Tuesday, June 11, 2013


ਐਲੀਸਨ ਮਿਸ਼ੇਲ ਫਲਿਕਸ

ਰਣਜੀਤ ਸਿੰਘ ਪ੍ਰੀਤ
ਸਿਓਲ 1988 ਦੀਆਂ ਓਲੰਪਿਕ ਖੇਡਾਂ ਸਮੇ ਅਮਰੀਕਾ ਤੋਂ ਆਈਆਂ ਨਣਦ-ਭਰਜਾਈ ਨੇ ਧੰਨ  ਧੰਨ ਕਰਾਈ ਸੀ,ਅਤੇ ਉਸ ਤੋਂ ਬਾਅਦ ਇਸ ਵਾਰ ਅਮਰੀਕਾ ਤੋਂ ਲੰਦਨ ਓਲੰਪਿਕ ਵਿੱਚ ਪਹੁੰਚੀ ਐਲੀਸਨ ਮਿਸ਼ੇਲ ਫਲਿਕਸ ਨੇ ਧੁੰਮਾਂ ਮਚਾਈ ਰੱਖੀਆਂ । ਇਹ 100,200,400 ਮੀਟਰ,ਦੌੜਾਂ ਤੋਂ ਇਲਾਵਾ 4*400 ਅਤੇ 4*100 ਮੀਟਰ ਰਿਲੇਅ ਵਿੱਚ ਵੀ ਸ਼ਿਰਕਤ ਕਰਿਆ ਕਰਦੀ ਹੈ । ਮਿਸ਼ੇਲ ਨੇ ਪਹਿਲੀ ਵਾਰ 2004 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲੈਦਿਆਂ 200 ਮੀਟਰ ਦੌੜ ਵਿੱਚੋ 22.18 ਦੇ ਸਮੇ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ । ਅਮਰੀਕਾ ਵੱਲੋਂ ਦੌੜਦੀ 18 ਨਵੰਬਰ 1985 ਨੂੰ ਲਾਸ ਏਂਜਲਸ,(ਕੈਲੇਫੋਰਨੀਆਂ)ਵਿਖੇ ਜਨਮੀ ਅਤੇ ਸ਼ਾਤਾ ਸਲਾਰਿਟਾ ਵਿਖੇ ਰਹਿੰਦੀ,5 ਫੁੱਟ 6 ਇੰਚ ਕੱਦ ਵਾਲੀ 55 ਕਿਲੋ ਵਜ਼ਨੀ ਮਿਸ਼ੇਲ ਐਂਟੀ ਡੌਪਿੰਗ ਏਜੰਸੀ ਨਾਲ ਵੀ ਬਾ-ਵਸਤਾ ਹੈ । ਆਪਣੇ ਨਿੱਜੀ ਟੈਸਟ ਵੀ ਅਕਸਰ ਹੀ ਕਰਵਾਉਂਦੀ ਰਹਿੰਦੀ ਹੈ । ਇਸ ਨੇ ਕਈ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਦਿਆਂ ਕਈ ਪੀਲੇ ਮੈਡਲ ਜਿੱਤੇ ਹਨ । ਲੰਦਨ ਖੇਡਾਂ ਵਿੱਚੋਂ ਇੱਕ ਵਿਸ਼ਵ ਰਿਕਾਰਡ ਨਾਲ ਤਿੰਨ ਸੁਨਹਿਰੀ ਤਮਗੇ ਇਹਦਾ ਸ਼ਿੰਗਾਰ ਬਣੇ ਹਨ । ਅਜਿਹਾ 1988 ਤੋਂ ਮਗਰੋਂ ਕਿਸੇ ਮਹਿਲਾ ਨੇ ਪਹਿਲੀ ਵਾਰੀ ਕਰ ਵਿਖਾਇਆ ਹੈ ।
        ਵਿਸ਼ਵ ਅਥਲੈਟਿਕਸ ਫਾਈਨਲ 2006 ਸਟੂਗਰਟ (100 ਮੀ,ਕਾਂਸੀ,200 ਮੀ,ਸੋਨਾ),2007 ਸਟੂਗਰਟ (100 ਮੀ,ਚਾਂਦੀ),2005 ਮੌਂਟੇ ਕਾਰਲੋ (200 ਮੀ,ਸੋਨਾ),2009 ਥਿਸਾਲੋਨਿਕੀ (200 ਮੀ,ਸੋਨਾ),ਵਿਸ਼ਵ ਇਨਡੋਰ ਚੈਂਪੀਅਨਸ਼ਿੱਪ 2010 ਦੋਹਾ (4*400 ਮੀ ਰਿਲੇਅ,ਸੋਨਾ),ਵਿਸ਼ਵ ਚੈਂਪੀਅਨਸ਼ਿੱਪ 2005 ਹੈਲਸਿੰਕੀ (200 ਮੀ,ਸੋਨਾ),2007 ਓਸਾਕਾ (4*100 ਮੀ,ਰਿਲੇਅ,ਸੋਨਾ),(4*400 ਮੀ,ਰਿਲੇਅ,ਸੋਨਾ),(200 ਮੀ,ਸੋਨਾ),2009 ਬਰਲਿਨ (4*400 ਮੀ,ਸੋਨਾ),(200 ਮੀ,ਸੋਨਾ),2011ਦਾਇਗੂ (4*100,4*400 ਮੀ,ਸੋਨਾ),(400 ਮੀ,ਚਾਂਦੀ ,ਸਮਾਂ 49.59 ਸੈਕਿੰਡ),(200 ਮੀ,ਕਾਂਸੀ)ਦੇ ਤਮਗੇ ਹਾਸਲ ਕੀਤੇ ਹਨ । ਓਲੰਪਿਕ ਖੇਡਾਂ 2008 ਸਮੇ (4*400 ਮੀ,ਰਿਲੇਅ,ਸੋਨਾ),(200 ਮੀ,ਚਾਂਦੀ) ਦੇ ਮੈਡਲ ਵੀ ਲਏ ਹਨ । ਲੰਦਨ ਓਲੰਪਿਕ 2012 ਸਮੇ 200 ਮੀਟਰ ਦੌੜ 21.88 ਸਮੇ ਨਾਲ,4*100 ਮੀ ਰਿਲੇਅ 40.82 (ਵਿਸ਼ਵ ਰਿਕਾਰਡ),4*400 ਮੀਟਰ ਰਿਲੇਅ 3:16.87 ਸਮੇ ਨਾਲ ਜਿੱਤ ਕੇ ਤਿੰਨ ਗੋਲਡ ਮੈਡਲਾਂ ਦੀ ਸੋਨ ਪਟਰਾਣੀ ਬਣੀ ਹੈ । ਇੱਕ ਹੋਰ ਹੈਰਾਨੀ ਜਨਕ ਸੱਚ ਇਹ ਵੀ ਰਿਹਾ ਕਿ ਉਸ ਨੇ ਇਹ ਤਿੰਨੇ ਦੌੜਾਂ 7 ਨੰਬਰ ਲੇਨ ਵਿੱਚ ਹੀ ਦੌੜੀਆਂ । ਇਸ ਦੇ ਨਿੱਜੀ ਰਿਕਾਰਡਾਂ ਵਿੱਚ 100 ਮੀਟਰ 10.89,200 ਮੀਟਰ 21.69,400 ਮੀਟਰ 49.59 ਸੈਕਿੰਡ ਦਾ ਸਮਾਂ ਸ਼ਾਮਲ ਹੈ ।