1998
ਹਾਰ
17
113
ਨਿਊਜ਼ੀਲੈਂਡ
2
2
ਵਲਿੰਗਟਨ
29 ਦਸੰਬਰ 1998
ਹਾਰ
18
136
ਪਾਕਿਸਤਾਨ
2
1
ਚੇਨੱਈ
31 ਜਨਵਰੀ 1999
ਹਾਰ
19
124*
ਸ਼੍ਰੀਲੰਕਾ
2
2
ਕੋਲੰਬੋ
28 ਫਰਵਰੀ 1999
ਡਰਾਅ
20
126*♠
ਨਿਊਜ਼ੀਲੈਂਡ
2
1
ਮੁਹਾਲੀ
13 ਅਕਤੂਬਰ 1999
ਡਰਾਅ
21
217♠
ਨਿਊਜ਼ੀਲੈਂਡ
1
3
ਅਹਿਮਦਾਬਾਦ
30 ਅਕਤੂਬਰ 1999
ਡਰਾਅ
22
116♠
ਆਸਟਰੇਲੀਆ
1
2
ਮੈਲਬੌਰਨ
28 ਦਸੰਬਰ 1999
ਹਾਰ
23
122
ਜ਼ਿੰਬਾਬਵੇ
1
1
ਨਵੀਂ ਦਿੱਲੀ
21 ਨਵੰਬਰ 2000
ਜਿੱਤ
24
201*
ਜ਼ਿੰਬਾਬਵੇ
1
2
ਨਾਗਪੁਰ
26 ਨਵੰਬਰ 2000
ਡਰਾਅ
25
126
ਆਸਟਰੇਲੀਆ
1
3
ਚੇਨੱਈ
20 ਮਾਰਚ 2001
ਜਿੱਤ
26
155
ਦੱ;ਅਫਰੀਕਾ
1
1
ਬਲੋਇਮਾਫੌਟੇਨ     
3 ਨਵੰਬਰ 2001
ਹਾਰ
27
103
ਇੰਗਲੈਂਡ
1
2
ਅਹਿਮਦਾਬਾਦ
13 ਦਸੰਬਰ 2001
ਡਰਾਅ
28
176
ਜ਼ਿੰਬਾਬਵੇ
1
1
ਨਾਗਪੁਰ
24 ਫਰਵਰੀ 2002
ਜਿੱਤ
29
117
ਵੈਇੰਡੀਜ਼
1
2
ਪੋਰਟ ਆਫ ਸਪੇਨ
20 ਅਪ੍ਰੈਲ 2002
ਜਿੱਤ
30
193
ਇੰਗਲੈਂਡ
1
3
ਲੀਡਜ਼
23 ਅਗਸਤ 2002
ਜਿੱਤ
31
176
ਵੈਇੰਡੀਜ਼
2
3
ਕੋਲਕਾਤਾ
3 ਨਵੰਬਰ 2002
ਡਰਾਅ
32
241*
ਆਸਟਰੇਲੀਆ
1
4
ਸਿਡਨੀ
4 ਜਨਵਰੀ 2004
ਡਰਾਅ
33
194*
ਪਾਕਿਸਤਾਨ
1
1
ਮੁਲਤਾਨ
29 ਮਾਰਚ 2004
ਜਿੱਤ
34
248*
ਬੰਗਲਾਦੇਸ਼
1
1
ਢਾਕਾ
12 ਦਸੰਬਰ  2004
ਜਿੱਤ
35
109
ਸ਼੍ਰੀਲੰਕਾ
1
2
ਨਵੀਂ ਦਿੱਲੀ
22 ਦਸੰਬਰ 2005
ਜਿੱਤ
36
101
ਬੰਗਲਾਦੇਸ਼
1
1
ਚਿਟਾਗਾਂਗ
19 ਮਈ 2007
ਡਰਾਅ
37
122*
ਬੰਗਲਾਦੇਸ਼
1
2
ਮੀਰਪੁਰ
26 ਮਈ 2007
ਜਿੱਤ
38
154*
ਆਸਟਰੇਲੀਆ
1
2
ਸਿਡਨੀ
4 ਜਨਵਰੀ 2008
ਹਾਰ
39
153
ਆਸਟਰੇਲੀਆ
1
4
ਐਡੀਲੇਡ
25 ਜਨਵਰੀ 2008
ਡਰਾਅ
40
109
ਆਸਟਰੇਲੀਆ
1
4
ਨਾਗਪੁਰ
6 ਨਵੰਬਰ 2008
ਜਿੱਤ
41
103*
ਇੰਗਲੈਂਡ
2
1
ਚੇਨੱਈ
15 ਦਸੰਬਰ 2008
ਜਿੱਤ
42
160
ਨਿਊਜ਼ੀਲੈਂਡ
1
1
ਹਮਿਲਟਨ
20 ਮਾਰਚ 2009
ਜਿੱਤ
43
100*
ਸ਼੍ਰੀਲੰਕਾ
2
1
ਅਹਿਮਦਾਬਾਦ
20 ਨਵੰਬਰ 2009
ਡਰਾਅ
44
105*
ਬੰਗਲਾਦੇਸ਼
1
1
ਚਿਟਾਗਾਂਗ
18 ਜਨਵਰੀ 2010
ਜਿੱਤ
45
143
ਬੰਗਲਾਦੇਸ਼
1
2
ਮੀਰਪੁਰ
25 ਜਨਵਰੀ 2010
ਜਿੱਤ
46
100
ਦੱ;ਅਫਰੀਕਾ
2
1
ਨਾਗਪੁਰ
9 ਫਰਵਰੀ 2010
ਹਾਰ
47
106
ਦੱ;ਅਫਰੀਕਾ
1
2
ਕੋਲਕਾਤਾ
15 ਫਰਵਰੀ 2010
ਜਿੱਤ
48
203
ਸ਼੍ਰੀਲੰਕਾ
1
2
ਕੋਲੰਬੋ
28 ਜੁਲਾਈ 2010
ਡਰਾਅ
49
214
ਆਸਟਰੇਲੀਆ
1
2
ਬੰਗਲੌਰ
11 ਅਕਤੂਬਰ 2010
ਜਿੱਤ
50
111*
ਦੱ;ਅਫਰੀਕਾ
2
1
ਸੈਂਚਰੀਅਨ ਪਾਰਕ
19 ਦਸੰਬਰ 2010
ਹਾਰ
51
146
ਦੱ;ਅਫਰੀਕਾ
1
3
ਕੈਪਟਾਊਨ
4 ਜਨਵਰੀ 2011
ਡਰਾਅ

ਇੱਕ ਦਿਨਾਂ ਮੈਚਾਂ ਵਿੱਚ ਸੈਕੜੇ:-
ਲੜੀ ਨੰ.
ਸਕੋਰ
ਵਿਰੁੱਧ
ਪੁਜੀ..
ਪਾਰੀ
ਸਥਾਨ
ਮਿਤੀ
ਨਤੀਜਾ
1
110
ਆਸਟਰੇਲੀਆ
2
1
ਕੋਲੰਬੋ
 9 ਸਤੰਬਰ 1994
ਜਿੱਤ
2
115
ਨਿਊਜ਼ੀਲੈਡ
2
2
ਵਡੋਦਰਾ
28 ਅਕਤੂਬਰ1994
ਜਿੱਤ
3
105
ਵੈਇੰਡੀਜ਼
2
1
ਜੈਪੁਰ
11ਨਵੰਬਰ 1994
ਜਿੱਤ
4
112*
ਸ਼੍ਰੀਲੰਕਾ
2
2
ਸ਼ਾਰਜਾਹ
9 ਅਪ੍ਰੈਲ 1995
ਜਿੱਤ
5
127*
ਕੀਨੀਆਂ
2
2
ਕੱਟਕ
18 ਫਰਵਰੀ 1996
ਜਿੱਤ
6
137
ਸ਼੍ਰੀਲੰਕਾ
2
1
ਨਵੀਂ ਦਿੱਲੀ
2 ਮਾਰਚ 1996
ਹਾਰ
7
100
ਪਾਕਿਸਤਾਨ
2
1
ਸਿੰਘਾਪੁਰ
 5 ਅਪ੍ਰੈਲ 1996
ਜਿੱਤ
8
118
ਪਾਕਿਸਤਾਨ
2
1
ਸ਼ਾਰਜਾਹ
15 ਅਪ੍ਰੈਲ 1996
ਜਿੱਤ
9
110♠
ਸ਼੍ਰੀਲੰਕਾ
2
1
ਕੋਲੰਬੋ
28 ਅਗਸਤ 1996
ਹਾਰ
10
114♠
ਦੱ;ਅਫਰੀਕਾ
1
1
ਮੁੰਬਈ
14 ਦਸੰਬਰ 1996
ਜਿੱਤ
11
104♠
ਜ਼ਿੰਬਾਬਵੇ
1
1
ਬਿਨੋਨੀ
9 ਫਰਵਰੀ 1997
ਜਿੱਤ
12
117♠
ਨਿਊਜ਼ੀਲੈਡ
2
2
ਬੰਗਲੌਰ
14ਮਈ1997
ਜਿੱਤ
13
100
ਆਸਟਰੇਲੀਆ
2
2
ਕਾਨਪੁਰ
 7 ਅਪ੍ਰੈਲ 1998
ਜਿੱਤ
14
143
ਆਸਟਰੇਲੀਆ
2
2
ਸ਼ਾਰਜਾਹ
22 ਅਪ੍ਰੈਲ1998
ਹਾਰ
15
134
ਆਸਟਰੇਲੀਆ
2
2
ਸ਼ਾਰਜਾਹ
24ਅਪ੍ਰੈਲ 1998
ਜਿੱਤ
16
100*
ਕੀਨੀਆਂ
2
2
ਕੋਲਕਾਤਾ
31ਮਈ 1998
ਜਿੱਤ
17
128
ਸ਼੍ਰੀਲੰਕਾ
2
1
ਕੋਲੰਬੋ
7 ਜੁਲਾਈ 1998
ਜਿੱਤ
18
127*
ਜ਼ਿੰਬਾਬਵੇ
2
2
26 ਸਤੰਬਰ 1998
ਜਿੱਤ
19
141
ਆਸਟਰੇਲੀਆ
2
1
ਢਾਕਾ
28 ਅਕਤੂਬਰ 1998
ਜਿੱਤ
20
118*
ਜ਼ਿੰਬਾਬਵੇ
2
2
ਸ਼ਾਰਜਾਹ
8 ਨਵੰਬਰ1998
ਜਿੱਤ
21
124*
ਜ਼ਿੰਬਾਬਵੇ
2
2
ਸ਼ਾਰਜਾਹ
13ਨਵੰਬਰ 1998
ਜਿੱਤ
22
140*
ਕੀਨੀਆਂ
4
1
ਬਰਿਸਟਲ
23 ਮਈ 1999
ਜਿੱਤ
23
120♠
ਸ਼੍ਰੀਲੰਕਾ
1
1
ਕੋਲੰਬੋ
29 ਅਗਸਤ 1999
ਜਿੱਤ
24
186*♠
ਨਿਊਜ਼ੀਲੈਡ
2
1
ਹੈਦਰਾਬਾਦ
 8 ਨਵੰਬਰ 1999
ਜਿੱਤ
25
122
ਦੱ;ਅਫਰੀਕਾ
2
2
ਵਡੋਦਰਾ
 17 ਮਾਰਚ 2000
ਜਿੱਤ
26
101
ਸ਼੍ਰੀਲੰਕਾ
2
1
ਸ਼਼ਾਰਜਾਹ
20 ਅਕਤੂਬਰ 2000
ਹਾਰ
27
146
ਜ਼ਿੰਬਾਬਵੇ
2
1
ਜੋਧਪੁਰ
8 ਦਸੰਬਰ 2000
ਹਾਰ
28
139
ਆਸਟਰੇਲੀਆ
2
1
ਇੰਦੌਰ
 31 ਮਾਰਚ 2001
ਜਿੱਤ
29
122*
ਵੈਇੰਡੀਜ਼
2
2
ਹਰਾਰੇ
 4 ਜੁਲਾਈ 2001
ਜਿੱਤ
30
101
ਦੱ;ਅਫਰੀਕਾ
2
1
ਜੋਹਾਂਸਬਰਗ
 5 ਅਕਤੂਬਰ 2001
ਹਾਰ
31
146
ਕੀਨੀਆਂ
2
1
ਪਾਰਲ
24 ਅਕਤੂਬਰ 2001
ਜਿੱਤ
32
105*
ਇੰਗਲੈਂਡ
4
1
ਚੈਸਟਰ.ਲੀ
4 ਜੁਲਾਈ 2002
ਬੇ ਸਿੱਟਾ
33
113
ਸ਼੍ਰੀਲੰਕਾ
4
1
ਬਰਿਸਟਲ
11ਜੁਲਾਈ 2002
ਜਿੱਤ
34
152
ਨਾਮੀਬੀਆ
2
1
ਓਵਲ
23 ਫਰਵਰੀ 2003
ਜਿੱਤ
35
100
ਆਸਟਰੇਲੀਆ
2
1
ਗਵਾਲੀਅਰ
26 ਅਕਤੂਬਰ 2003
ਜਿੱਤ
36
102
ਨਿਊਜ਼ੀਲੈਡ
2
1
ਹੈਦਰਾਬਾਦ
15 ਨਵੰਬਰ 2003
ਜਿੱਤ
37
141
ਪਾਕਿਸਤਾਨ
2
2
ਰਾਵਲਪਿੰਡੀ
16 ਮਾਰਚ 2004
ਹਾਰ
38
123
ਪਾਕਿਸਤਾਨ
2
1
ਅਹਿਮਦਾਬਾਦ
12 ਅਪ੍ਰੈਲ 2005
ਹਾਰ
39
100
ਪਾਕਿਸਤਾਨ
2
1
6, ਫਰਵਰੀ 2006
ਹਾਰ
40
141*
ਵੈਇੰਡੀਜ਼
2
1
ਕੁਆਲਾਲੰਪੁਰ
14 ਸਤੰਬਰ 2006
ਹਾਰ
41
100*
ਵੈਇੰਡੀਜ਼
4
1
ਵਡੋਦਰਾ
31ਜਨਵਰੀ 2007
ਜਿੱਤ
42
117*
ਆਸਟਰੇਲੀਆ
1
2
ਸਿਡਨੀ
2 ਮਾਰਚ 2008
ਜਿੱਤ
43
163*
ਨਿਊਜ਼ੀਲੈਡ
2
1
ਕਰਾਈਸਚਰਚ
8 ਮਾਰਚ 2009
ਜਿੱਤ
44
138
ਸ਼੍ਰੀਲੰਕਾ
1
1
ਕੋਲੰਬੋ
14 ਸਤੰਬਰ 2009
ਜਿੱਤ
45
175
ਆਸਟਰੇਲੀਆ
2
2
ਹੈਦਰਾਬਾਦ
5 ਨਵੰਬਰ 2009
ਹਾਰ
46
200*
ਦੱ;ਅਫਰੀਕਾ
2
1
ਗਵਾਲੀਅਰ
24 ਫਰਵਰੀ 2010
ਜਿੱਤ
47
120
ਇੰਗਲੈਂਡ
2
1
ਬੰਗਲੌਰ
27 ਫਰਵਰੀ 2011
ਟਾਈਡ
48
111
ਦੱ;ਅਫਰੀਕਾ
2
1
ਨਾਗਪੁਰ
12 ਮਾਰਚ 2011
ਹਾਰ
49
114
ਬੰਗਲਾ ਦੇਸ਼

2
ਮੀਰਪੁਰ
16 ਮਾਰਚ 2012
ਹਾਰ


♠ ਕਪਤਾਨੀ ਵਾਲਾ ਮੈਚ
* ਨਾਟ ਆਊਟ
                          ********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ 98157-07232

Monday, March 12, 2012

ਓਲੰਪੀਅਨ ਪਰਗਟ ਸਿੰਘ ਦੇ ਨਾਅ ਇੱਕ ਹੋਰ ਰਿਕਾਰਡ


   ਓਲੰਪੀਅਨ ਪਰਗਟ ਸਿੰਘ ਦੇ ਨਾਅ ਇੱਕ ਹੋਰ ਰਿਕਾਰਡ
                         ਰਣਜੀਤ ਸਿੰਘ ਪ੍ਰੀਤ               
                            ਭਾਰਤੀ ਹਾਕੀ ਦੀ ਜਿਵੇਂ ਜਿਵੇਂ ਗੱਲ ਤੁਰਦੀ ਰਹੇਗੀ ,ਉਵੇਂ ਉਵੇਂ ਹੀ ਖੇਡ ਮੈਦਾਨ ਦੇ ਖਿਡਾਰੀ ਪਰਗਟ ਸਿੰਘ ਦੇ ਰਾਜਨੀਤੀ ਵਿੱਚ ਪ੍ਰਗਟ ਹੋਣ ਦੀ ਗੱਲ ਵੀ ਚਲਦੀ ਰਹੇਗੀ । ਉਹ ਪਹਿਲਾ ਓਲੰਪੀਅਨ ਹੈ ਜਿਸ ਨੇ ਸਿਆਸਤ ਵਿੱਚ ਵੀ ਪਨੈਲਟੀ ਕਾਰਨਰ ਤੋਂ ਗੋਲ ਕਰ ਵਿਖਾਇਆ ਹੈ । ਖੇਡ ਢਾਂਚੇ ਨੂੰ ਵਿਕਾਸ ਲੀਹਾਂ ਉੱਤੇ ਤੋਰਨ,ਅਤੇ ਵਿਸ਼ਵ ਕਬੱਡੀ ਕੱਪ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਨਾਲ ਉਹ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬ ਆ ਗਏ ਸਨ । ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
                                     168 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ,313 ਕੌਮਾਂਤਰੀ ਮੈਚਾਂ ਵਿੱਚ ਚੀਨ ਦੀ ਦੀਵਾਰ ਬਣਨ ਵਾਲੇ, 5 ਫੁੱਟ 7 ਇੰਚ ਕੱਦ ਦੇ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਨੇੜੇ ਪਿੰਡ ਮਿੱਠਾਪੁਰ ਵਿੱਚ 5 ਮਾਰਚ 1965 ਨੂੰ ਹੋਇਆ । ਮੁਢਲੀ ਪੜ੍ਹਾਈ ਪਿੰਡ ਤੋਂ ਅਤੇ ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਹਨਾਂ ਦਾ ਵਿਆਹ ਬਰਿੰਦਰਜੀਤ ਨਾਲ ਹੋਇਆ ਅਤੇ ਬੇਟੇ ਹਰਤਾਸ ,ਬੇਟੀ ਹਰਨੂਰ ਦੇ ਪਿਤਾ ਬਣੇ । ਇਸ ਸਮੇ ਹੀ ਉਸ ਨੇ 18 ਸਾਲ ਦੀ ਉਮਰ ਵਿਚ ਕੈਨੇਡਾ ਵਿਖੇ ਜੂਨੀਅਰ ਵਿਸ਼ਵ ਕੱਪ ਖੇਡਿਆ। ਪਰਗਟ ਸਿੰਘ ਬਤੌਰ ਫੁੱਲਬੈਕ ਜੂਨੀਅਰ ਅਤੇ ਸੀਨੀਅਰ ਟੀਮ ਦਾ ਅਹਿਮ ਹਿੱਸਾ ਬਣੇ ਰਹੇ । ਉਹਨਾਂ ਨੇ 1992 (ਬਾਰਸਿਲੋਨਾ) ਅਤੇ 1996 (ਅਟਲਾਂਟਾ) ਓਲੰਪਿਕ ਸਮੇ ਦੋ ਵਾਰੀ ਓਲੰਪਿਕ ਕਪਤਾਨ ਬਣਨ ਦਾ ਰਿਕਾਰਡ ਬਣਾਇਆ । ਐਟਲਾਂਟਾ ਓਲੰਪਿਕ ਸਮੇ ਖੇਡ ਦਲ ਦੇ ਮੁਹਰੀ ਵਜੋਂ ਭਾਰਤੀ ਝੰਡਾ ਲੈ ਕੇ ਤੁਰਨ ਦਾ ਮਾਣ ਵੀ ਹਾਸਲ ਕੀਤਾ ।
                      ਸੁਰਜੀਤ ਸਿੰਘ ਯਾਦਗਾਰੀ ਟੂਰਨਾਮੈਟ ਸੁਸਾਇਟੀ ਜਲੰਧਰ ਦੇ ਮੀਤ ਪ੍ਰਧਾਨ,ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਪਰਗਟ ਸਿੰਘ ਨੇ ਪਰਥ ਚੈਂਪੀਅਨਜ਼ ਟਰਾਫ਼ੀ 1985 ਦੌਰਾਂਨ ਜਰਮਨੀ ਵਿਰੁੱਧ ਭਾਰਤੀ ਟੀਮ ਦੇ 1-5 ਨਾਲ ਪਛੜਨ’ਤੇ ਵੀ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਮੈਚ ਦੇ ਅਖੀਰਲੇ 6 ਮਿੰਟਾਂ ਵਿੱਚ 4 ਵਾਰੀ ਗੋਲ ਫੱਟਾ ਖੜਕਿਆ ਅਤੇ ਮੈਚ 5-5 ਗੋਲਾਂ ਨਾਲ ਬਰਾਬਰ ਤੇ ਖ਼ਤਮ ਹੋਇਆ । ਇਹੀ ਕਾਰਨਾਮਾ 1986 ਦੀ ਕਰਾਚੀ ਟਰਾਫ਼ੀ ਸਮੇ ਹਾਲੈਂਡ ਨੂੰ 3-2 ਨਾਲ ਮਾਤ ਦਿੰਦਿਆਂ ਦੁਹਰਾਇਆ।
                                       ਪਰਗਟ ਸਿੰਘ ਨੂੰ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1985 ਵਿੱਚ, ਅਰਜੁਨਾ ਐਵਾਰਡ ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1989 ਵਿੱਚ,ਰਾਜੀਵ ਗਾਂਧੀ ਖੇਲ ਰਤਨ ਐਵਾਰਡ 1996 ਵਿੱਚ,ਪਦਮ ਸ਼੍ਰੀ ਐਵਾਰਡ 1998 ਵਿੱਚ,ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ 2006 ਵਿੱਚ ਮਿਲੇ ਹਨ । ਖੇਡ ਖੇਤਰ ਵਿੱਚ ਉਹ 1983 ਤੋਂ 1997 ਤੱਕ ਲਗਾਤਾਰ ਹਾਕੀ ਦੇ ਨਾਮੀ ਖਿਡਾਰੀ ਬਣੇ ਰਹੇ । ਉਹਨਾਂ ਨੇ ਓਲੰਪਿਕ ਖੇਡਾਂ,ਵਿਸ਼ਵ ਕੱਪ,ਚੈਂਪੀਅਨਜ਼ ਟਰਾਫ਼ੀ, ਏਸ਼ੀਆਈ ਖੇਡਾਂ, ਸੈਫ਼ਖੇਡਾਂ, ਏਸ਼ੀਆ ਕੱਪ, ਪਾਕਿਸਤਾਨ,ਇਟਲੀ,ਕੀਨੀਆਂ ਵਿਰੁੱਧ ਟੈਸਟ ਸੀਰੀਜ਼,ਇੰਦਰਾ ਗਾਂਧੀ ਗੋਲਡ ਕੱਪ,ਤੋਂ ਇਲਾਵਾ 1987 ਵਿੱਚ ਏਸ਼ੀਅਨ ਆਲ ਸਟਾਰਜ਼  ਇਲੈਵਨ ਦਾ ਕਪਤਾਨ ਬਣਕੇ ਅਫ਼ਰੀਕਾ ਦਾ ਦੌਰਾ ਕੀਤਾ ਅਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਬਹੁਤ ਹੀ ਅਹਿਮ ਹਾਕੀ ਮੁਕਾਬਲਿਆਂ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ ।
                    ਇਸ ਦ੍ਰਿੜ ਇਰਾਦੇ ਵਾਲੇ ਖਿਡਾਰੀ ਨੇ ਪਹਿਲਾਂ ਰੇਲ ਕੋਚ ਫੈਕਟਰੀ ਵਿਚ ਫਿਰ ਅਲਕਲੀਜ਼ ਦੀ ਟੀਮ ਵਿਚ ਅਤੇ ਪੰਜਾਬ ਪੁਲੀਸ ਵਿੱਚ ਡੀ. ਐੱਸ. ਪੀ. ਬਣਨ ਮਗਰੋਂ 2005 ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ । ਹਾਕੀ ਤੋਂ ਰਿਟਾਇਰ ਹੋ ਕੇ ਹਾਕੀ ਸਬੰਧੀ ਮੈਗਜ਼ੀਨ ਵੀ ਕੱਢਿਆ । ਹਾਕੀ ਦੀ ਬਿਹਤਰੀ ਲਈ ਮਹਿਲਾ ਹਾਕੀ ਦੀ ਪ੍ਰਧਾਨਗੀ ਵਾਲੀ ਚੋਣ ਵੀ ਵਿਦਿਆ ਸਟੋਕਸ ਵਿਰੁੱਧ 41-21 ਵੋਟਾਂ ਪੈਣ ਕਰਕੇ 20 ਵੋਟਾਂ ਦੇ ਫ਼ਰਕ ਨਾਲ ਹਾਰ ਗਏ । ਇਹ ਪਰਿਵਾਰ ਰਾਜਨੀਤੀ ਨਾਲ ਬਾਵਸਤਾ ਨਹੀਂ । ਸਿਰਫ਼ ਪਰਗਟ ਸਿੰਘ ਦੇ ਸਹੁਰਾ ਸਾਹਿਬ ਸ ਦਰਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ ਸਨ ਅਤੇ ਫਿਰ ਰਾਜਸਥਾਨ ਦੇ ਰਾਜਪਾਲ ਰਹਿੰਦਿਆਂ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ । ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਤਕੜੇ ਦਾਅਵੇਦਾਰ ਉਮੀਦਵਾਰ ਜਗਬੀਰ ਸਿੰਘ ਬਰਾੜ ਨੂੰ 6797 ਵੋਟਾਂ ਨਾਲ ਹਰਾ ਕੇ ਪਰਗਟ ਸਿੰਘ ਵਿਧਾਇਕ ਬਣ ਗਏ ਹਨ । ਉਹਨਾਂ ਨੂੰ 48274 ਅਤੇ ਵਿਰੋਧੀ ਨੂੰ 41477 ਵੋਟਾਂ ਮਿਲੀਆਂ । ਹੁਣ ਸ਼ਾਇਦ ਖੇਡ ਮੰਤਰੀ ਵਜੋਂ ਝੰਡੀ ਵਾਲੀ ਕਾਰ ਵੀ ਮਿਲ ਜਾਵੇ ? ਅਤੇ ਖੇਡਾਂ ਨੂੰ ਪੂਰਾ ਪਰਫੁਲਤ ਕਰਨ ਦਾ ਸੁਨਹਿਰੀ ਮੌਕਾ ਵੀ । ਪਰ ਇਹ ਸਾਰਾ ਕੁੱਝ ਅਜੇ ਸਮੇ ਦੀ ਬੁੱਕਲ਼ ਵਿੱਚ ਹੈ । ਊਠ ਕਿਸ ਕਰਵਟ ਬਹਿੰਦਾ ਏ ,ਇਸ ਦਾ ਪਤਾ ਤਾਂ ਸਮਾਂ ਆਉਣ ‘ਤੇ ਹੀ ਲੱਗ ਸਕੇਗਾ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Sunday, March 11, 2012

ਪਹਿਲਾ ਮੈਚ ਭਲ਼ਕੇ ਭਾਰਤ-ਆਸਟਰੇਲੀਆ ਮਹਿਲਾ ਕ੍ਰਿਕਟ ਸੀਰੀਜ਼


          ਪਹਿਲਾ ਮੈਚ ਭਲ਼ਕੇ ਭਾਰਤ-ਆਸਟਰੇਲੀਆ ਮਹਿਲਾ ਕ੍ਰਿਕਟ ਸੀਰੀਜ਼
                                                     ਰਣਜੀਤ ਸੰਘ ਪ੍ਰੀਤ
        ਉਂਜ ਤਾਂ ਭਾਵੇਂ ਹਰ ਸਾਲ ਮਹਿਲਾ ਦਿਵਸ ਮਨਾਇਆ ਜਾਂਦਾ ਹੈ । ਲੀਡਰ ਭਾਸ਼ਨਾਂ ਨਾਲ ਸਪੀਕਰਾਂ ਦੀਆਂ ਚੀਖਾਂ ਮਰਵਾਉਂਦੇ ਬੜੇ ਐਲਾਨ ਕਰਦੇ ਹਨ । ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਆ ਰਿਹਾ ਹੈ । ਇਹ ਗੱਲ ਮਹਿਲਾ ਕ੍ਰਿਕਟ ਉੱਤੇ ਵੀ ਪੂਰੀ ਉਤਰਦੀ ਹੈ । ਨਾਂ ਤਾਂ ਪੁਰਸ਼ਾਂ ਜਿੰਨੇ ਇਨਾਮ ਸਨਮਾਨ ਹਨ ਅਤੇ ਨਾਂ ਕੋਈ ਮਹਿਲਾਵਾਂ ਦੇ ਕ੍ਰਿਕਟ ਮੁਕਾਬਲਿਆਂ ਨੂੰ ਉਤਸ਼ਾਹਤ ਕਰਨ ਦਾ ਯਤਨ ਕਰਦਾ ਹੈ । ਪੁਰਸ਼ ਵਰਗ ਦੇ ਮੈਚਾਂ ਬਾਰੇ ਇਸ ਤੋਂ ਉਪਰ ਸ਼ਾਇਦ ਹੀ ਕੋਈ ਹੋਰ ਵਧੀਆ ਸਬੂਤ ਹੋਵੇ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ ਆ ਰਹੇ ਸਨ । ਸਾਰੇ ਚੈਨਲ ਕਵਰੇਜ ਕਰ ਰਹੇ ਸਨ,ਪਰ ਦੂਰਦਰਸ਼ਨ ਆਸਟਰਏਲੀਆ-ਸ਼੍ਰੀਲੰਕਾ ਦਾ ਲਾਈਵ ਮੈਚ ਦਿਖਾ ਰਿਹਾ ਸੀ । ਭਾਰਤੀ ਟੀਮ ਵੀ ਨਹੀਂ ਸੀ ਖੇਡ ਰਹੀ ।
               ਹੁਣ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਭਾਰਤ ਵਿੱਚ 3 ਵੰਨ ਡੇਅ 50-50 ਓਵਰਾਂ ਦੇ ਅਤੇ 5 ਟੀ-20 ਮੈਚ 12 ਤੋਂ 23 ਮਾਰਚ ਤੱਕ ਖੇਡਣ ਲਈ ਆ ਚੁੱਕੀ ਹੈ । ਕੀ ਭਾਰਤੀ ਦੂਦਰਸ਼ਨ ਇਹਨਾਂ ਮੈਚਾਂ ਦੇ ਦਰਸ਼ਨ ਦਰਸਕਾਂ ਨੂੰ ਕਰਵਾਏਗਾ ? ਇਸ ਸੀਰੀਜ਼ ਤੱਕ ਆਸਟਰੇਲੀਆ ਨੇ 1973 ਤੋਂ 2012 ਤੱਕ ਕੁੱਲ 251 ਇੱਕ ਰੋਜ਼ਾ ਮੈਚ ਖੇਡੇ ਹਨ ,ਜਿੰਨ੍ਹਾਂ ਵਿੱਚੋਂ 193 ਜਿੱਤੇ,51 ਹਾਰੇ ,ਅਤੇ ਇੱਕ ਟਾਈ ਖੇਡਿਆ ਹੈ ਅਤੇ 6 ਮੈਚ ਬੇ-ਨਤੀਜਾ ਰਹੇ ਹਨ  । ਭਾਰਤ ਦਾ ਇਹ ਗਣਿਤ 1978 ਤੋਂ 2012 ਤੱਕ 190 ਮੈਚ ਹੈ । ਇਹਨਾਂ ਵਿੱਚੌ 98 ਜਿੱਤੇ ,87 ਹਾਰੇ, ਇੱਕ ਟਾਈ ਅਤੇ 4 ਬਗੈਰ ਨਤੀਜਾ ਸ਼ਾਮਲ ਹਨ । ਕੁੱਲ ਮਿਲਾਕੇ ਦੋਹਾਂ ਮੁਲਕਾਂ ਨੇ ਜੋ 36 ਮੈਚ ਖੇਡੇ ਹਨ ਉਹਨਾਂ ਵਿੱਚੋਂ ਭਾਰਤ ਨੇ ਸਿਰਫ਼ 7 ਮੈਚ ਅਤੇ ਆਸਟਰੇਲੀਆ ਨੇ 27 ਜਿੱਤੇ ਹਨ । ਦੋ ਮੈਚ ਫ਼ੈਸਲਾ ਰਹਿਤ ਰਹੇ ਹਨ । ਟੀ-20 ਮੈਚ ਤਿੰਨੋ ਹੀ ਆਸਟਰੇਲੀਆ ਨੇ ਜਿੱਤੇ ਹਨ ।
                             ਭਾਰਤ ਦਾ ਘੱਟ ਸਕੋਰ 74 ਦੌੜਾਂ ਆਕਲੈਂਡ ਵਿੱਚ 10 ਜਨਵਰੀ 1982 ਨੂੰ ਆਸਟਰੇਲੀਆ ਵਿਰੁੱਧ ਰਿਹਾ ਹੈ । ਆਸਟਰੇਲੀਆ ਦੀਆਂ 77 ਦੌੜਾਂ ਚੇਨੱਈ ਵਿੱਚ 28 ਦਸੰਬਰ 2004 ਨੂੰ ਰਹੀਆਂ ਹਨ । ਭਾਰਤ ਦੀ ਟੀਮ ਨੇ ਉੱਚ ਸਕੋਰ ਆਸਟਰੇਲੀਆ ਖ਼ਿਲਾਫ਼ 234/5 ਸਿਡਨੀ ਵਿਖੇ 14 ਮਾਰਚ 2009 ਨੂੰ ਬਣਾਇਆ ਹੈ । ਆਸਟਰੇਲੀਆ ਨੇ ਅਜਿਹਾ 281/3 ਕੈਨਬਰਾ ਵਿੱਚ 8 ਨਵੰਬਰ 2008 ਨੂੰ ਦਰਜ ਕੀਤਾ ਹੋਇਆ ਹੈ । ਭਾਰਤ ਨੇ ਆਪਣਾ ਪਹਿਲਾ ਇੱਕ ਰੋਜਾ ਮੈਚ ਟਾਸ ਹਾਰਦਿਆਂ ਦੂਜੇ ਵਿਸ਼ਵ ਕੱਪ ਦੇ ਦੂਜੇ ਮੈਚ ਵਜੋਂ ਖੇਡਦਿਆਂ ਪਹਿਲੀ ਜਨਵਰੀ 1978 ਨੂੰ ਈਡਨ ਗਾਰਡਨ ਕੋਲਕਾਤਾ ਵਿੱਖੇ ਸਿਰਫ਼ 63 ਰਨ ਹੀ ਬਣਾਏ । ਇੰਗਲੈਡ ਨੇ ਇਹ ਮੈਚ 9 ਵਿਕਟਾਂ ਨਾਲ ਜਿੱਤਿਆ । ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲਾ ਮੈਚ 8 ਜਨਵਰੀ 1978 ਨੂੰ ਪਟਨਾ ਵਿੱਚ ਖੇਡਿਆ । ਇਹ ਦੂਜੇ ਵਿਸ਼ਵ ਕੱਪ ਦਾ ਚੌਥਾ ਮੈਚ ਸੀ । ਆਸਟਰੇਲੀਆ ਨੇ 150/8 ਅਤੇ ਭਾਰਤ ਨੇ 79 (47.2) ਰਨ ਹੀ ਬਣਾਏ ਅਤੇ ਬੁਰੀ ਤਰ੍ਹਾਂ ਹਾਰਿਆ । ਪਰ ਭਾਰਤ ਨੇ 17 ਜਨਵਰੀ 1982 ਨੂੰ ਤੀਜੇ ਵਿਸ਼ਵ ਕੱਪ ਦੇ ਨੌਵੇਂ ਮੈਚ ਵਿੱਚ ਟਾਸ ਜਿੱਤ ਕੇ ਬੈਟਿੰਗ ਚੁਣਦਿਆਂ  ਨੈਪੀਅਰ ਵਿੱਚ 192/7 ਦੌੜਾਂ ਬਣਾਈਆਂ ਜਵਾਬ  ਵਿੱਚ ਕੌਮਾਂਤਰੀ ਇਲੈਵਨ ਟੀਮ 113 (56.2) ਰਨ ਹੀ ਬਣਾ ਸਕੀ । ਇਸ ਤਰ੍ਹਾਂ ਭਾਰਤ ਨੇ ਪਹਿਲੀ ਇਤਿਹਾਸਕ ਜਿੱਤ 79 ਦੌੜਾਂ ਨਾਲ ਹਾਸਲ ਕੀਤੀ । 
                              ਆਸਟਰੇਲੀਆ ਨੇ ਪਹਿਲੀ ਵਾਰ ਭਾਰਤ ਵਿੱਚ 19 ਜਨਵਰੀ ਤੋਂ  23 ਫਰਵਰੀ 1984 ਤੱਕ ਚਾਰੇ ਇੱਕ ਰੋਜ਼ਾ ਮੈਚ ਜਿਤਦਿਆਂ, 11 ਤੋਂ 28 ਦਸੰਬਰ 2004 ਤੱਕ ਫਿਰ 7 ਮੈਚ ਖੇਡੇ ਅਤੇ ਸੀਰੀਜ਼ 4-3 ਨਾਲ ਆਸਟਰੇਲੀਆ ਦੇ ਹਿੱਸੇ ਰਹੀ । ਭਾਰਤ ਨੇ ਆਪਣੀ ਸਰਜ਼ਮੀਨ ‘ਤੇ ਆਸਟਰੇਲੀਆ ਨੂੰ ਪਹਿਲੀ ਵਾਰ ਸੀਰੀਜ਼ ਦੇ ਤੀਜੇ ਮੈਚ ਵਿੱਚ 16 ਦਸੰਬਰ ਨੂੰ ਮੁੰਬਈ ਵਿਖੇ ਮਾਤ ਦਿੱਤੀ । ਭਾਰਤ ਵੱਲੋਂ ਟਾਸ ਜਿੱਤ ਕੇ ਬੈਟਿੰਗ ਸੌਂਪਣ ਨਾਲ ਆਸਟਰੇਲੀਆ 147 (47.1) ਦੇ ਜਵਾਬ ਵਿੱਚ 151/4(44.1) ਸਕੋਰ ਕਰਕੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ । ਭਾਰਤ ਨੇ ਪਹਿਲੀ ਵਾਰ 3 ਮੈਚਾਂ ਲਈ ਆਸਟਰੇਲੀਆ ਦਾ ਦੌਰਾ 25 ਤੋਂ 28 ਫਰਵਰੀ 2006 ਤੱਕ ਕੀਤਾ । ਫ਼ਿਰ 31 ਅਕਤੂਬਰ ਤੋਂ  9 ਨਵੰਬਰ 2008 ਤੱਕ 5 ਇੱਕ ਰੋਜ਼ਾ ਮੈਚ ਖੇਡੇ । ਪਰ ਭਾਰਤੀ ਟੀਮ ਸਾਰੇ ਦੇ ਸਾਰੇ 8 ਮੈਚ ਹੀ ਹਾਰ ਗਈ । ਦੋਹਾਂ ਮੁਲਕਾਂ ਦਰਮਿਆਂਨ ਪਹਿਲਾ ਟਵੰਟੀ ਟਵੰਟੀ ਭਾਰਤ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਚੁਨਣ ਨਾਲ 28 ਅਕਤੂਬਰ 2008 ਨੂੰ ਸਿਡਨੀ ਵਿੱਚ ਹੋਇਆ । ਆਸਟਰੇਲੀਆ ਨੇ 142/4 ਅਤੇ ਭਾਰਤ ਨੇ 140/4 ਸਕੋਰ ਕੀਤਾ । ਸਿੱਟੇ ਵਜੋਂ ਭਾਰਤ 2 ਦੌੜਾਂ ਨਾਲ ਇਹ ਮੈਚ ਹਾਰਿਆ । ਭਾਰਤ ਨੇ 23 ਜੂਨ 2011 ਨੂੰ ਬਿਲਰੇਸੀ ਵਿੱਚ ਆਸਟਰੇਲੀਆ ਤੋਂ ਫਿਰ 8 ਵਿਕਟਾਂ ਨਾਲ ਹਾਰ ਖਾਧੀ ।
                  ਆਸਟਰੇਲੀਆ ਦੀ ਭਾਰਤ ਆਈ ਮਹਿਲਾ ਟੀਮ ਨੂੰ  ਟੱਕਰ ਦੇਣ ਲਈ ਅੰਜੁਮ ਚੋਪੜਾ ਦੀ ਕਪਤਾਨੀ ਅਤੇ ਮਿਥਾਲੀ ਰਾਜ ਦੀ ਉਪ-ਕਪਤਾਨੀ ਅਧੀਨ ਭਾਰਤੀ ਟੀਮ ਜ਼ੋਰ ਅਜ਼ਮਾਈ ਕਰੇਗੀ । ਕਈ ਖਿਡਾਰਨਾਂ ਕੋਲ ਚੰਗਾ ਤਜ਼ੁਰਬਾ ਵੀ ਹੈ । ਪਰ ਇਤਿਹਾਸ ਪਹਿਲਾਂ ਤੋਂ ਹੀ ਆਸਟਰੇਲਿਆਈ ਟੀਮ ਨਾਲ ਹੱਥ ਮਿਲਾਉਂਦਾ ਆ ਰਿਹਾ ਏ । ਪਰ ਫਿਰ ਵੀ ਭਾਰਤੀ ਟੀਮ ਦੇ ਇਸ ਸਫ਼ਰ ਉੱਤੇ ਨਿਗਾਹ ਤਾਂ ਰੱਖਣੀ ਹੀ ਪਵੇਗੀ। ਦਸ ਮਾਰਚ ਤੋਂ ਆਪਣੇ ਟੂਰ ਦੀ ਸ਼ੁਰੂਆਤ ਅਹਿਮਦਾਬਾਦ ਦੇ ਅਭਿਆਸੀ ਮੈਚ ਨਾਲ ਸ਼ੁਰੂ ਕਰ ਚੁੱਕੀ ਆਸਟਰੇਲੀਆ ਦੀ ਟੀਮ ਨੇ 12 ਤੋਂ 16 ਮਾਰਚ ਤੱਕ ਤਿੰਨ ਇੱਕ ਰੋਜ਼ਾ ਮੈਚ ਜਿੱਤਣ ਲਈ ਸੰਘਰਸ਼ ਕਰਨਾ ਹੈ । ਪਹਿਲਾ ਮੈਚ 12 ਮਾਰਚ ਨੂੰ ਅਹਿਮਦਾਬਾਦ ਵਿੱਚ ,ਫਿਰ 14 ਅਤੇ 16 ਮਾਰਚ ਵਾਲੇ ਮੈਚ ਮੁੰਬਈ ਵਿੱਚ ਖੇਡਣੇ ਹਨ । ਜਦੋਂ ਕਿ ਟੀ-20 ਮੈਚ 18 ਤੋਂ 23 ਤੱਕ ਹੋਣੇ ਨੇ । ਪਰ 20 ਮਾਰਚ ਅਰਾਮ ਦਾ ਦਿਨ ਰਹੇਗਾ । ਇਹਨਾਂ ਵਿੱਚੋਂ 18 ਅਤੇ 21 ਮਾਰਚ ਵਾਲੇ ਮੈਚ ਦਿਨ-ਰਾਤ ਦੇ ਹਨ । ਜਦੋਂ ਕੇ ਬਾਕੀਆਂ ਦਾ ਸਮਾਂ ਦਿਨ ਦਾ ਹੈ । ਤਾਂ ਆਓ ਉਡੀਕੀਏ ਕਿ ਭਾਰਤੀ ਟੀਮ, ਇਤਿਹਾਸ ਦੇ ਨਵੇਂ ਪੰਨਿਆਂ ‘ਤੇ ਨਵਾਂ ਕੀ ਅੰਕਿਤ ਕਰਦੀ ਹੈ ? ਕਿਓਂਕਿ  ਉਡੀਕ ਦੇ ਪਲ ਸੁਆਦਲੇ ਅਤੇ ਸੁਹਾਵਣੇ ਵੀ ਹੁੰਦੇ ਹਨ । ਫਿਰ ਵਾਂਝੇ ਕਾਹਨੂੰ ਰਹਿਣਾ ਏ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Tuesday, March 6, 2012

ਦਿਲ ਸੰਭਾਲੋ ਖੁੱਲ੍ਹ ਰਹੀ ਏ ਪੋਟਲੀ,ਬਣ ਰਿਹਾ ਏ ਮੁਖ ਮੰਤਰੀ


          ਦਿਲ ਸੰਭਾਲੋ ਖੁੱਲ੍ਹ ਰਹੀ ਏ ਪੋਟਲੀ,ਬਣ ਰਿਹਾ ਏ ਮੁਖ ਮੰਤਰੀ
                                                   ਰਣਜੀਤ ਸਿੰਘ ਪ੍ਰੀਤ
                       ਇਸ ਵਾਰੀ ਸੱਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿੱਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ । ਸਨ 2002 ਵਿੱਚ 13 ਫਰਵਰੀ ਨੂੰ ਵੋਟਾਂ ਪਈਆਂ ,ਅਤੇ ਮੁਖ ਮੰਤਰੀ ਦਾ ਪਤਾ 24 ਫਰਵਰੀ ਦੇ ਨਤੀਜਿਆਂ ਨਾਲ ਹੀ ਸਾਹਮਣੇ ਆ ਗਿਆ ਸੀ । ਪਿਛਲੀਆਂ 2007 ਦੀਆਂ ਚੋਣਾਂ ਮੌਕੇ 13 ਫਰਵਰੀ ਦੀ ਪੋਲਿੰਗ ,ਮਗਰੋਂ 27 ਫਰਵਰੀ ਤੱਕ ਹੀ ਨਤੀਜਿਆਂ ਦੀ ਉਡੀਕ ਕਰਨੀ ਪਈ ਸੀ । ਪਰ ਇਸ ਵਾਰੀ ਬਹੁਤਾ ਸਮਾਂ ਲੱਗਣ ਕਰਕੇ ਬਹੁਤ ਸਾਰੇ ਕੰਮ ਵੀ ਪ੍ਰਭਾਵਿਤ ਹੋਏ ਹਨ । ਅੱਜ 30 ਜਨਵਰੀ ਤੋਂ ਮਸ਼ੀਨਾਂ ਵਿੱਚ ਬੰਦ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੁੱਝ ਹੀ ਘੰਟਿਆਂ ਬਾਅਦ ਬਾਹਰ ਆ ਰਿਹਾ ਏ । ਲੰਮੀ ਉਡੀਕ ਨੇ ਰਾਜਨੀਤਕ ਨੇਤਾਵਾਂ ਦੇ ਸਾਹ ਸੂਤੀ ਰੱਖੇ ਹਨ । ਉਹਨਾਂ ਨੇ ਵੱਖ ਵੱਖ ਥਾਵਾਂ ‘ਤੇ ਜਾ ਕੇ ਸੁੱਖਾਂ ਸੁੱਖੀਆਂ ਅਤੇ ਨਤ-ਮਸਤਕ ਹੋਏ ਹਨ । ਪਰ ਉਹ ਸ਼ਾਇਦ ਇਹ ਗੱਲ ਭੁੱਲੇ ਰਹੇ ਸਨ,ਕਿ ਜੋ ਲੋਕ  ਫ਼ੈਸਲਾ 30 ਜਨਵਰੀ ਨੂੰ ਹੋ ਚੁੱਕਿਆ ਏ ,ਉਸ ਨੂੰ ਇਹਨਾਂ ਸੁੱਖਣਾ ਨਾਲ ਬਦਲਿਆ ਨਹੀਂ ਜਾ ਸਕਦਾ । ਪਰ ਫਿਰ ਵੀ 9 ਮਹੀਨੇ ਹਰੇਕ ਹੀ ਮੁੰਡੇ ਦੀ ਮਾਂ ਵਾਲੀ ਗੱਲ ਵਾਂਗ, ਇਹਨਾਂ ਨੇ ਜਿੱਤਾਂ ਦੇ ਦਾਅਵੇ ਬਰਕਰਾਰ ਰੱਖੇ ਹਨ । ਹੁਣ ਤੱਕ ਦੇ ਪੰਜਾਬ ਇਤਿਹਾਸ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 37 ਸਾਲ 25 ਦਿਨ ਰਾਜ ਕੀਤਾ ਹੈ । ਏਸੇ ਹੀ ਪਰਾਟੀ ਦੇ ਡਾਕਟਰ ਗੋਪੀ ਚੰਦ ਭਾਰਗਵ ਨੇ ਸੱਭ ਤੋਂ ਘੱਟ ਸਿਰਫ਼ 16 ਦਿਨ ਮੁੱਖ ਮੰਤਰੀ ਵਜੋਂ 21 ਜੂਨ 1964 ਤੋਂ 6 ਜੁਲਾਈ 1964 ਤੱਕ ਬਿਤਾਏ ਹਨ । ਜਦੋਂ ਕਿ ਪ੍ਰਤਾਪ ਸਿੰਘ ਕੈਰੋਂ ਨੇ ਲਗਾਤਾਰ ਸਭ ਤੋਂ ਵੱਧ ਸਮਾਂ 23 ਜਨਵਰੀ 1956 ਤੋਂ 21 ਜੂਨ 1964 ਤੱਕ 8 ਸਾਲ 5 ਮਹੀਨੇ ਮੁੱਖ ਮੰਤਰੀ ਵਜੋਂ ਕਾਰਜ ਕੀਤਾ ਹੈ । ਗਿਆਨੀ ਜ਼ੈਲ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਮਵਾਰ 5 ਸਾਲ ਇੱਕ ਮਹੀਨਾ 4 ਦਿਨ ਅਤੇ 5 ਸਾਲ 3 ਦਿਨ ਮੁੱਖ ਮੰਤਰੀ ਦੀ ਕੁਰਸੀ ਦਾ ਨਿੱਘ ਮਾਣਿਆਂ ਹੈ ।
                   ਅਕਾਲੀ ਪਾਰਟੀ ਨੇ ਕੁੱਲ ਮਿਲਾਕੇ 18 ਸਾਲ 3 ਮਹੀਨੇ 21 ਦਿਨ ਰਾਜ ਕਰਿਆ ਹੈ । ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਨਾਲੋਂ ਅੱਧਾ ਸਮਾਂ ਹੀ ਰਾਜ ਕੀਤਾ ਹੈ । ਜਸਟਿਸ ਗੁਰਨਾਮ ਸਿੰਘ ਨੇ ਸਭ ਤੋਂ ਘੱਟ ਸਮਾਂ ਸਿਰਫ਼ 8 ਮਹੀਨੇ 22 ਦਿਨ, 8 ਮਾਰਚ 1967 ਤੋਂ 23 ਨਵੰਬਰ 1967 ਤੱਕ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲੀ ਹੈ । ਅਕਾਲੀ ਪਾਰਟੀ ਦੇ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਪਹਿਲੇ ਮੁੱਖ ਮੰਤਰੀ ਅਖਵਾਏ ਹਨ । ਜਿੰਨ੍ਹਾਂ ਨੇ ਪਹਿਲੀ ਵਾਰ 5 ਸਾਲ 17 ਦਿਨ, 12 ਫਰਵਰੀ 1997 ਤੋਂ 26 ਫਰਵਰੀ 2002 ਤੱਕ ਪੂਰੇ ਕੀਤੇ ਹਨ । ਹੁਣ ਦੂਜੀ ਪਾਰੀ ਵਿੱਚ ਵੀ ਚੋਣ ਨਤੀਜਿਆਂ ਵਾਲੇ ਦਿਨ ਤੱਕ ਉਹ 5 ਸਾਲ 7 ਦਿਨ ਮੁੱਖ ਮੰਤਰੀ ਵਜੋਂ ਬਿਤਾ ਚੁੱਕੇ ਹਨ । ਕੁੱਲ ਮਿਲਾਕੇ ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵੱਧ ਸਮਾਂ 13 ਸਾਲ 11 ਮਹੀਨੇ 15 ਦਿਨ ਪ੍ਰਕਾਸ਼ ਸਿੰਘ ਬਾਦਲ ਹੀ ਰਾਜ ਗੱਦੀ ‘ਤੇ ਰਹੇ ਹਨ । ਪੰਜਾਬ ਵਿੱਚ 9 ਸਾਲ 5 ਮਹੀਨੇ 6 ਦਿਨ ਰਾਸ਼ਟਰਪਤੀ ਰਾਜ ਵੀ ਰਿਹਾ ਏ । ਜਿਸ ਵਿੱਚ ਸਭ ਤੋਂ ਘੱਟ ਸਮਾਂ 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਸਿਰਫ਼ 51 ਦਿਨ ਦਾ ਹੈ । ਸਭ ਤੋਂ ਵੱਧ ਸਮਾਂ ਰਾਸ਼ਟਰਪਤੀ ਰਾਜ 11 ਜੂਨ 1987 ਤੋਂ 25 ਫਰਵਰੀ 1992 ਤੱਕ 4 ਸਾਲ 8 ਮਹੀਨੇ 13 ਦਿਨ ਰਿਹਾ ਏ ।
                 ਕਾਂਗਰਸ ਪਾਰਟੀ ਨੇ ਹੁਣ ਤੱਕ 11 ਮੁੱਖ ਮੰਤਰੀ ਅਜ਼ਮਾਏ ਹਨ । ਜਿੰਨ੍ਹਾਂ ਵਿੱਚ ਡਾਕਟਰ ਗੋਪੀ ਚੰਦ ਭਾਰਗਵ,ਭੀਮ ਸੈਨ ਸੱਚਰ,ਪ੍ਰਤਾਪ ਸਿੰਘ ਕੈਰੋਂ,ਰਾਮ ਕਿਸ਼ਨ,ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ,ਦਰਬਾਰਾ ਸਿੰਘ,ਬੇਅੰਤ ਸਿੰਘ,ਹਰਚਰਨ ਸਿੰਘ ਬਰਾੜ,ਰਾਜਿੰਦਰ ਕੌਰ ਭੱਠਲ,ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਅ ਸ਼ਾਮਲ ਹਨ । ਜਦੋਂ ਕਿ ਅਕਾਲੀ ਪਾਰਟੀ ਨੇ ਸਿਰਫ਼ ਚਾਰ ਹੀ ਮੁੱਖ ਬਣਾਏ ਹਨ । ਜਸਟਿਸ ਗੁਰਨਾਮ ਸਿੰਘ,ਲਛਮਣ ਸਿੰਘ ਗਿੱਲ,ਸੁਰਜੀਤ ਸਿੰਘ ਬਰਨਾਲਾ,ਅਤੇ ਪ੍ਰਕਾਸ਼ ਸਿੰਘ ਬਾਦਲ । ਪੰਜਾਬ ਦੇ ਪਹਿਲੇ ਮੁੱਖ ਮੰਤਰੀ 1946 ਵਿੱਚ ਖਿਜਰ ਹਯਾਤ ਖਾਂ ਬਣੇ ਸਨ । ਜਦੋਂ ਕਿ ਪੰਜਾਬ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਬਣੇ ਅਤੇ ਉਹ 15 ਅਗਸਤ 1947 ਤੋਂ 13 ਅਪਰੈਲ 1949 ਤਕ ਇਸ ਅਹੁਦੇ ’ਤੇ ਰਹੇ। ਲਛਮਣ ਸਿੰਘ ਗਿੱਲ ਭਾਵੇਂ ਅਕਾਲੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤੇ ਸਨ,ਪਰ ਮਗਰੋਂ ਕਾਂਗਰਸ ਦੀ ਹਮਾਇਤ ਲੈਂਦਿਆਂ ਮੁੱਖ ਮੰਤਰੀ ਦੀ ਕੁਰਸੀ ਹਥਿਆ ਲਈ ਸੀ ।
                            ਭਾਰਤ ਵਿੱਚ ਪਹਿਲੀ ਗੈਰ-ਕਾਂਗਰਸੀ ਸਰਕਾਰ ਅਕਾਲੀ ਦਲ ਦੇ ਸਹਿਯੋਗ ਨਾਲ ਗਿਆਨ ਸਿੰਘ ਰਾੜੇਵਾਲਾ ਨੇ ਪੈਪਸੂ ਸਟੇਟ ਵਿੱਚ ਬਣਾਈ । ਪਰ ਇਹ 4 ਮਾਰਚ 1953 ਨੂੰ ਅਕਾਲੀ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਚੋਣ ਰੱਦ ਹੋਣ ਕਾਰਣ 5 ਮਾਰਚ ਨੂੰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸਾਂਝੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ 23 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਬਣੇ । ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਖਵਾਈ ਹੈ । ਇਸ ਤੋਂ ਇਲਾਵਾ ਸਾਹਿਤਕਾਰ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ,ਗਿਆਂਨੀ ਜੈਲ ਸਿੰਘ ,ਅਤੇ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਰਾਮ ਕਿਸ਼ਨ ਵੀ ਮੁੱਖ ਮੰਤਰੀ ਬਣੇ ਹਨ ।
                 ਪਹਿਲੀ ਮਾਰਚ 2007 ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹਨ। ਅੱਜ ਕੁੱਝ ਹੀ ਸਮੇ ਤੱਕ ਪਤਾ ਲੱਗਣ ਵਾਲਾ ਹੈ ਕਿ ਵੋਟਰਾਂ ਨੇ  ਕਿਸ ਨੂੰ ਮੁੱਖ ਮੰਤਰੀ ਬਣਾਇਆ ਹੈ ? ਜੋ 30 ਜਨਵਰੀ ਤੋਂ ਹੀ ਮਸ਼ੀਨਾਂ ਵਿੱਚ ਬੰਦ ਪਿਆ ਹੈ । ਇਸ ਵਾਰੀ ਚੋਣਾਂ ਦੌਰਾਂਨ ਕਾਫੀ ਸੁਧਾਰ ਵੇਖਣ ਨੂੰ ਮਿਲੇ ਹਨ । ਪਰ ਚੋਣਾਂ ਸਮੇ ਅਜੇ ਹੋਰ ਲੋੜ ਹੈ ਚੌਕਸੀ ਦੀ,ਚੋਣ ਪ੍ਰਣਾਲੀ ਦੇ ਸੁਧਾਰ ਦੀ , ਕੁੱਝ ਹੋਰ ਗੱਲਾਂ ਵੀ ਬਹੁਤ ਧਿਆਂਨ ਮੰਗਦੀਆਂ ਹਨ,ਅਤੇ ਨਿਗਰਾਨੀ ਵੀ । ਇਸ ਵਾਸਤੇ ਸਿਖਿਆ ਦਾ ਵਿਕਾਸ ਬਹੁਤ ਜਰੂਰੀ ਹੈ । ਜੋ ਸਮੇ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ । ਕਿਓਂ ਕਿ ਇਹ ਗੱਲ ਉਹਨਾ ਦੇ ਮੇਚੇ ਨਹੀਂ ਬੈਠਦੀ ।
         
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232