Wednesday, October 19, 2011

ਹਾਕੀ,ਚ ਨਵੀਂ ਕ੍ਰਾਂਤੀ ਦਾ ਪ੍ਰਤੀਕ ਪਹਿਲੀ "ਲੈਂਕੋ ਨਾਈਨ ਏ ਸਾਈਡ ਕੌਮਾਂਤਰੀ ਸੁਪਰ ਸੀਰੀਜ"

   
                                                             ਸ਼ਾਨਦਾਰ ਹਾਕੀ ਮੂਵਮੈਂਟ

ਹਾਕੀ,ਚ ਨਵੀਂ ਕ੍ਰਾਂਤੀ ਦਾ ਪ੍ਰਤੀਕ ਪਹਿਲੀ "ਲੈਂਕੋ ਨਾਈਨ ਏ ਸਾਈਡ ਕੌਮਾਂਤਰੀ ਸੁਪਰ ਸੀਰੀਜ"
                 
                          
 ਭਾਰਤੀ ਹਾਕੀ ਟੀਮਾਂ ਵੀ ਕਰਨਗੀਆਂ ਜ਼ੋਰ ਅਜ਼ਮਾਈ
                                          ਰਣਜੀਤ ਸਿੰਘ ਪ੍ਰੀਤ
              ਹਾਕੀ ਦੀ ਸਰਦਾਰੀ ਹਾਸਲ ਕਰ ਚੁੱਕੇ ਆਸਟਰੇਲੀਆ ਵਿਖੇ ਜਿੱਥੇ ਭਾਰਤ ਦੀਆਂ ਪੁਰਸ਼ ਅਤੇ ਇਸਤਰੀ ਟੀਮਾਂ ਨੇ ਟੈਸਟ ਮੈਚ ਖੇਡੇ ਹਨ ,ਉਥੇ ਆਸਟਰੇਲੀਆ ਦੇ ਕੋਚ ਰਿਕ ਚਾਰਲਸਵਰਥ ਨੇ ਹਾਕੀ ਨੂੰ ਤੇਜ-ਤਰਾਰ ਬਨਾਉਣ ਲਈ ਜੋ ਨਵੀਂ ਕਿਸਮ ਦੀ ਹਾਕੀ ਬਾਰੇ ਐਫ਼ ਆਈ ਐਚ (ਫ਼ੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ) ਨੂੰ ਜੋ ਨਵੀਂ ਤਕਨੀਕ ਸੌਂਪੀ ਸੀ,ਉਸ ਨੂੰ ਪ੍ਰਵਾਨ ਕਰਦਿਆਂ,ਨਵੀਂ ਕਿਸਮ ਦਾ ਪਹਿਲਾ ਕੌਮਾਂਤਰੀ ਹਾਕੀ ਟੂਰਨਾਮੈਂਟ "æਲੈਂਕੋ ਨਾਈਨ ਏ ਸਾਈਡ ਕੌਮਾਂਤਰੀ ਸੁਪਰ ਸੀਰੀਜ" 20 ਤੋਂ 23 ਅਕਤੂਬਰ ਤੱਕ ਪਰਥ (ਆਸਟਰੇਲੀਆ) ਵਿਖੇ ਕਰਵਾਇਆ ਜਾ ਰਿਹਾ ਹੈ,ਮਿਥੇ ਫਾਰਮਟ ਅਨੁਸਾਰ ਕਾਮਨਵੈਲਥ ਦੀਆਂ 4-4 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਮੁਕਾਬਲੇ ਵਿੱਚ ਸ਼ਿਰਕਤ ਕਰਨ ਵਾਲੀ ਭਾਰਤੀ ਮਹਿਲਾ  ਟੀਮ ਦੀ ਚੋਣ ਭੂਪਾਲ ਦੇ ਸਾਈ ਸੈਂਟਰ ਵਿੱਚ ਬੀ ਪੀ ਗੋਬਿੰਦਾ,ਸਈਦ ਅਲੀ,ਰੇਖਾ ਭਿੰਡੇ ਹਰਵਿੰਦਰ ਸਿੰਘ,ਤੇ ਦਿਲੀਪ ਟਿਰਕੀ ਨੇ ਕੀਤੀ ਹੈ ਜਦੋਂ ਕਿ ਪੁਰਸ਼ ਟੀਮ  ਦੀ ਚੋਣ ਸਮੇ ਬੰਗਲੌਰ ਕੈਂਪ ਵਿਖੇ ਥੌਇਬਾ ਸਿੰਘ,ਅਤੇ ਏ ਬੀ ਸੁਬਈਆ, ਵੀ ਹਾਜ਼ਰ ਸਨ।  ਮਹਿਲਾ ਕਪਤਾਨੀ ਦੀ ਜ਼ਿæਮੇਵਾਰੀ ਸਟਰਾਈਕਰ ਸਬਾ ਅੰਜੁਮ ਕਰੀਮ ਨੂੰ ਸੌਂਪੀ ਗਈ ਹੈ,ਜਦੋਂ ਕਿ ਅਰਜੁਨਾ ਐਵਾਰਡੀ  ਜਸਜੀਤ ਕੌਰ ਹਾਂਡਾ ਨੂੰ ਟੀਮ ਦੀ ਉਪ-ਕਪਤਾਨ ਬਣਾਇਆ ਗਿਆ ਹੈਰੇਲਵੇ ਨਾਲ ਸਬੰਧਤ ਇਹਨਾਂ ਖਿਡਾਰਨਾਂ ਨੇ ਕ੍ਰਮਵਾਰ 129 ਅਤੇ 103 ਕੌਮਾਂਤਰੀ ਮੈਚ ਖੇਡੇ ਹਨਪੁਰਸ਼ ਵਰਗ ਦੀ ਟੀਮ ਭਾਰਤੀ ਗੋਲਕੀਪਰ 27 ਵਰ੍ਹਿਆਂ ਦੇ ਭਰਤ ਸ਼ੇਤਰੀ ਦੀ ਕਪਤਾਨੀ ਅਧੀਨ ਹਿੱਸਾ ਲੈ ਰਹੀ ਹੈਭਰਤ ਸ਼ੇਤਰੀ ਨੇ 114 ਕੌਮਾਂਤਰੀ ਮੈਚਾਂ ਵਿੱਚ ਹਿੱਸਾ ਲਿਆ ਹੈਉਪ-ਕਪਤਾਨੀ ਇਗਨਸ ਟਿਰਕੀ ਦੇ ਹਵਾਲੇ ਹੈਜਿਸ ਨੇ 232 ਮੈਚ ਖੇਡੇ ਹਨਹਾਕੀ ਇੰਡੀਆ ਵੱਲੋਂ ਦੋ ਸਾਲਾਂ ਲਈ ਬਰਖ਼ਾਸਤ ਕੀਤੇ ਸੰਦੀਪ ਸਿੰਘ ਅਤੇ ਸਰਦਾਰਾ ਸਿੰਘ ਨੁੰ ਵੀ ਮੁਆਫ਼ੀ ਦਿੰਦਿਆਂ ਮੁੜ ਦਾਖ਼ਲਾ ਦੇ ਦਿੱਤਾ ਗਿਆ ਹੈਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਰਜੁਨ ਹਲੱਪਾ,ਤੁਸ਼ਾਰ ਖਾਂਡੇਕਰ,ਅਤੇ ਭਰਤ ਚਿਕਾਰਾ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ
  14  
ਤੋਂ 18 ਅਕਤੂਬਰ ਤੱਕ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਵਿਰੁੱਧ  ਟੈਸਟ ਮੈਚ ਖੇਡਣੇ ਹਨ ਜਦੋਂ ਕਿ "ਲੈਂਕੋ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ" ਮੁਕਾਬਲੇ ਵਿੱਚ ਪਰਥ ਵਿਖੇ ਖੇਡਣ ਲਈ ਭਾਰਤੀ ਮਹਿਲਾ ਟੀਮ ਦੇ ਨਾਲ ਮੇਜ਼ਬਾਨ ਆਸਟਰੇਲੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਹਨ ਭਾਰਤ ਨੇ  20 ਅਕਤੂਬਰ ਨੂੰ ਮਲੇਸ਼ੀਆ ਵਿਰੁੱਧ ਪਹਿਲਾ ਮੈਚ ਖੇਡਦਿਆਂ ਸੁæਰੂਆਤ ਕਰਨੀ ਹੈ,ਭਾਰਤੀ ਮਹਿਲਾ ਟੀਮ ਦਾ ਪੂਰਾ ਟੂਰ 12 ਤੋਂ 24 ਅਕਤੂਬਰ ਤੱਕ ਚੱਲੇਗਾਏਵੇਂ ਹੀ ਪੁਰਸ਼ ਟੀਮ ਨੇ 17 ਅਤੇ 18 ਅਕਤੂਬਰ ਨੂੰ ਅਭਿਆਸੀ ਮੈਚਾਂ ਵਿੱਚ ਹਿੱਸਾ ਲੈ ਕੇ ਟੂਰ ਦੀ ਸ਼ੁਰੂਆਤ ਕਰਨੀ ਹੈ। "ਲੈਂਕੋ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ" ਵਿੱਚ ਆਸਟਰੇਲੀਆ ਤੋਂ ਇਲਾਵਾ ਭਾਰਤ,ਪਾਕਿਸਤਾਨ,ਨਿਊਜ਼ੀਲੈਂਡ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨਭਾਰਤੀ ਟੀਮ ਦਾ ਇਹ ਟੂਰ 12 ਅਕਤੂਬਰ ਤੋਂ 5 ਨਵੰਬਰ ਤੱਕ ਦਾ ਹੈ
      "
ਲੈਂਕੋ ਕੌਮਾਂਤਰੀ ਸੁਪਰ ਸੀਰੀਜ ਨਾਈਨ ਏ ਸਾਈਡ" ਦੇ ਨਾਂਅ ਅਨੁਸਾਰ ਜਿੱਥੇ 9-9 ਖਿਡਾਰੀ ਟੀਮ ਵਿੱਚ ਹੋਣਗੇ,ਅਤੇ ਮਹਿਲਾ ਵਰਗ ,ਪੁਰਸ਼ ਵਰਗ ਲਈ ਬਰਾਬਰ ਬਰਾਬਰ ਖੇਡ ਮੈਦਾਨ ਹੋਵੇਗਾ, ਉੱਥੇ ਗੋਲ ਪੋਸਟ ਨੂੰ ਇੱਕ ਮੀਟਰ ਚੌੜਾ ਕਰਨਾਂ,ਵਾਂਗ ਹੀ  ਕੁੱਝ ਹੋਰ ਨਿਯਮ ਵੀ ਬਣਾਏ ਗਏ ਹਨ ਫਾਰਵਰਡ ਲਾਈਨ' ਹਰ ਸਮੇ ਇੱਕ ਖਿਡਾਰੀ ਦਾ ਹਾਜ਼ਰ ਰਹਿਣਾ ਜ਼ਰੂਰੀ ਹੋਵੇਗਾ,ਪਨੈਲਟੀ ਕਾਰਨਰ ਰੋਕਣ ਲਈ ਗੋਲਕੀਪਰ ਤੋਂ ਬਿਨਾਂ ਦੋ ਖਿਡਾਰੀ ਹੀ ਹੋਰ ਮੌਜੂਦ ਰਹੋ ਸਕਣਗੇ,ਪਨੈਲਟੀ ਕਾਰਨਰ ਲੈਣ ਵਾਲੀ ਟੀਮ ਦੇ ਵੱਧ ਤੋਂ ਵੱਧ ਚਾਰ ਖਿਡਾਰੀ ਹੀ ਹਾਜ਼ਰ ਰਹਿਣਗੇ,ਪਨੈਲਟੀ ਕਾਰਨਰ ਲੈਣ ਵਾਲਾ ਵੀ 23 ਮੀਟਰ ਲਾਈਨ ਤੋਂ ਬਾਹਰ ਰਹਿ ਕੇ ਪਨੈਲਟੀ ਕਾਰਨਰ ਲਵੇਗਾਪਨੈਲਟੀ ਕਾਰਨਰ ਲੈਣ ਦਾ ਸਮਾਂ ਵੀ 25 ਸਕਿੰਟ ਹੀ ਮਿਥਿਆ ਗਿਆ ਹੈ,ਲਾਂਗ ਕਾਰਨਰ ਸਮੇ ਦੋਹਾਂ ਟੀਮਾਂ ਦੇ ਸਿਰਫ਼ 5-5 ਖਿਡਾਰੀ ਆਹਮੋ-ਸਾਹਮਣੇ ਹੋ ਸਕਦੇ ਹਨ,ਅਟੈਕਰਜ਼ ਅਤੇ ਬਾਕੀ ਖਿਡਾਰੀ 25 ਮੀਟਰ ਤੋਂ ਬਾਹਰ ਰਹਿਣਗੇ,ਮੈਚ ਦਾ ਸਮਾਂ15-15 ਮਿੰਟ ਦੇ ਦੋ ਹਾਫ æਮੁਤਾਬਕ  30 ਮਿੰਟ ਮਿਥਿਆ ਗਿਆ ਹੈ, ਅਗਰ ਮੈਚ ਬਰਾਬਰ ਰਹਿੰਦਾ ਹੈ ਤਾਂ "ਪਨੈਲਟੀ ਸ਼ੂਟ ਆਊਟ" ਨਹੀਂ ,ਬਲਕਿ "ਸ਼ੂਟ ਆਊਟ" ਰਾਂਹੀ ਫ਼ੈਸਲਾ ਹੋਵੇਗਾ,ਇਸ ਲਈ ਅਟੈਕਰਜ਼ ਨੂੰ 23 ਮੀਟਰ ਲਾਈਨ ਤੋਂ ਗੇਂਦ ਲੈ ਕੇ  ਆਉਣਾਂ ਹੋਵੇਗਾ,ਉਸਦਾ ਸਿੱਧਾ ਮੁਕਾਬਲਾ ਗੋਲਕੀਪਰ ਨਾਲ ਹੋਵੇਗਾ, ਇਸ ਵਾਸਤੇ ਸਿਰਫ਼ 8 ਸਕਿੰਟ ਦਾ ਸਮਾਂ ਹੀ ਮਿਲੇਗਾਇਹ ਨਿਯਮ ਮਹਿਲਾ ਅਤੇ ਪੁਰਸ਼ ਦੋਹਾਂ ਟੀਮਾਂ ਲਈ ਲਾਗੂ ਹਨਲੈਂਕੋ ਕੌਮਾਂਤਰੀ ਸੁਪਰ ਸੀਰੀਜ ਹਾਕੀ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਕਰਨ ਲਈ ਈ ਐਸ ਪੀ ਐਨ ਅਤੇ ਸਟਾਰ ਸਪੋਰਟਸ ਮੈਦਾਨ ਵਿੱਚ ਨਿੱਤਰੇ ਹਨਰੋਜ਼ਾਨਾ ਦੋ ਦੋ ਮੈਚ ਖੇਡੇ ਜਾਣੇ ਹਨਇਸ ਤੋਂ ਇਲਾਵਾ 26 ਤੋਂ 3 ਨਵੰਬਰ ਤੱਕ ਖੇਡੀ ਜਾਣ ਵਾਲੀ ਲੜੀ ਦੇ ਮੈਚਾਂ ਦਾ ਪ੍ਰਸਾਰਣ ਵੀ ਹੋਵੇਗਾਰਾਤ ਨੂੰ 10-00 ਵਜੇ ਮੈਚਾਂ ਦੀਆਂ ਝਲਕੀਆਂ ਦਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈਇਸ ਨਵੇਂ ਨਿਯਮ ਚੌਖਟੇ ਅਨੁਸਾਰ ਖੇਡੇ ਜਾਣ ਵਾਲੇ ਮੈਚਾਂ ਦਾ ਕੰਪਲੀਟ ਵੇਰਵਾ ਇਸ ਤਰ੍ਹਾਂ ਹੈ;-
ਇਸਤਰੀ ਵਰਗ ਦੇ ਮੈਚਾਂ ਦਾ ਵੇਰਵਾ;-      
ਕੌਮਾਂਤਰੀ ਨਾਈਨ ਏ ਸਾਈਡ ਟੂਰਨਾਮੈਂਟ ਪਰਥ;-
20 ਅਕਤੂਬਰ ਭਾਰਤ ਬਨਾਮ ਮਲੇਸ਼ੀਆ ਪਹਿਲਾ ਮੈਚ ਸ਼ਾਮ 3-30 ਵਜੇ
20
ਅਕਤੂਬਰ ਆਸਟਰੇਲੀਆ ਬਨਾਮ ਮਲੇਸ਼ੀਆ ਦੂਜਾ ਮੈਚ ਸ਼ਾਮ 4-15ਵਜੇ
21
ਅਕਤੂਬਰ ਮਲੇਸ਼ੀਆ ਬਨਾਮ ਆਸਟਰੇਲੀਆ ਪਹਿਲਾ ਮੈਚ ਸ਼ਾਮ 3-30 ਵਜੇ
21 ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ ਸ਼ਾਮ 4-15ਵਜੇ
22
ਅਕਤੂਬਰ ਭਾਰਤ ਬਨਾਮ ਮਲੇਸ਼ੀਆ ਪਹਿਲਾ ਮੈਚ 10-45 ਵਜੇ
22
ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ 11-35 ਵਜੇ
23
ਫ਼ਾਈਨਲ 11-40 ਵਜੇ ਅਤੇ ਤੀਜੇ-ਚੌਥੇ ਸਥਾਨ ਵਾਲਾ ਮੈਚ ਹੋਵੇਗਾ
ਪੁਰਸ਼ ਵਰਗ ਦੇ ਮੈਚਾਂ ਦਾ ਵੇਰਵਾ;-
ਕੌਮਾਂਤਰੀ ਸੁਪਰ ਸੀਰੀਜ਼ ਟੂਰਨਾਮੈਂਟ ਪਰਥ;-
20 ਅਕਤੂਬਰ ਪਾਕਿਸਤਾਨ ਬਨਾਮ ਆਸਟਰੇਲੀਆ ਪਹਿਲਾ ਮੈਚ ਸ਼ਾਮ 5-00 ਵਜੇ
20
ਅਕਤੂਬਰ ਭਾਰਤ ਬਨਾਮ ਨਿਊਜ਼ੀਲੈਂਡ ਦੂਜਾ ਮੈਚ ਸ਼ਾਮ 4-15 ਵਜੇ
21
ਅਕਤੂਬਰ ਆਸਟਰੇਲੀਆ ਬਨਾਮ ਨਿਊਜ਼ੀਲੈਂਡ ਪਹਿਲਾ ਮੈਚ ਸ਼ਾਮ 5-00 ਵਜੇ
21
ਅਕਤੂਬਰ ਭਾਰਤ ਬਨਾਮ ਪਾਕਿਸਤਾਨ ਦੂਜਾ ਮੈਚ ਸ਼ਾਮ 4-15 ਵਜੇ
22
ਅਕਤੂਬਰ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਪਹਿਲਾ ਮੈਚ 10-00 ਵਜੇ
22
ਅਕਤੂਬਰ ਭਾਰਤ ਬਨਾਮ ਆਸਟਰੇਲੀਆ ਦੂਜਾ ਮੈਚ ਸ਼ਾਮ 12-20 ਵਜੇ
23
ਅਕਤੂਬਰ ਤੀਜੇ-ਚੌਥੇ ਸਥਾਨ ਵਾਲਾ ਮੈਚ
23 ਅਕਤੂਬਰ ਫ਼ਾਈਨਲ ਸ਼ਾਮ  12-40 ਵਜੇ
ਕੌਮਾਂਤਰੀ ਟੂਰਨਾਮੈਟ ਦਾ ਵੇਰਵਾ;-ਭਾਰਤ ਦੇ ਮੈਚ;-
26 ਅਕਤੂਬਰ ਭਾਰਤ ਬਨਾਮ ਆਸਟਰੇਲੀਆ
27
ਅਕਤੂਬਰ ਭਾਰਤ ਬਨਾਮ ਪਾਕਿਸਤਾਨ
31
ਅਕਤੂਬਰ ਭਾਰਤ ਬਨਾਮ ਆਸਟਰੇਲੀਆ
1
ਨਵੰਬਰ ਭਾਰਤ ਬਨਾਮ ਪਾਕਿਸਤਾਨ
3
ਨਵੰਬਰ ਫ਼ਾਈਨਲ
**********************************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ ;98157-07232
e-mail;ranjitpreet@ymail.com
e-mail;preetranjit56@gmail.com

No comments:

Post a Comment