ਚੈਪੀਅਨਜ਼ ਟਰਾਫ਼ੀ ਦਾ ਰਿਕਾਰਡ ਹੋਲਡਰ ਆਸਟਰੇਲੀਆ
ਰਣਜੀਤ ਸਿੰਘ ਪ੍ਰੀਤ
34 ਵੀਂ ਚੈਪੀਅਨਜ਼ ਟਰਾਫ਼ੀ ਆਸਟਰੇਲੀਆ ਦੇ ਸ਼ਹਿਰ
ਮੈਲਬੌਰਨ ਵਿਖੇ
ਸਟੇਟ ਨੈੱਟ ਬਾਲ ਐਂਡ ਹਾਕੀ ਸੈਂਟਰ ਮੈਦਾਨ ਵਿੱਚ ਪਹਿਲੀ ਦਸੰਬਰ ਤੋਂ 9 ਦਸੰਬਰ ਤੱਕ ਖੇਡੀ ਗਈ । ਜਿਸ ਵਿੱਚ ਸ਼ਾਮਲ
8 ਟੀਮਾਂ ਨੂੰ ਪੂਲ ਏ ਇੰਗਲੈਂਡ,ਜਰਮਨੀ,ਭਾਰਤ,ਨਿਊਜ਼ੀਲੈਂਡ,ਪੂਲ ਬੀ ਆਸਟਰੇਲੀਆ, ਨੀਦਰਲੈਂਡ, ਬੈਲਜੀਅਮ, ਪਾਕਿਸਤਾਨ ਅਨੁਸਾਰ ਵੰਡਿਆ ਗਿਆ । ਪਹਿਲੀ ਦਸੰਬਰ ਤੋਂ 4 ਦਸੰਬਰ ਤੱਕ ਦੋਹਾਂ ਪੂਲਾਂ ਵਿੱਚ 6-6 ਮੈਚ ਖੇਡੇ ਗਏ । ਭਾਰਤ ਪੂਲ ਏ ਵਿੱਚ
ਇੰਗਲੈਂਡ,ਨਿਊਜ਼ੀਲੈਂਡ ਨੂੰ ਹਰਾਕੇ ,ਜਰਮਨੀ ਤੋਂ ਹਾਰਕੇ ਗੋਲ ਔਸਤ ਨਾਲ ਪੂਲ ਵਿੱਚੋਂ ਟਾਪਰ ਰਿਹਾ
। ਇਸ ਨੇ 9 ਗੋਲ ਕੀਤੇ,6 ਕਰਵਾਏ ,6 ਹੀ ਅੰਕ ਲਏ । ਦੂਜਾ ਸਥਾਨ ਜਰਮਨੀ ਦਾ ਰਿਹਾ ਜਿਸ ਨੇ ਭਾਰਤ,ਨਿਊਜ਼ੀਲੈਂਡ ਨੂੰ ਤਾਂ ਹਰਾਇਆ ਪਰ
ਇੰਗਲੈਂਡ ਤੋ ਹਾਰ ਖਾਧੀ ,7 ਗੋਲ ਕੀਤੇ 8 ਕਰਵਾਏ ਅਤੇ 6 ਅੰਕ ਹਾਸਲ ਕੀਤੇ । ਇੰਗਲੈਂਡ ਨੇ ਇੱਕ ਜਿੱਤ ਇੱਕ ਬਰਾਬਰੀ ਨਾਲ 4 ਅੰਕ ਲਏ । ਜਦੋਂ ਕਿ ਨਿਊਜ਼ੀਲੈਂਡ ਸਿਰਫ਼ ਇੱਕ
ਬਰਾਬਰੀ ਨਾਲ
ਇੱਕ ਅੰਕ ਹੀ ਲੈ ਸਕਿਆ । ਪੂਲ ਬੀ ਵਿੱਚ ਨੀਦਰਲੈਂਡ ਨੇ ਅਤੇ ਆਸਟਰੇਲੀਆ ਨੇ 2-2 ਮੈਚ ਜਿੱਤੇ,1-1 ਬਰਾਬਰ
ਖੇਡਿਆ । ਕ੍ਰਮਵਾਰ 8 ਗੋਲ ਕੀਤੇ,5 ਕਰਵਾਏ,5 ਗੋਲ ਕੀਤੇ 2 ਕਰਵਾਏ । ਅੰਕ ਦੋਹਾਂ ਦੇ 7-7 ਰਹੇ ।
ਪਰ ਸਿਖਰ ‘ਤੇ ਨੀਦਰਲੈਂਡ ਰਿਹਾ ।
ਪਾਕਿਸਤਾਨ ਨੇ 2 ਹਾਰਾਂ,ਇੱਕ ਜਿੱਤ ਨਾਲ 3 ਅੰਕ ਲਏ । ਜਦੋਂ ਕਿ ਬੈਲਜੀਅਮ ਟੀਮ ਕੋਈ ਅੰਕ ਹਾਸਲ ਨਾ
ਕਰ ਸਕੀ । ਸੱਭ ਤੋਂ ਵੱਧ 11 ਗੋਲ ਏਸੇ ਟੀਮ ਸਿਰ ਹੋਏ ।
ਕੁਆਰਟਰ ਫਾਈਨਲ ਵਿੱਚ ਵੱਡਾ ਉਲਟਫੇਰ ਕਰਦਿਆਂ
ਪਾਕਿਸਤਾਨ ਨੇ ਜਰਮਨੀ ਨੂੰ 2-1 ਨਾਲ,ਨੀਦਰਲੈਂਡ
ਨੇ ਨਿਊਜ਼ੀਲੈਂਡ ਨੂੰ 2-0 ਨਾਲ, ਤੀਜੇ ਕੁਆਰਟਰ ਫਾਈਨਲ ਮੈਚ ਵਿੱਚ ਬੜੀ
ਮੁਸ਼ਕਲ ਨਾਲ ਭਾਰਤ ਨੇ ਬੈਲਜੀਅਮ ਨੂੰ 1-0 ਨਾਲ, ਆਸਟਰੇਲੀਆ ਨੇ ਇੰਗਲੈਂਡ ਨੂੰ 2-0 ਨਾਲ ਹਰਾਕੇ ਸੈਮੀਫਾਈਨਲ ਦੀ ਟਿਕਟ ਪੱਕੀ
ਕੀਤੀ । ਸੈਮੀਫਾਈਨਲ ਵਿੱਚ ਨੀਦਰਲੈਂਡ ਨੇ ਪਾਕਿਸਤਾਨ ਨੂੰ 5-2
ਨਾਲ,ਅਤੇ ਆਸਟਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਕੇ
ਫਾਈਨਲ ਪ੍ਰਵੇਸ਼ ਪਾਇਆ । ਆਸਟਰੇਲੀਆ ਦਾ ਇਹ 23 ਵਾਂ ਅਤੇ ਨੀਦਰਲੈਂਡ ਦਾ 14 ਵਾਂ ਫਾਈਨਲ ਸੀ ।
ਕਰਾਸਓਵਰ ਮੈਚਾਂ ਵਿੱਚ ਬੈਲਜੀਅਮ ਨੇ ਇੰਗਲੈਂਡ ਨੂੰ 4-0 ਨਾਲ,ਜਰਮਨੀ ਨੇ ਨਿਊਜ਼ੀਲੈਂਡ ਨੂੰ
6-4 ਨਾਲ ਹਰਾਕੇ ਅੱਗੇ ਕਦਮ ਵਧਾਏ । ਸੱਤਵਾਂ ਸਥਾਨ
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 3-2 ਨਾਲ ਹਰਾਕੇ,5 ਵਾਂ ਸਥਾਨ ਬੈਲਜੀਅਮ ਨੇ ਜਰਮਨੀ ਨੂੰ
5-4 ਨਾਲ ਹਰਾਕੇ ਹਾਸਲ ਕਰਿਆ । ਪਾਕਿਸਤਾਨ ਨੇ ਭਾਰਤ ਨੂੰ 3-2 ਨਾਲ ਹਰਾਕੇ ਤੀਜਾ ਸਥਾਨ ਲਿਆ । ਭਾਰਤੀ
ਟੀਮ 6 ਵੀਂ ਵਾਰੀ ਅਰਥਾਤ 2004 ਮਗਰੋਂ ਇੱਕ ਵਾਰ ਫਿਰ ਚੌਥੇ ਸਥਾਨ ਉੱਤੇ ਰਹੀ । ਆਸਟਰੇਲੀਆ ਨੇ
ਵਾਧੂ ਸਮੇ ਤੱਕ ਚੱਲੇ ਫਾਈਨਲ ਮੈਚ ਵਿੱਚ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ 5 ਵੀਂ ਵਾਰੀ
ਅਤੇ ਕੁੱਲ ਮਿਲਾਕੇ 13 ਵੀ ਵਾਰੀ ਇਹ ਟਰਾਫ਼ੀ ਜਿੱਤ ਲਈ । ਨੀਦਰਲੈਂਡ ਦੇ ਬਰਟ ਨੇ 18 ਵੇਂ ਮਿੰਟ
ਵਿੱਚ ਪਹਿਲਾ ਗੋਲ ਕਰਿਆ । ਬਰਾਬਰੀ ਵਾਲਾ ਗੋਲ ਰਿਪੋਰਟ ਫੋਰਡ ਨੇ 31 ਵੇਂ ਮਿੰਟ ਵਿੱਚ ਦਾਗਿਆ ।
ਪੂਰੇ ਸਮੇ ਤੱਕ ਇਹੀ ਸਕੋਰ ਰਿਹਾ । ਪਰ ਵਾਧੂ ਸਮੇ ਦੌਰਾਂਨ 75 ਵੇਂ ਮਿੰਟ ਵਿੱਚ ਗੋਵਰਜ਼ ਨੇ ਗੋਲ
ਕਰਕੇ ਆਸਟਰੇਲੀਆ ਨੂੰ ਜੇਤੂ ਬਣਾ ਦਿੱਤਾ ।
ਨੀਦਰਲੈਂਡ ਟੀਮ 2006 ਪਿੱਛੋਂ ਪਹਿਲੀ
ਵਾਰੀ ਫਾਈਨਲ ਤੱਕ ਪਹੁੰਚੀ ਸੀ,ਪਰ ਜੇਤੂ ਨਾ ਬਣ ਸਕੀ । ਕੁੱਲ 50 ਹਰੇ,24 ਪੀਲੇ ਅਤੇ ਇੱਕ ਲਾਲ ਕਾਰਡ
ਦਿਖਾਇਆ ਗਿਆ । ਬੈਲਜੀਅਮ-ਆਸਟਰੇਲੀਆ, ਨੀਦਰਲੈਂਡ- ਨਿਊਜ਼ੀਲੈਂਡ, ਪਾਕਿਸਤਾਨ- ਨੀਦਰਲੈਂਡ ਦੇ
ਮੈਚਾਂ ਸਮੇ ਕੋਈ ਕਾਰਡ ਨਹੀਂ ਵਰਤਿਆ ਗਿਆ । ਸੱਭ ਤੋ ਵੱਧ 9 ਕਾਰਡ ਇੰਗਲੈਂਡ –ਜਰਮਨੀ ਵਾਲੇ ਮੈਚ ਵਿੱਚ ਵਰਤੇ ਗਏ ।
ਜਿੰਨਾਂ ਵਿੱਚ ਗਰਿਲ ਨਿਕਟਸ ਦਾ ਲਾਲ ਕਾਰਡ ਵੀ ਸ਼ਾਮਲ ਰਿਹਾ । ਖੇਡੇ ਗਏ 24 ਮੈਚਾਂ ਵਿੱਚ 103 ਗੋਲ ਹੋਏ,ਆਸਟਰੇਲੀਆ ਦਾ ਨਿੱਕ ਵਿਲਸਨ
5 ਗੋਲ ਕਰਕੇ ਟਾਪ ਸਕੋਰਰ ਰਿਹਾ । ਸਰਵੋਤਮ ਖਿਡਾਰੀ ਸ਼ਕੀਲ ਅਬਾਸੀ (ਪਾਕਿਸਤਾਨ),ਵਧੀਆ ਗੋਲ ਕੀਪਰ ਜਾਪ
ਸਟਾਕਮਨ (ਨੀਦਰਲੈਂਡ) ਅਤੇ ਨੀਦਰਲੈਂਡ ਟੀਮ ਨੂੰ ਹੀ ਫ਼ੇਅਰ ਪਲੇਅ ਟਰਾਫ਼ੀ ਦਾ ਸਨਮਾਨ ਦਿੱਤਾ ਗਿਆ
। ਹਾਕੀ ਦਾ ਇਹ ਅਹਿਮ ਟੂਰਨਾਮੈਟ
ਆਸਟਰੇਲੀਆ ਨੇ 13 ਵਾਰੀ,ਜਰਮਨੀ ਨੇ 9 ਵਾਰੀ,ਨੀਦਰਲੈਂਡ ਨੇ 8 ਵਾਰੀ,ਪਾਕਿਸਤਾਨ ਨੇ 3 ਵਾਰੀ,ਸਪੇਨ
ਨੇ ਇੱਕ ਵਾਰੀ ਜਿੱਤਿਆ ਹੈ । ਭਾਰਤ ਇੱਕ ਵਾਰ ਤੀਜੇ ਸਥਾਨ ਉੱਤੇ ਰਿਹਾ ਹੈ । ਹੁਣ ਤੱਕ ਕੁੱਲ
ਮਿਲਾਕੇ 7 ਮੁਲਕ ਹੀ ਫਾਈਨਲ ਖੇਡੇ ਹਨ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232
No comments:
Post a Comment