Sunday, October 30, 2011

ਘਰ ਦੇ ਸ਼ੇਰਾਂ ਨੇ ਘਰ'ਚ ਕ੍ਰਿਕਟ ਲੜੀ ਜਿੱਤਕੇ ਇੰਗਲੈਂਡ ਨੂੰ ਮੋਡ਼ੀ ਭਾਜੀ

                                    ਇੰਗਲੈਂਡ ਵਿਰੁੱਧ ਇਕੋ ਇੱਕ ਸੈਚੁਰੀ ਲਾਉਣ ਵਾਲਾ ਵਿਰਾਟ ਕੋਹਲੀ

  ਘਰ ਦੇ ਸ਼ੇਰਾਂ ਨੇ ਘਰ'ਚ ਕ੍ਰਿਕਟ ਲੜੀ ਜਿੱਤਕੇ ਇੰਗਲੈਂਡ ਨੂੰ ਮੋਡ਼ੀ ਭਾਜੀ  
                                        ਰਣਜੀਤ ਸਿੰਘ ਪ੍ਰੀਤ
  ਮੁੱਢਲੀ ਗੱਲ:--
                   
ਇੰਗਲੈਂਡ ਕ੍ਰਿਕਟ ਟੀਮ ਏਲਿਸਟਰ ਕੁੱਕ ਦੀ ਕਪਤਾਨੀ ਅਧੀਨ ਅਤੇ ਕੋਚ ਰਿਚਰਡ ਹਾਲਚਾਲ ਦੀ ਅਗਵਾਈ ਹੇਠ 4 ਅਕਤੂਬਰ ਨੂੰ 5 ਇੱਕ ਰੋਜ਼ਾ ਮੈਚ ਅਤੇ ਇੱਕ ਟੀ-20 ਮੈਚ ਖੇਡਣ ਲਈ ਭਾਰਤ ਪਹੁੰਚੀਜਿਸ ਨੇ 8 ਅਕਤੂਬਰ ਦੇ ਹੈਦਰਾਬਾਦ ਵਾਲੇ ਅਭਿਆਸੀ ਮੈਚ ਨਾਲ ਟੂਰ ਸ਼ੁਰੂ ਕਰਿਆ ਇਥੇ ਹੀ ਇਸੇ ਹੀ ਟੀਮ ਨਾਲ 11 ਅਕਤੂਬਰ ਨੂੰ ਦੂਜਾ ਅਭਿਆਸੀ ਮੈਚ ਖੇਡਿਆ ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ ਬਹੁਤ ਪੁਰਾਣੇ ਹਨ,1932 ਵਿੱਚ ਲਾਰਡਜ਼ ਵਿਖੇ ਪਹਿਲਾ ਟੈਸਟ ਮੈਚ ਖੇਡਿਆ ਗਿਆ,ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ,ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ; ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਜੇਤੂ ਬਣੀਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ,ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀਈਡਨ ਗਾਰਡਨ ਕੋਲਕਾਤਾ ਵਿਚਲਾ ਦੂਜਾ ਮੈਚ ਡਰਾਅ ਹੋ ਗਿਆ, ਜਦੋਂ ਕਿ ਤੀਜੇ ਮਦਰਾਸ ਟੈਸਟ  ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 202 ਰਨਜ਼ ਨਾਲ ਹਰਾਇਆ
         
ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 103 ਟੈਸਟ ਮੈਚ ਹੋਏ ਹਨ,ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਮੈਚ ਜਿੱਤੇ ਹਨਜਦੋਂ ਕਿ 46 ਮੈਚ ਬਰਾਬਰ ਰਹੇ ਹਨਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆਜੋ ਇੰਗਲੈਂਡ ਨੇ ਜਿੱਤਿਆ, 103 ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ

 ਇੱਕ ਰੋਜ਼ਾ ਮੈਚਾਂ ਦੀ ਵਾਰਤਾ:--(ਇੰਗਲੈਂਡ ਦੀ ਧਰਤੀ ਉੱਤੇ)
                      ਇੰਗਲੈਂਡ ਅਤੇ ਭਾਰਤ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਸ਼ੁਰੂਆਤ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਏ ਮੈਚ ਤੋਂ ਹੋਈ ਹੈਜੋ ਕਿ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ ਸੀ ਮੌਜੂਦਾ ਸੀਰੀਜ਼ ਸਮੇਤ ਹੁਣ ਤੱਕ ਦੋਹਾਂ ਮੁਲਕਾਂ ਨੇ ਅਜਿਹੇ 81 ਮੈਚ ਖੇਡੇ ਹਨ,ਜਿਹਨਾਂ ਵਿੱਚੋਂ ਭਾਰਤ ਨੇ 43, ਇੰਗਲੈਂਡ ਨੇ 33 ਜਿੱਤੇ ਹਨ,ਜਦੋਂ ਕਿ ਦੋ ਮੈਚ ਟਾਈਡ ਹੋਏ ਹਨ, 3 ਮੈਚ ਬੇ-ਸਿੱਟਾ ਰਹੇ ਹਨ ਦੋਹਾਂ ਦੇਸ਼ਾਂ ਦਰਮਿਆਨ ਟੀ-20 ਸੀਰੀਜ਼ ਦੇ ਦੋ ਹੀ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ,ਅਤੇ 31 ਅਗਸਤ 2011 ਨੂੰ ਓਲਡ ਟ੍ਰੈਫਲਡ (ਮਨਚੈਸਟਰ ) ਵਿੱਚ  ਹੋਏ ਹਨ ਕ੍ਰਮਵਾਰ ਪਹਿਲਾ ਮੈਚ 18 ਰਨਜ਼ ਨਾਲ ਭਾਰਤ ਦੇ ਹਿੱਸੇ ਰਿਹਾ ਹੈ,ਅਤੇ ਦੂਜਾ ਮੈਚ 6 ਵਿਕਟਾਂ ਨਾਲ ਇੰਗਲੈਂਡ ਨੇ ਜਿੱਤਿਆ ਹੈਤੀਜਾ ਟੀ-20 ਮੈਚ 29 ਅਕਤੂਬਰ ਨੂੰ ਕੋਲਕਾਤਾ ਵਿੱਚ ਹੋਇਆ ਅਤੇ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤ ਲਿਆਸਕੋਰ: ਭਾਰਤ 120/9 ਅਤੇ ਇੰਗਲੈਂਡ 4 ਵਿਕਟਾਂ 18:4 ਓਵਰ ਵਿੱਚ 121 ਦੌੜਾਂ
       
ਭਾਰਤ ਦੀ ਧਰਤੀ ਉੱਤੇ:--      
               
ਭਾਰਤ ਵਿੱਚ ਦੋਹਾਂ ਮੁਲਕਾਂ ਨੇ 40 ਇੱਕ ਰੋਜ਼ਾ ਮੈਚ ਖੇਡੇ ਹਨ,ਜਿਨ੍ਹਾਂ ਵਿੱਚੋ ਭਾਰਤ ਨੇ 26,ਇੰਗਲੈਂਡ ਨੇ 13 ਜਿੱਤੇ ਹਨਜਦੋਂ ਕਿ ਇੱਕ ਮੈਚ ਟਾਈ ਰਿਹਾ ਹੈਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ),ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ ਤੇ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈਇੰਗਲੈਂਡ ਵਿੱਚ 33 ਮੈਚ ਹੋਏ ਹਨ,ਭਾਰਤ ਨੇ 11 ਅਤੇ ਇੰਗਲੈਂਡ ਨੇ 18 ਮੈਚ ਜਿੱਤੇ ਹਨ ਤਿੰਨ ਮੈਚਾਂ ਦਾ ਫ਼ੈਸਲਾ ਨਹੀ ਹੋਇਆ ਹੈਇੱਕ ਮੈਚ ਟਾਈ ਰਿਹਾ ਹੈਹੋਰਨਾਂ ਥਾਵਾਂ 'ਤੇ ਦੋਹਾਂ ਦੇਸ਼ਾਂ ਨੇ 8 ਮੈਚ ਖੇਡੇ ਹਨ,ਜਿਨ੍ਹਾਂ ਵਿੱਚੋਂ 6 ਭਾਰਤ ਨੇ,2 ਇੰਗਲੈਂਡ ਨੇ,ਜਿੱਤੇ ਹਨਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ),ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ),ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ),ਨਾਲ ਰਹੀ ਹੈਇੰਗਲੈਂਡ ਪਿਛਲੇ ਦੋ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1 ਅਤੇ 5-0 ਨਾਲ ਮਾਤ ਖਾ ਚੁੱਕਿਆ ਹੈਮੌਜੂਦਾ ਇੱਕ ਰੋਜ਼ਾ ਸੀਰੀਜ਼ ਵਿੱਚ ਵੀ ਭਾਰਤ 5-0 ਨਾਲ ਕਲੀਨ ਸਵੀਪ  ਜਿੱਤ ਦਰਜ ਕਰਨ ਵਿੱਚ ਸਫ਼ਲ ਰਿਹਾ ਹੈ
ਅਕਤੂਬਰ 2011 ਦੇ ਪੰਜ ਇੱਕ ਰੋਜ਼ਾ ਮੈਚਾਂ ਦੀ ਗੱਲ:-
           
ਫਲੱਡ ਲਾਈਟਾਂ ਵਿੱਚ ਖੇਡੀ ਗਈ ਮੌਜੂਦਾ ਇੱਕ ਰੋਜ਼ਾ ਲੜੀ ਦਾ ਪਹਿਲਾ ਅਤੇ ਦੋਹਾਂ ਮੁਲਕਾਂ ਦਰਮਿਆਨ ਦਾ 77 ਵਾਂ ਮੈਚ 14 ਅਕਤੂਬਰ ਸ਼ੁਕਰਵਾਰ ਨੂੰ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹੈਦਰਾਬਾਦ ਵਿੱਚ ਹੋਇਆ, ਭਾਰਤ ਨੇ ਇਹ ਮੈਚ 126 ਰਨਜ਼ ਨਾਲ ਜਿਤਿਆ ਸਕੋਰ;--ਭਾਰਤ: 300/7 ਰਨਜਇੰਗਲੈਂਡ 174 ਦੌੜਾਂ, 36-1 ਓਵਰ, ਆਲ ਆਊਟ, 17 ਅਕਤੂਬਰ ਸੋਮਵਾਰ ਨੂੰ ਦੂਜਾ ਵੰਨ ਡੇਅ;ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਨਵੀਂ ਦਿੱਲੀ ਦੀ ਪਿੱਚ ਉੱਤੇ ਖੇਡਿਆ ਗਿਆਭਾਰਤ 8 ਵਿਕਟਾਂ ਨਾਲ ਜੇਤੂ ਰਿਹਾਸਕੋਰ;ਇੰਗਲੈਂਡ 48-2 ਓਵਰਾਂ ਵਿੱਚ 236 ਦੌੜਾਂ,ਅਤੇ ਭਾਰਤ ਵਿਰਾਟ ਕੋਹਲੀ ਦੀਆਂ 112 ਦੌੜਾਂ ਸਮੇਤ 36-4 ਓਵਰ ਵਿੱਚ 238 ਦੌੜਾਂ, 20 ਅਕਤੂਬਰ ਵੀਰਵਾਰ ਦਾ ਤੀਜਾ ਵੰਨ ਡੇਅ ; ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਵਿੱਚ ਦਰਸ਼ਕਾਂ ਨੇ ਮਾਣਿਆਂ,ਜਿਸ ਵਿੱਚ ਭਾਰਤ ਨੇ 5 ਵਿਕਟਾਂ ਨਾਲ ਜਿੱਤ ਦਰਜ ਕਰਦਿਆਂ 5 ਇੱਕ ਰੋਜ਼ਾ ਮੈਚਾਂ ਦੀ ਲੜੀ ਜਿੱਤ ਲਈ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 298/4 ਸਕੋਰ ਕੀਤਾ,ਜਵਾਬ ਵਿੱਚ ਭਾਰਤ ਨੇ 300/5 ਰਨ, 49:4 ਓਵਰ ਖੇਡਦਿਆਂ ਇਹ ਮੈਚ ਜਿੱਤ ਲਿਆਭਾਰਤ ਨੇ 23 ਅਕਤੂਬਰ ਐਤਵਾਰ ਵਾਲਾ ਚੌਥਾ ਵੰਨ ਡੇਅ ਵੀ 6 ਵਿਕਟਾਂ ਨਾਲ ਜਿਤਿਆਸਕੋਰ ਇੰਗਲੈਂਡ 46:1 ਓਵਰਾਂ ਵਿੱਚ 220 ਦੌੜਾਂ ਆਲ ਆਊਟਭਾਰਤ 40:1 ਓਵਰ ਵਿੱਚ 223/4 ਦੌੜਾਂ, 25 ਅਕਤੂਬਰ ਮੰਗਲਵਾਰ ਨੂੰ ਭਾਰਤ ਨੇ ਵੰਨ ਡੇਅ ਇਤਿਹਾਸ ਦਾ 3210 ਵਾਂ ਮੈਚ ਜਿੱਤ ਕਿ ਜਿੱਥੇ ਭਾਰਤੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ,ਉੱਥੇ ਇੱਕ ਵਾਰ ਫਿਰ ਇੰਗਲੈਂਡ ਵਿਰੁੱਧ, ਕਲੀਨ ਸਵੀਪ ਜਿੱਤ ਦਰਜ ਕਰਦਿਆਂ ਪੰਜਵਾਂ ਵੰਨ ਡੇਅ ਵੀ 95 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆਕੋਲਕਾਤਾ ਦੇ ਈਡਨ ਗਾਰਡਨ, ਵਿਚਲੇ ਇਸ ਮੈਚ ਵਿੱਚ ਭਾਰਤ ਨੇ 271/8 ਰਨ ਬਣਾਏ,ਜਿਸ ਦੇ ਜਵਾਬ ਵਿੱਚ ਇੰਗਲੈਂਡ ਟੀਮ 37 ਓਵਰਾਂ ਵਿੱਚ 176 ਰਨ ਬਣਾਕੇ ਹੀ ਆਊਟ ਹੋ ਗਈ
ਰੌਚਕ ਰਿਕਾਰਡ:_            
             
ਇਸ ਵਾਰੀ ਕਈ ਬਹੁਤ ਹੀ ਹੈਰਾਨੀਜਨਕ ਅਤੇ ਦਿਲਚਸਪ  ਅੰਕੜੇ ਵੇਖਣ ਨੂੰ ਮਿਲੇ ਹਨ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਸਿਰਫ ਪਹਿਲੇ ਹੀ ਮੈਚ ਵਾਲਾ ਟਾਸ ਜਿਤ ਸਕਿਆਬਾਕੀ ਚਾਰ ਮੈਚਾਂ ਦਾ ਟਾਸ ਇੰਗਲੈਂਡ ਟੀਮ ਨੇ ਜਿਤਿਆਪਰ ਕੋਈ ਵੀ ਇੰਗਲੈਂਡੀਆ ਮੈਨ ਆਫ਼ ਦਾ ਮੈਚ ਨਹੀਂ ਬਣ ਸਕਿਆ,ਜਿੱਥੇ ਭਾਰਤੀ ਕਪਤਾਨ ਨੂੰ ਮੈਨ ਆਫ਼ ਦਾ ਸੀਰੀਜ ਖ਼ਿਤਾਬ ਮਿਲਿਆ, ਉਥੇ ਧੋਨੀ ਪਹਿਲੇ ਮੈਚ ਦਾ ਵਧੀਆ ਖਿਡਾਰੀ ਵੀ ਬਣਿਆਂ,ਬਾਕੀ ਮੈਚਾਂ ਵਿੱਚ ਵਿਰਾਟ ਕੋਹਲੀ,ਐਮ ਰੇਹਾਨੇ,ਐਸ ਕੇ ਰੈਨਾ,ਆਰ ਏ ਜੁਡੇਜਾ ਮੈਨ ਆਫ਼ ਦਾ ਮੈਚ ਅਖਵਾਏਰੈਕਿੰਗ ਵਿੱਚ ਸੁਧਾਰ ਕਰਕੇ 118 ਅੰਕਾਂ ਨਾਲ ਆਸਟਰੇਲੀਆ ਅਤੇ ਸ਼੍ਰੀਲੰਕਾ ਤੋਂ ਮਗਰੋਂ ਤੀਜੇ ਸਥਾਨ ਉੱਤੇ ਆ ਟਿਕਣ ਵਾਲੀ ਭਾਰਤੀ ਟੀਮ ਦੇ ਕਪਤਾਨ ਨੇ ਆਪਣੀ ਰੈਕਿੰਗ ਵਿੱਚ ਵੀ ਨਿਖ਼ਾਰ ਲਿਆਉਂਦਿਆਂ '5 ਛੱਕਿਆਂ ਦੀ ਮਦਦ ਨਾਲ  ਸੱਭ ਤੋਂ  ਵੱਧ 236 ਰਨ,78:67 ਦੀ ਔਸਤ ਨਾਲ 5 ਮੈਚਾਂ ਵਿੱਚ ਦੋ ਵਾਰ ਨਾਟ ਆਊਟ ਰਹਿੰਦਿਆਂ ਬਣਾਕੇ,ਸਿਖਰਲਾ ਸਥਾਨ ਮੱਲਿਆ ਤਿੰਨ ਅਰਧ ਸੈਂਕੜਿਆਂ ਨਾਲ ਵੀ ਉਹ ਮੀਰੀ ਰਿਹਾ
                       
ਇੰਗਲੈਂਡ ਦੇ ਆਰ ਐਸ ਬੋਪਾਰਾ ਨੇ 4 ਮੈਚਾਂ ਵਿੱਚ ਇੱਕ ਵਾਰ ਨਾਟ ਆਉਟ ਰਹਿਕੇ 197 ਦੌੜਾਂ ਬਣਾਈਆਂਸੀਰੀਜ਼ ਦੌਰਾਨ ਸਿਰਫ ਇੱਕ ਸੈਂਕੜਾ ਵਿਰਾਟ ਕੋਹਲੀ ਦੇ ਹਿੱਸੇ ਰਿਹਾ ਸੱਭ ਤੋਂ ਵੱਧ 5 ਕੈਚ, 5 ਮੈਚਾਂ ਵਿੱਚ  ਇੰਗਲੈਂਡ ਦੇ ਸੀ ਕੀਸਵੈਟਰ ਨੇ ਲਏਜਦੋ ਕਿ ਵਿਰਾਟ ਕੋਹਲੀ 3 ਕੈਚ ਲੈ ਕੇ ਭਾਰਤੀ ਟੀਮ ਦਾ ਮੁਹਰੀ ਰਿਹਾਸੱਭ ਤੋਂ ਵੱਧ 8 ਵਿਕਟਾਂ 5:04 ਦੀ ਇਕੌਨਮੀ ਨਾਲ ਇੰਗਲੈਂਡ ਦੇ ਜੀਪੀ ਸਵੈਨ ਦੇ ਹਿੱਸੇ ਰਹੀਆਂਭਾਰਤ ਵੱਲੋਂ 5:25 ਦੀ ਇਕੌਨਮੀ ਨਾਲ ਆਰ ਆਸ਼ਵਿਨ ਨੇ 6 ਵਿਕਟਾਂ ਲਈਆਂ ਭਾਰਤ ਦਾ ਵਿਨੇ ਕੁਮਾਰ ਅਤੇ ਇੰਗਲੈਂਡ ਦਾ ਜੀਪੀ ਸਵੈਨ ਇੱਕ ਇੱਕ ਮੈਚ ਹੀ ਖੇਡੇ ਅਤੇ ਸਿਫਰ ਤੇ ਹੀ ਆਊਟ ਹੋਏਇੱਕ ਰੋਜ਼ਾ 5 ਮੈਚਾਂ ਵਿੱਚ ਕੁੱਲ 443:5 ਓਵਰ ਗੇਂਦਬਾਜ਼ੀ ਹੋਈ,ਜਿੰਨ੍ਹਾਂ ਵਿੱਚੋਂ 13 ਮੇਡਇਨ ਓਵਰ ਰਹੇ,86 ਵਾਈਡ,4 ਨੋ-ਬਾਲ, 29 ਲੈੱਗ ਬਾਈ,11 ਬਾਈ ਗੇਂਦਾਂ ਰਹੀਆਂ, ਅਰਥਾਤ 130 ਰਨ ਟੀਮਾਂ ਨੂੰ ਵਾਧੂ ਮਿਲੇ ਅਤੇ ਇਸ ਦੌਰਾਂਨ 64 ਵਿਕਟਾਂ ਦਾ ਪੱਤਨ ਹੋਇਆ।। ਕੁੱਲ 2437 ਰਨ ਬਣੇ,ਜਿੰਨ੍ਹਾਂ ਵਿੱਚ 224 ਚੌਕੇ,ਅਤੇ 27 ਛੱਕੇ ਸਨਟੀਮ ਉੱਚ ਸਕੋਰ ਭਾਰਤ ਦਾ 300 ਰਨ ਰਿਹਾ
 
ਭਾਰਤੀ ਟੀਮ ਲਈ ਪਰਖ਼ ਸਮਾਂ:-
                     
ਭਾਰਤੀ ਟੀਮ ਦੀ ਅਸਲੀ ਪਰਖ਼ ਆਸਟਰੇਲੀਆ ਟੂਰ ਸਮੇ ਹੀ ਹੋਣੀ ਹੈ,ਭਾਰਤ ਨੇ ਪਹਿਲਾ ਟੈਸਟ ਮੈਚ  26 ਤੋਂ 30 ਦਸੰਬਰ ਤੱਕ ਮੈਲਬੌਰਨ ਵਿੱਚ ਖੇਡਣਾ ਹੈ,28 ਜਨਵਰੀ 2012 ਤਕ 4 ਟੈਸਟ ਮੈਚ ਹੋਣੇ ਹਨਪਹਿਲੀ ਅਤੇ 3 ਫਰਵਰੀ ਨੂੰ 2 ਟੀ-20 ਮੈਚ ,ਅਤੇ ਫਿਰ ਅਗਨੀ ਪ੍ਰੀਖਿਆ ਦਾ ਅਗਲਾ ਦੌਰ 5 ਫਰਵਰੀ ਤੋਂ 23 ਫਰਵਰੀ 2012 ਤੱਕ ਆਸਟਰਏਲੀਆ ਵਿੱਚ ਸੀਬੀ ਸੀਰੀਜ਼ ਦੌਰਾਂਨ ਆਸਟਰੇਲੀਆ,ਅਤੇ ਸ਼੍ਰੀ ਲੰਕਾ ਨਾਲ ਖੇਡਣਾ ਹੈ,ਇਹ ਦੋਨੋ ਮੁਲਕ ਰੈਕਿੰਗ ਵਿੱਚ ਭਾਰਤ ਤੋਂ ਉਪਰ ਹਨਫਿਰ ਕੋਲੰਬੋ ਵਿੱਚ ਇੰਗਲੈਂਡ ਅਤੇ ਸ਼੍ਰੀਲੰਕਾ ਨਾਲ ਵੀ ਪਰਖ਼ 'ਤੇ ਖ਼ਰਾ ਉਤਰਨਾ ਹੈ,ਵੈਸਟ ਇੰਡੀਜ਼ ਨਾਲ ਵੀ ਜ਼ੋਰ ਅਜ਼ਮਾਈ ਕਰਨੀ ਹੈਪਰ ਫਿਰ ਵੀ ਤਿਲਕਣਬਾਜ਼ੀ ਦੀ ਇਸ ਖੇਡ ਵਿੱਚ ਭਵਿੱਖਬਾਣੀ ਕਰਨਾਂ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈਤਾਂ ਆਓ  ਅੱਗੇ ਵੇਖੀਏ ਕਿ ਊਠ ਕਿਸ ਕਰਵਟ ਬਹਿੰਦਾ ਹੈ


*************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

Saturday, October 29, 2011

ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ

                                                        ਕਬੱਡੀ ਖਿਡਾਰੀ ਰੇਡ ਪਾਉਂਦਾ ਹੋਇਆ
            ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ
                                           ਰਣਜੀਤ ਸਿੰਘ ਪ੍ਰੀਤ
                      ਲੁਧਿਆਣਾ ਵਿਖੇ ਲਏ ਗਏ ਟੀਮ ਦੀ ਚੋਣ ਲਈ ਟਰਾਇਲ ਸਮੇ 51 ਪੁਰਸ਼ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।ਪਰ 20 ਖਿਡਾਰੀ ਨਾਡਾ (ਡੋਪ ਟੈਸਟ) ਦੌਰਾਂਨ ਦੋਸ਼ੀ ਪਾਏ ਜਾਣ ਉਪਰੰਤ 31 ਖਿਡਾਰੀਆਂ ਦਾ ਹੀ ਕੈਂਪ ਬਠਿੰਡਾ ਵਿਖੇ ਚੱਲਿਆ  । ਹੁਣ ਇਸ ਕਬੱਡੀ ਕੱਪ ਲਈ ਟੀਮਾਂ ਦੀ ਗਿਣਤੀ ਵੀ 14 ਤੋਂ ਘਟ ਕਿ 13 ਰਹਿ ਗਈ ਹੈ,ਕਿਓਂਕਿ ਇਰਾਨ ਨੇ ਆਪਣਾ ਨਾਅ ਮੁਕਾਬਲੇ ਵਿੱਚੋਂ ਵਾਪਸ ਲੈ ਲਿਆ ਹੈ । ਪਿਛਲੇ ਵਿਸ਼ਵ ਕੱਪ ਸਮੇ ਵੀ ਐਨ ਮੌਕੇ ਤੇ ਨਾਰਵੇ ਦੀ ਟੀਮ ਨੇ ਜਵਾਬ ਦੇ ਦਿੱਤਾ ਸੀ। ਇਹ ਵੀ ਚਰਚਾ ਹੈ, ਕਿ ਸ਼ਾਇਦ ਇਰਾਨ ਦੀ ਮਹਿਲਾ ਟੀਮ ਵੀ ਨਾ ਆਵੇ,ਤਾਂ ਤੁਰਕਮਿਨਸਤਾਨ ਦੀ ਟੀਮ ਬਾਰੇ ਜ਼ਿਕਰ ਚੱਲ ਰਿਹਾ ਹੈ,ਹੁਣ ਮੈਚਾਂ ਦੀ ਗਿਣਤੀ ਵੀ 45 ਤੋਂ ਘਟ ਕਿ 39 ਰਹਿ ਗਈ ਹੈ। ਪੂਲ ਏ ਵਿੱਚ 6 ਟੀਮਾਂ ਹਨ,ਜਦੋਂ ਕਿ ਪੂਲ ਬੀ ਵਿੱਚ 7, ਮੈਚਾਂ ਦੇ ਗੇੜ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਹਿਲੀ ਨਵੰਬਰ ਵਾਲੇ ਰਾਤਰੀ ਉਦਘਾਟਨ ਸਮੇ ਫਿਲਮੀ ਕਲਾਕਾਰ ਸ਼ਾਹਰੁਖ ਖਾਨ ਤੋਂ ਇਲਾਵਾ ਗਾਇਕ ਸੁਖਵਿੰਦਰ ਵੀ ਆ ਰਹੇ ਹਨ।ਪੰਜਾਬੀ ਦੇ ਹੋਰ ਨਾਮੀ ਕਲਾਕਾਰ ਵੀ ਹਾਜ਼ਰੀ ਲਵਾਉਣਗੇ । ਇਸ ਵਾਰੀ ਵਿਸ਼ਵ ਕੱਪ ਦੇ ਸ਼ਰੂ ਹੋਣ ਤੱਕ ਭੰਬਲਭੂਸਾ ਬਣਿਆਂ ਹੋਇਆ ਹੈ । ਬਹਤੀਆਂ ਗੱਲਾਂ ਅਜੇ ਵੀ ਸਪੱਸ਼ਟ ਨਹੀ ਹੋ ਪਾਈਆਂ । ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਖੇਡਾਂ ਦੇ ਤਾਂ ਹੱਕ ਵਿੱਚ ਹਨ,ਪਰ ਵੋਟਾਂ ਮੌਕੇ,ਅਤੇ ਖ਼ਾਸ਼ਕਰ ਅਜਿਹੇ ਮੌਕੇ ਜਦੋਂ ਪੰਜਾਬ ਵਿੱਚ ਡੇਂਘੂ ਦਾ ਡੰਗ ਭਾਰੂ ਹੈ,ਤਾਂ ਇਹ ਪੈਸਾ ਗਰੀਬਾਂ ਦੇ ਇਲਾਜ ਲਈ ਵਰਤਿਆ ਜਾਣਾ ਚਾਹੀਦਾ ਸੀ।
                 ਭਾਰਤੀ ਟੀਮ ਦੀ ਕੀਤੀ ਗਈ ਚੋਣ ਵਿੱਚ 9 ਖਿਡਾਰੀ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ,ਜਦੋਂ ਕਿ 5 ਖਿਡਾਰੀ ਪਿਛਲਾ ਮੁਕਾਬਲਾ ਖੇਡ ਚੁੱਕੇ ਹਨ । ਟੀਮ ਦੇ 7 ਰੇਡਰਾਂ (ਧਾਵੀਆਂ) ਵਿੱਚ : ਹਰਵਿੰਦਰ ਜੀਤ ਸਿੰਘ ਦੁੱਲਾ,ਸੁਖਵੀਰ ਸਿੰਘ ਸਰਾਵਾਂ,ਕੁਲਵਿੰਦਰ ਸਿੰਘ ਸੋਨੂੰ,ਗੁਰਲਾਲ ਘਨੌਰ,ਗੁਲਜ਼ਾਰ ਸਿੰਘ ਮੂਣਕ,ਸੰਦੀਪ ਸਿੰਘ ਦਿੜਬਾ,ਅਤੇ ਗਗਨਦੀਪ ਗੱਗੀ ਦੇ ਨਾਂਅ ਸ਼ਾਮਲ ਹਨ। ਸਟਾਪਰਾਂ (ਜਾਫ਼ੀਆਂ) ਵਿੱਚ :ਏਕਮ ਹਠੂਰ,ਗੁਰਵਿੰਦਰ ਸਿੰਘ ਕਾਹਲਮਾਂ,ਨਰਿੰਦਰ ਰਾਮ ਬਿੱਟੂ,ਜਗਦੀਪ ਕਾਕਾ,ਨਰਿੰਦਰ ਸਿੰਘ ਬੇਦੜਾਂ,ਸਿਕੰਦਰ ਕਾਜਲੀ,ਅਤੇ ਮੰਗਤ ਸਿੰਘ ਨੂੰ ਚੁਣਿਆਂ ਗਿਆ ਹੈ । ਟੀਮ ਦੇ ਮੁਖ ਕੋਚ ਹਰਪ੍ਰੀਤ ਸਿੰਘ ਬਾਬਾ,ਅਤੇ ਕੋਚ ਬਲਵੀਰ ਬਿੱਟੂ ਹਨ।
*************************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232

ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਆਪਸੀ ਭਿੜਤ



       ਹਾਕੀ ਖਿਡਾਰੀ ਗੁਰਬਾਜ ਸਿੰਘ ,
              ਅਤੇ ਪਾਕਿਸਤਾਨੀ 
           ਟੀਮ ( ਯਾਦਗਾਰੀ ਪਲ )



         ਭਾਰਤ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਆਪਸੀ ਭਿੜਤ
                                          ਰਣਜੀਤ ਸਿੰਘ ਪ੍ਰੀਤ
               ਆਸਟਰੇਲੀਆ ਦੇ  ਬਸੇਲਟਨ ਵਿੱਚ  ਭਾਰਤ,ਪਾਕਿਸਤਾਨ ਅਤੇ ਮੇਜ਼ਬਾਨ ਆਸਟਰੇਲੀਆ ਦਾ ਕੌਮਾਂਤਰੀ ਹਾਕੀ ਮੁਕਾਬਲਾ (ਟ੍ਰਾਈ ਸੀਰੀਜ਼)26 ਅਕਤੂਬਰ ਤੋਂ 3 ਨਵੰਬਰ ਤੱਕ ਚੱਲੀ ਜਾ ਰਿਹਾ ਹੈ ।,26 ਅਕਤੂਬਰ ਬੁੱਧਵਾਰ ਨੂੰ ਹੋਏ ਪਹਿਲੇ ਮੈਚ ਵਿੱਚ  ਅਸਟਰੇਲੀਆ  ਨੇ ਭਾਰਤ ਨੂੰ 8-3 ਨਾਲ ਹਰਾਇਆ ਸੀਆਪਣੇ ਦੂਜੇ ਮੈਚ ਵਿੱਚ  27 ਅਕਤੂਬਰ ਵੀਰਵਾਰ ਨੂੰ ਅਸਟਰੇਲੀਆ ਨੇ ਪਾਕਿਸਤਾਨ ਨੂੰ 3-1 ਨਾਲ ਸ਼ਿਕੱਸ਼ਤ ਦਿੱਤੀ। ਟ੍ਰਾਈ ਸੀਰੀਜ ਦਾ ਤੀਜਾ ਅਤੇ ਪਹਿਲੇ ਗੇੜ ਦਾ ਆਖਰੀ ਮੈਚ 28 ਅਕਤੂਬਰ ਸ਼ੁਕਰਵਾਰ ਨੂੰ ਭਾਰਤ ਬਨਾਮ ਪਾਕਿਸਤਾਨ ਖੇਡਿਆ ਗਿਆ । ਤਾਂ ਦੋਹਾਂ ਮੁਲਕਾਂ ਦੇ ਖਿਡਾਰੀ ਚੱਲ ਰਹੇ ਹਾਕੀ ਮੈਚ  ਦੌਰਾਨ ਆਪਸ ਵਿੱਚ ਉਲਝ  ਪਏ, ਅਤੇ ਗੱਲ ਧੱਕਾਮੁੱਕੀ ਤੱਕ ਪਹੁੰਚ ਗਈ ਜਿਸ ਕਾਰਨ ਭਾਰਤੀ ਖਿਡਾਰੀ ਗੁਰਬਾਜ ਸਿੰਘ  ਨੂੰ ਕਾਫੀ ਸੱਟ ਲੱਗੀ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ  ਗਿਆ ਪਾਕਿਸਤਾਨੀ ਖਿਡਾਰੀ ਸੱਯਦ  ਇਮਾਰਨ ਸ਼ਾਹ ਅਤੇ ਸਫ਼ਾਕਤ ਰਸੂਲ ਨੂੰ ਵੀ ਸੱਟਾਂ ਲੱਗੀਆਂ ਹਨ ਰਿਪੋਰਟ ਮੁਤਾਬਿਕ ਭਾਰਤੀ ਲੈਫਟ ਬੈਕ ਖਿਡਾਰੀ  ਗੁਰਬਾਜ਼ ਸਿੰਘ ਦਾ ਪੈਲਨਟੀ ਕਾਰਨਰ ਦੇ ਨਜ਼ਦੀਕ ਪਾਕਿਸਤਾਨੀ ਖਿਡਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ  ਗਿਆਇਹ ਵਿਵਾਦ ਐਨਾ ਵਿਵਾਦਤ ਹੋਇਆ ਕਿ ਦੋਵਾਂ ਦੇਸ਼ਾਂ ਦੇ ਖਿਡਾਰੀ ਆਪਸ ਵਿੱਚ ਲੜਾਈ ਕਰਨ ਲੱਗੇ ਇਸ ਤਣਾਅ ਵਾਲੇ ਅਤੇ ਅੱਧੇ ਘੰਟੇ ਤੱਕ ਰੁਕੇ ਰਹਿਣ ਵਾਲੇ ਮੈਚ ਵਿੱਚ ਭਾਰਤੀ ਟੀਮ ਰੁਪਿੰਦਰ ਪਾਲ ਸਿੰਘ,ਤੁਸ਼ਾਰ ਖਾਂਡੇਕਰ,ਅਤੇ ਦਾਨਿਸ਼ ਮੁਤਾਬਾ ਦੇ ਗੋਲਾਂ ਦੀ ਬਦੌਲਤ 3-0 ਨਾਲ ਅੱਗੇ ਚੱਲ ਰਹੀ ਸੀ । ਭਾਰਤ ਦੀ ਯਕੀਨੀ ਜਿੱਤ ਜਾਪਣ ਵਾਲੇ ਮੈਚ ਵਿੱਚ , ਪਾਕਿਸਤਾਨੀ ਟੀਮ ਨੇ ਮੈਚ ਦੇ ਦੂਜੇ ਅੱਧ ਵਿੱਚ ਅਜਿਹੀ ਲਾ-ਜਵਾਬ ਵਾਪਸੀ ਕਰਦਿਆਂ ਸੁਹੇਲ ਅਬਾਸ ਦੇ ਦੋ ਅਤੇ ਅਖੀਰੀ ਸਮੇਂ ਵਿੱਚ ਕੀਤੇ ਸ਼ਕੀਲ ਅਬਾਸੀ ਦੇ ਗੋਲ ਨਾਲ ਮੈਚ 3-3 ਦੀ ਬਰਾਬਰੀ ਉੱਤੇ ਖ਼ਤਮ ਹੋਇਆ ।
                                    ਅਸਲ ਵਿੱਚ ਹਾਕੀ ਖੇਤਰ ਦਾ ਇਹ ਪਹਿਲਾ ਵਾਕਿਆ ਨਹੀ ਹੈ,ਵਿਰੋਧ ਕਰਨ ਵਾਲੀ ਗੱਲ 10 ਸਤੰਬਰ 1972 ਨੂੰ ਮਿਊਨਿਖ ਉਲੰਪਿਕ ਸਮੇਂ ਵੀ ਵਾਪਰੀ ਸੀ। ਜਦ ਖਿਤਾਬ ਦੀ ਲੜਾਈ ਵਾਲੇ ਮੈਚ ਦੇ ਐਨ ਅਖੀਰ ਵਿੱਚ ਹੂਟਰ ਵੱਜਣ ਤੋਂ ਕਰੀਬ 10 ਸਕਿੰਟ ਪਹਿਲਾਂ ਪਾਕਿਸਤਾਨ ਵੱਲੋਂ ਮੇਜ਼ਬਾਨ ਜਰਮਨੀ ਵਿਰੁੱਧ ਮੰਨੇ ਗਏ ਗੋਲ ਨੂੰ ਅੰਪਾਇਰਾਂ ਨੇ ਨਹੀਂ ਸੀ ਮੰਨਿਆਂ । ਜਿਸ ਤੋਂ ਕਾਫੀ ਹੰਗਾਮਾ ਵੀ ਹੋਇਆ ਸੀ। ਜਰਮਨੀ 1-0 ਨਾਲ ਜੇਤੂ ਬਣਿਆਂ ਸੀ। ਜਦ ਮੈਡਲ ਵੰਡ ਸਮਾਰੋਹ ਹੋਇਆ ਤਾਂ ਪਾਕਿਸਤਾਨੀ ਖਿਡਾਰੀ ਸਟੇਜ ਵੱਲ ਮੂੰਹ ਕਰਨ ਦੀ ਬਜਾਇ ਪਿੱਠ ਕਰਕੇ ਖੜੋ ਗਏ,ਅਤੇ ਜੋ ਚਾਂਦੀ ਦੇ ਤਮਗੇ ਦਿੱਤੇ ਗਏ,ਉਹਨਾਂ ਨੂੰ ਪਾਕਿਸਤਾਨੀ ਖਿਡਾਰੀਆਂ ਨੇ ਬੂਟਾਂ ਵਿੱਚ ਪਾ ਲਿਆ । ਪਾਕਿਸਤਾਨੀ ਟੀਮ ਤੇ ਪਾਬੰਦੀ ਵੀ ਲੱਗੀ,ਪਰ ਗੱਲ ਫਿਰ ਆਈ-ਗਈ ਹੋ ਗਈ । ਭਾਰਤ ਦੇ ਕੰਵਲਜੀਤ ਨਾਲ ਵੀ ਅਜਿਹਾ ਹੀ ਵਾਪਰਿਆ,ਅਤੇ ਉਸ ਨੂੰ ਕਈ ਮੈਚ ਖੇਡਣ ਤੋਂ ਵਾਂਝਾ ਕਰ ਦਿੱਤਾ ਗਿਆ । ਭਾਰਤ ਵਿੱਚ ਹੀ ਇੱਕ ਹੋਰ ਮੁਕਾਬਲੇ ਦੌਰਾਨ ਹਾਕੀਆਂ ਚੱਲ ਚੁੱਕੀਆਂ ਹਨ।
                     ਟੂਰਨਾਮੈਂਟ ਦੇ ਡਾਇਰੈਕਟਰ ਗਰਾਹਮ ਨੇਪੀਅਰ ਨੇ ਸਖ਼ਤ ਕਦਮ ਚੁੱਕੇ ਹਨ। ਭਾਰਤੀ ਸਹਾਇਕ ਕੋਚ ਯੋਗਰਾਜ ਸਿੰਘ ,ਅਤੇ ਗੁਰਵਿੰਦਰ ਸਿੰਘ ਚਾਂਦੀ,ਉੱਤੇ 5 ਮੈਚਾਂ ਲਈ ਪਾਬੰਦੀ ਲਾਈ ਹੈ। ਜਦੋਂ ਕਿ ਗੁਰਬਾਜ਼ ਨੂੰ 3 ਮੈਚਾਂ ਲਈ ਟੀਮ ਚੋਂ ਕੱਢਿਆ ਗਿਆ ਹੈ । ਤੁਸ਼ਾਰ ਖਾਂਡੇਕਰ ਨੂੰ ਇੱਕ ਮੈਚ ਖੇਡਣ ਤੋਂ ਰੋਕਿਆ  ਗਿਆ ਹੈ । ਏਵੇਂ ਹੀ ਮੈਨੇਜਰ ਡੇਵਿਡ ਤੇ ਇੱਕ ਮੈਚ ਦੀ ਬੰਦਿਸ਼ ਲਾਈ ਗਈ ਹੈ । ਪਾਕਿਸਤਾਨੀ ਟੀਮ ਦੇ ਕਪਤਾਨ ਸ਼ਕੀਲ ਅਬਾਸੀ ਨੂੰ ਵੀ ਇੱਕ ਮੈਚ ਖੇਡਣ ਤੋਂ ਵਾਂਝਾ ਕੀਤਾ ਗਿਆ ਹੈ। ਭਾਵੇਂ ਕੁੱਝ ਵੀ ਹੈ,ਹਾਕੀ ਹਲਕਿਆਂ ਵਿੱਚ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਾਕੀ ਚਹੇਤਿਆਂ ਅਤੇ ਹਾਕੀ ਮਹਿਰਾਂ ਅਨੁਸਾਰ ਅਜਿਹਾ ਵਾਪਰਨਾ ਮੰਦਭਾਗਾ ਹੈ। 
                              
                                                   
                                   **  ****     ****    ******
                                                                                                      ਰਣਜੀਤ ਸਿੰਘ ਪ੍ਰੀਤ
                                                                              ਭਗਤਾ-151206(ਬਠਿੰਡਾ)
                                                                        ਮੁਬਾਇਲ ਸੰਪਰਕ:98157-07232