Saturday, October 29, 2011

ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ

                                                        ਕਬੱਡੀ ਖਿਡਾਰੀ ਰੇਡ ਪਾਉਂਦਾ ਹੋਇਆ
            ਦੂਜੇ ਵਿਸ਼ਵ ਕੱਪ ਕਬੱਡੀ ਪੰਜਾਬ ਮੁਕਾਬਲੇ ਲਈ ਚੁਣੀ ਟੀਮ
                                           ਰਣਜੀਤ ਸਿੰਘ ਪ੍ਰੀਤ
                      ਲੁਧਿਆਣਾ ਵਿਖੇ ਲਏ ਗਏ ਟੀਮ ਦੀ ਚੋਣ ਲਈ ਟਰਾਇਲ ਸਮੇ 51 ਪੁਰਸ਼ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।ਪਰ 20 ਖਿਡਾਰੀ ਨਾਡਾ (ਡੋਪ ਟੈਸਟ) ਦੌਰਾਂਨ ਦੋਸ਼ੀ ਪਾਏ ਜਾਣ ਉਪਰੰਤ 31 ਖਿਡਾਰੀਆਂ ਦਾ ਹੀ ਕੈਂਪ ਬਠਿੰਡਾ ਵਿਖੇ ਚੱਲਿਆ  । ਹੁਣ ਇਸ ਕਬੱਡੀ ਕੱਪ ਲਈ ਟੀਮਾਂ ਦੀ ਗਿਣਤੀ ਵੀ 14 ਤੋਂ ਘਟ ਕਿ 13 ਰਹਿ ਗਈ ਹੈ,ਕਿਓਂਕਿ ਇਰਾਨ ਨੇ ਆਪਣਾ ਨਾਅ ਮੁਕਾਬਲੇ ਵਿੱਚੋਂ ਵਾਪਸ ਲੈ ਲਿਆ ਹੈ । ਪਿਛਲੇ ਵਿਸ਼ਵ ਕੱਪ ਸਮੇ ਵੀ ਐਨ ਮੌਕੇ ਤੇ ਨਾਰਵੇ ਦੀ ਟੀਮ ਨੇ ਜਵਾਬ ਦੇ ਦਿੱਤਾ ਸੀ। ਇਹ ਵੀ ਚਰਚਾ ਹੈ, ਕਿ ਸ਼ਾਇਦ ਇਰਾਨ ਦੀ ਮਹਿਲਾ ਟੀਮ ਵੀ ਨਾ ਆਵੇ,ਤਾਂ ਤੁਰਕਮਿਨਸਤਾਨ ਦੀ ਟੀਮ ਬਾਰੇ ਜ਼ਿਕਰ ਚੱਲ ਰਿਹਾ ਹੈ,ਹੁਣ ਮੈਚਾਂ ਦੀ ਗਿਣਤੀ ਵੀ 45 ਤੋਂ ਘਟ ਕਿ 39 ਰਹਿ ਗਈ ਹੈ। ਪੂਲ ਏ ਵਿੱਚ 6 ਟੀਮਾਂ ਹਨ,ਜਦੋਂ ਕਿ ਪੂਲ ਬੀ ਵਿੱਚ 7, ਮੈਚਾਂ ਦੇ ਗੇੜ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਬਠਿੰਡਾ ਦੇ ਪਹਿਲੀ ਨਵੰਬਰ ਵਾਲੇ ਰਾਤਰੀ ਉਦਘਾਟਨ ਸਮੇ ਫਿਲਮੀ ਕਲਾਕਾਰ ਸ਼ਾਹਰੁਖ ਖਾਨ ਤੋਂ ਇਲਾਵਾ ਗਾਇਕ ਸੁਖਵਿੰਦਰ ਵੀ ਆ ਰਹੇ ਹਨ।ਪੰਜਾਬੀ ਦੇ ਹੋਰ ਨਾਮੀ ਕਲਾਕਾਰ ਵੀ ਹਾਜ਼ਰੀ ਲਵਾਉਣਗੇ । ਇਸ ਵਾਰੀ ਵਿਸ਼ਵ ਕੱਪ ਦੇ ਸ਼ਰੂ ਹੋਣ ਤੱਕ ਭੰਬਲਭੂਸਾ ਬਣਿਆਂ ਹੋਇਆ ਹੈ । ਬਹਤੀਆਂ ਗੱਲਾਂ ਅਜੇ ਵੀ ਸਪੱਸ਼ਟ ਨਹੀ ਹੋ ਪਾਈਆਂ । ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਖੇਡਾਂ ਦੇ ਤਾਂ ਹੱਕ ਵਿੱਚ ਹਨ,ਪਰ ਵੋਟਾਂ ਮੌਕੇ,ਅਤੇ ਖ਼ਾਸ਼ਕਰ ਅਜਿਹੇ ਮੌਕੇ ਜਦੋਂ ਪੰਜਾਬ ਵਿੱਚ ਡੇਂਘੂ ਦਾ ਡੰਗ ਭਾਰੂ ਹੈ,ਤਾਂ ਇਹ ਪੈਸਾ ਗਰੀਬਾਂ ਦੇ ਇਲਾਜ ਲਈ ਵਰਤਿਆ ਜਾਣਾ ਚਾਹੀਦਾ ਸੀ।
                 ਭਾਰਤੀ ਟੀਮ ਦੀ ਕੀਤੀ ਗਈ ਚੋਣ ਵਿੱਚ 9 ਖਿਡਾਰੀ ਪਹਿਲੀ ਵਾਰ ਸ਼ਾਮਲ ਕੀਤੇ ਗਏ ਹਨ,ਜਦੋਂ ਕਿ 5 ਖਿਡਾਰੀ ਪਿਛਲਾ ਮੁਕਾਬਲਾ ਖੇਡ ਚੁੱਕੇ ਹਨ । ਟੀਮ ਦੇ 7 ਰੇਡਰਾਂ (ਧਾਵੀਆਂ) ਵਿੱਚ : ਹਰਵਿੰਦਰ ਜੀਤ ਸਿੰਘ ਦੁੱਲਾ,ਸੁਖਵੀਰ ਸਿੰਘ ਸਰਾਵਾਂ,ਕੁਲਵਿੰਦਰ ਸਿੰਘ ਸੋਨੂੰ,ਗੁਰਲਾਲ ਘਨੌਰ,ਗੁਲਜ਼ਾਰ ਸਿੰਘ ਮੂਣਕ,ਸੰਦੀਪ ਸਿੰਘ ਦਿੜਬਾ,ਅਤੇ ਗਗਨਦੀਪ ਗੱਗੀ ਦੇ ਨਾਂਅ ਸ਼ਾਮਲ ਹਨ। ਸਟਾਪਰਾਂ (ਜਾਫ਼ੀਆਂ) ਵਿੱਚ :ਏਕਮ ਹਠੂਰ,ਗੁਰਵਿੰਦਰ ਸਿੰਘ ਕਾਹਲਮਾਂ,ਨਰਿੰਦਰ ਰਾਮ ਬਿੱਟੂ,ਜਗਦੀਪ ਕਾਕਾ,ਨਰਿੰਦਰ ਸਿੰਘ ਬੇਦੜਾਂ,ਸਿਕੰਦਰ ਕਾਜਲੀ,ਅਤੇ ਮੰਗਤ ਸਿੰਘ ਨੂੰ ਚੁਣਿਆਂ ਗਿਆ ਹੈ । ਟੀਮ ਦੇ ਮੁਖ ਕੋਚ ਹਰਪ੍ਰੀਤ ਸਿੰਘ ਬਾਬਾ,ਅਤੇ ਕੋਚ ਬਲਵੀਰ ਬਿੱਟੂ ਹਨ।
*************************************************************
ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ)
ਮੁਬਾਇਲ ਸੰਪਰਕ;98157-07232

No comments:

Post a Comment