ਭਾਰਤ-ਪਾਕਿਸਤਾਨ ਕ੍ਰਿਕਟ ਸਬੰਧਾਂ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ
ਭਾਰਤ -ਪਾਕਿਸਤਾਨ ਕ੍ਰਿਕਟ ਸੀਰੀਜ਼
ਹੋਣਾ ਇੱਕ ਸੁਭਾਗਾ ਮੌਕਾ ਹੈ । ਭਾਰਤ ਵਿੱਚ ਦੋਨੋਂ ਮੁਲਕਾਂ ਦੇ ਜਿੱਥੇ ਦਿੱਲੀ ਵਿਖੇ ਖੇਡੇ ਗਏ
ਪਹਿਲੇ ਟੈਸਟ ਮੈਚ ਸਮੇ ਭਾਰਤ ਦੀ 70 ਦੌੜਾਂ ਨਾਲ 16 ਅਕਤੂਬਰ 1952 ਤੋਂ ਸਬੰਧ ਬਣੇ ਸਨ,ਉਥੇ ਦੋਹਾਂ
ਮੁਲਕਾਂ ਨੇ ਆਖ਼ਰੀ ਟੈਸਟ ਮੈਚ 8 ਤੋਂ 12 ਦਸੰਬਰ 2007 ਤੱਕ ਬੰਗਲੌਰ ਵਿੱਚ ਬਰਾਬਰੀ 'ਤੇ ਖੇਡਿਆ ਸੀ।
ਹੁਣ 25 ਦਸੰਬਰ ਕ੍ਰਿਸਮਿਸ ਦੇ ਦਿਨ ਤੋਂ ਦੋਨੋ ਮੁਲਕ ਫਿਰ ਇੱਕ ਦੂਜੇ ਨਾਲ ਪਿਆਰ ਸਾਂਝ ਤਹਿਤ
ਕ੍ਰਿਕਟ ਮੈਚਾਂ ਦੀ ਸੀਰੀਜ਼ ਖੇਡਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ । ਇਸ ਪ੍ਰੋਗਰਾਮ ਤਹਿਤ 2 ਮੈਚ
ਟੀ-20 ਅਤੇ 3 ਇੱਕ ਰੋਜ਼ਾ ਮੈਚ ਸ਼ਾਮਲ ਹਨ । ਦੋਹਾਂ ਮੁਲਕਾਂ ਨੇ ਹੁਣ ਤੱਕ 121 ਇੱਕ ਰੋਜ਼ਾ ਮੈਚ
ਖੇਡੇ ਹਨ । ਜਿੰਨ੍ਹਾ ਵਿੱਚੋਂ ਭਾਰਤ ਨੇ 48 ਅਤੇ ਪਾਕਿਸਤਾਨ ਨੇ 69 ਜਿੱਤੇ ਹਨ । ਜਦੋਂ ਕਿ 4 ਮੈਚ
ਬੇ-ਨਤੀਜਾ ਰਹੇ ਹਨ । ਦੋਹਾਂ ਦਰਮਿਆਂਨ ਪਹਿਲਾ ਇੱਕ ਰੋਜ਼ਾ ਮੈਚ ਅਯੂਬ ਨੈਸ਼ਨਲ ਸਟੇਡੀਅਮ ਕੋਇਟਾ
ਵਿਖੇ ਪਹਿਲੀ ਅਕਤੂਬਰ 1978 ਨੂੰ ਭਾਰਤ ਨੇ 4 ਦੌੜਾਂ ਨਾਲ ਜਿੱਤਿਆ ਸੀ । ਦੋਹਾਂ ਮੁਲਕਾਂ ਦੀਆਂ
ਟੀਮਾਂ ਨੇ ਆਖ਼ਰੀ ਇੱਕ ਦਿਨਾਂ ਮੈਚ ਏਸ਼ੀਆ ਕੱਪ ਦੌਰਾਂਨ ਸ਼ੇਰ ਇ ਬੰਗਲਾ ਨੈਸ਼ਨਲ ਸਟੇਡੀਅਮ ਮੀਰਪੁਰ
ਵਿਖੇ 18 ਮਾਰਚ 2012 ਦੇ ਐਤਵਾਰ ਨੂੰ ਖੇਡਿਆ ਅਤੇ ਇਹ ਵੀ ਭਾਰਤ ਨੇ 6ਵਿਕਟਾਂ ਨਾਲ ਜਿੱਤਿਆ ।
ਪਾਕਿਸਤਾਨ ਵਿੱਚ ਖੇਡੇ ਗਏ 27 ਮੈਚਾਂ ਵਿੱਚੋਂ ਭਾਰਤ ਨੇ 10 ਅਤੇ ਪਾਕਿਸਤਾਨ ਨੇ 17 ਮੈਚ ਜਿੱਤੇ
ਹਨ । ਏਨੇ ਹੀ ਮੈਚ ਭਾਰਤ ਵਿੱਚ ਹੋਏ ਹਨ,ਜਿੰਨ੍ਹਾਂ ਵਿੱਚੋਂ ਪਾਕਿਸਤਾਨ ਨੇ 14,ਭਾਰਤ ਨੇ 11 ਵਿੱਚ
ਜਿੱਤ ਹਾਸਲ ਕੀਤੀ ਹੈ ਅਤੇ 2 ਮੈਚ ਬੇ-ਨਤੀਜਾ ਰਹੇ ਹਨ । ਦੋਹਾਂ ਮੁਲਕਾਂ ਨੇ 67 ਮੈਚ ਦੋਹਾਂ ਮੁਲਕਾਂ ਹੋਰ ਕਿਸੇ
ਸਥਾਨ ਉੱਤੇ ਖੇਡੇ ਹਨ,ਇਹਨਾਂ ਵਿੱਚੋਂ ਪਾਕਿਸਤਾਨ
ਨੇ 38, ਭਾਰਤ ਨੇ 27 ਜਿੱਤੇ ਹਨ । ਜਦੋਂ ਕਿ 2 ਮੈਚ ਬੇ- ਸਿੱਟਾ ਰਹੇ ਹਨ । ਵਸੀਮ ਅਕਰਮ ਵੱਲੋਂ
48 ਮੈਚਾਂ ਵਿੱਚ 60 ਵਿਕਟਾਂ ਲੈਣ ਦਾ,ਸਾਈਦ ਅਨਵਰ ਵੱਲੋਂ ਚਿੰਤਬਰਮ ਸਟੇਡੀਅਮ ਵਿੱਚ 21 ਮਈ 1997
ਨੂੰ ਨਿੱਜੀ ਉੱਚ ਸਕੋਰ 194 ਦੌੜਾਂ ਦਾ ਅਤੇ ਸਚਿਨ ਤੇਂਦੂਲਕਰ ਵੱਲੋਂ 66 ਪਾਰੀਆਂ ਵਿੱਚ 2474 ਰਨ ਬਣਾ ਕੇ ਰਿਕਾਰਡ
ਬਣਾਇਆ ਹੋਇਆ ਹੈ ।
ਦੋਨੋਂ ਮੁਲਕ ਟੀ-20 ਵਰਗ ਵਿੱਚ ਇੱਕ-ਦੂਜੇ
ਨਾਲ 3 ਵਾਰੀ ਖੇਡੇ ਹਨ । ਇਹਨਾਂ ਵਿੱਚੋਂ 2 ਮੈਚ ਭਾਰਤ ਨੇ ਜਿੱਤੇ ਹਨ ,ਜਦੋਂ ਕਿ ਇੱਕ ਮੈਚ ਟਾਈਡ
ਰਿਹਾ ਹੈ । ਵਿਸ਼ਵ ਕੱਪ ਦੌਰਾਂਨ ਦੋਨੋਂ ਮੁਲਕ ਕਿੰਗਜ਼ਮੀਡ,ਡਰਬਨ (ਦੱਖਣੀ ਅਫਰੀਕਾ) ਵਿਖੇ ਕੱਪ ਦੇ
10 ਵੇਂ ਮੈਚ ਵਜੋਂ ਗਰੁੱਪ ਡੀ ਵੱਲੋਂ 14 ਸਤੰਬਰ 2007 ਨੂੰ ਖੇਡੇ । ਦੋਹਾਂ ਦੀ ਪਹਿਲੀ ਹੀ ਭਿੜਤ
ਰਿਕਾਰਡ ਬਣ ਗਈ । ਵਿਸ਼ਵ ਕੱਪ ਵਿੱਚ ਅੱਜ ਤੱਕ ਦਾ ਇਹੀ ਅਜਿਹਾ ਇੱਕੋ ਇੱਕ ਹੈਰਤ ਅੰਗੇਜ਼ ਰਿਕਾਰਡ ਬਣਿਆਂ ਕਿ ਜਦ ਮੈਚ ਟਾਈਡ ਹੋ ਗਿਆ,ਤਾਂ ਕ੍ਰਿਕਟ
ਇਤਿਹਾਸ ਵਿੱਚ ਪਹਿਲਾ ਫੈਸਲਾ 3-0 ਨਾਲ ਬਾਲ ਆਊਟ ਜ਼ਰੀਏ ਭਾਰਤ ਦੇ ਹਿੱਸੇ ਰਿਹਾ । ਦੋਹਾਂ ਦਾ
ਆਖ਼ਰੀ ਟੀ-20 ਸੁਪਰ ਅੱਠ ਦੇ ਗਰੁੱਪ ਦੋ ਵਿੱਚ ਆਰ ਪਰੇਮਦਾਸਾ ਸਟੇਡੀਅਮ ਕੋਲੰਬੋ ਵਿਖੇ 30 ਸਤੰਬਰ
2012 ਨੂੰ ਹੋਇਆ ਅਤੇ ਇਹ ਭਾਰਤ ਨੇ 8 ਵਿਕਟਾਂ ਦੇ ਫ਼ਰਕ ਨਾਲ ਜਿੱਤਿਆ ।
ਦੋਨੋ
ਮੁਲਕਾਂ ਦੇ ਤਿੰਨ ਕ੍ਰਿਕਟਰ ਹੀ ਅਜਿਹੇ ਹਨ ਜੋ ਦੋਹਾਂ ਦੇਸ਼ਾਂ ਵੱਲੋਂ ਖੇਡੇ ਹਨ । ਅਮਿਰ ਇਲਾਹੀ ਨੇ
ਭਾਰਤ ਵੱਲੋਂ ਸਿਡਨੀ ਵਿੱਚ 1947 ਨੂੰ ਇੱਕ ਟੈਸਟ ਮੈਚ ਖੇਡਿਆ । ਇਹੀ ਖਿਡਾਰੀ ਇਸ ਮਗਰੋਂ 1952-53
ਵਿੱਚ ਪਾਕਿਸਤਾਨੀ ਟੀਮ ਦਾ ਵੀ ਮੈਂਬਰ ਬਣਿਆਂ । ਗੁਲ ਮੁਹੰਮਦ ਭਾਰਤ ਦੀ ਟੀਮ ਵਿੱਚ 1946 - 1955 ਨੂੰ
ਖੇਡਿਆ । ਜਦ ਭਾਰਤੀ ਟੀਮ ਨੇ 1951-52 ਵਿੱਚ ਪਾਕਿਸਤਾਨ ਦਾ ਪਹਿਲਾ ਟੂਰ ਲਾਇਆ,ਤਾਂ ਗੁਲ ਮੁਹੰਮਦ
ਭਾਰਤੀ ਟੀਮ ਦਾ ਮੈਂਬਰ ਸੀ । ਫਿਰ ਇਸ ਨੇ ਇੱਕ ਟੈਸਟ ਮੈਚ ਵਿੱਚ 1956 ਨੂੰ ਆਸਟਰੇਲੀਆ ਵਿਰੁੱਧ ਕਰਾਚੀ ਵਿਖੇ ਪਾਕਿਸਤਾਨ ਵੱਲੋਂ ਖੇਡਦਿਆਂ
ਜ਼ੌਹਰ ਦਿਖਾਏ । ਅਬਦੁਲ ਹਫ਼ੀਜ਼ ਕਾਰਦਾਰ ਨੇ ਭਾਰਤ ਵੱਲੋਂ 1946 - 1948 ਅਤੇ ਪਾਕਿਸਤਾਨ ਵੱਲੋਂ
1948 - 1958 ਨੂੰ ਖੇਡਣ ਦਾ ਮਾਣ ਹਾਸਲ ਕਰਿਆ ।
ਮੌਜੂਦਾ
ਟੂਰ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-
25 ਦਸੰਬਰ;ਪਹਿਲਾ ਟੀ-20,ਸਮਾਂ 19.00 ਵਜੇ ,ਐਮ ਚਿੰਨਾਸਵਾਮੀ ਸਟੇਡੀਅਮ ਬੰਗਲੂਰੂ।
28 ਦਸੰਬਰ ; ਦੂਜਾ ਟੀ-20 ਸਮਾਂ 05.00 ਵਜੇ, ਸਰਦਾਰ ਪਟੇਲ ਸਟੇਡੀਅਮ ਮੋਟੇਰਾ,ਅਹਿਮਦਾਬਾਦ ।
30 ਦਸੰਬਰ ; ਪਹਿਲਾ ਵੰਨ ਡੇਅ ,ਸਮਾਂ ਸਵੇਰੇ 09.00 ਵਜੇ,ਐਮ ਏ ਚਿੰਤਬਰਮ ਸਟੇਡੀਅਮ ਚਿਪੁਕ
ਚੇਨੱਈ।
3 ਜਨਵਰੀ 2013, ਦੂਜਾ ਵੰਨ ਡੇਅ ,ਸਮਾਂ;12.00 ਵਜੇ,ਈਡਨ ਗਾਰਡਨ ਕੋਲਕਾਤਾ ।
6 ਜਨਵਰੀ ; ਤੀਜਾ ਵੰਨ ਡੇਅ ,ਸਮਾਂ 12.00 ਵਜੇ, ਫ਼ਿਰੋਜ਼ਸ਼ਾਹ ਕੋਟਲਾ ਦਿੱਲੀ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232
No comments:
Post a Comment