Friday, August 17, 2012

ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ


    ਪਾਕਿਸਤਾਨੀ ਕ੍ਰਿਕਟ ਅੰਪਾਇਰ ਨੇ ਲਗਾਇਆ ਸਿਕਸਰ
 ਵਿਆਹ ਅਤੇ ਫਲੈਟ ਲੈ ਕੇ ਦੇਣ ਦਾ ਕੀਤਾ ਸੀ ਵਾਅਦਾ; ਲੀਨਾ
                              ਰਣਜੀਤ ਸਿੰਘ ਪ੍ਰੀਤ
         ਵਰਸੋਆ (ਮੁੰਬਈ) ਦੀ ਰਹਿਣ ਵਾਲੀ ਮਾਡਲ ਲੀਨਾ ਕਪੂਰ ਨੇ ਕਥਿਤ ਤੌਰ ਉੱਤੇ ਪਾਕਿਸਤਾਨੀ ਕ੍ਰਿਕਟ ਅੰਪਾਇਰ ਅਸਦ ਰਊਫ਼ ਉੱਤੇ ਦੋਸ਼ ਲਗਾਇਆ ਹੈ ਕਿ ,ਉਸ ਨੇ ਉਸਦਾ ਯੌਨ ਸ਼ੋਸ਼ਣ ਕੀਤਾ ਹੈ । ਅੰਪਾਇਰ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ,ਪਰ ਹੁਣ ਉਹ ਇਸ ਗੱਲ ਤੋਂ ਕਿਨਾਰਾ ਕਸ਼ੀ ਕਰ ਰਿਹਾ ਹੈ । ਮਾਡਲ ਲੀਨਾ ਨੇ ਇਸ ਸਬੰਧੀ ਅਸਦ ਰਊਫ਼ ਖ਼ਿਲਾਫ ਪੁਲੀਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ । ਉਸ ਨੇ ਸ਼ਿਕਾਇਤ ਵਿੱਚ ਕਥਿਤ ਤੌਰ ਤੇ ਇਹ ਜ਼ਿਕਰ ਕੀਤਾ ਹੈ ਕਿ ਉਹ ਦੋਨੋ ਛੇ ਕੁ ਮਹੀਨੇ ਪਹਿਲਾਂ ਸ੍ਰੀਲੰਕਾ ਵਿੱਚ ਇੱਕ ਪਾਰਟੀ ਮੌਕੇ ਮਿਲੇ ਸਨ । ਰਊਫ਼ ਨੇ ਇੱਕ ਦੋਸਤ ਨੂੰ ਲੀਨਾ ਨਾਲ ਉਸਦੀ ਜਾਣ-ਪਹਿਚਾਣ ਕਰਵਾਉਣ ਲਈ ਕਿਹਾ ।ਫਿਰ ਦੋਹਾਂ ਨੇ ਫੋਨ ਨੰਬਰ ਵੀ ਬਦਲੀ ਕਰ ਲਏ । ਇਸ ਉਪਰੰਤ ਦੋਹਾਂ ਦੀ ਪਿਆਰ ਸਾਂਝ ਵਧਦੀ ਗਈ । ਦੋਨੋ ਤਿੰਨ ਦਿਨ ਸ੍ਰੀਲੰਕਾ ਵਿੱਚ ਹੀ ਇਕੱਠੇ ਰਹੇ । ਜਦ ਮੁੰਬਈ ਪਹੁੰਚ ਉਹ ਬਿਮਾਰ ਹੋ ਗਈ ਤਾਂ ਅਸਦ ਰਊਫ਼ ਓਸਿਵਾਰਾ ਸਥਿੱਤ ਉਸਦੇ ਫ਼ਲੈਟ ਵਿੱਚ ਉਸ ਨੂੰ ਮਿਲਣ ਵੀ ਆਇਆ । ਫਿਰ ਰਊਫ਼ ਨੇ ਉਹਦੇ ਨਾਲ ਸ਼ਾਦੀ ਕਰਨ ਅਤੇ ਇੱਕ ਫ਼ਲੈਟ ਲੈ ਕੇ ਦੇਣ ਦਾ ਵਾਅਦਾ ਵੀ ਕਰਿਆ । ਉਸ ਨੇ ਲੀਨਾ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਸ਼ਾਦੀ ਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ । ਪਰ ਉਹਨਾਂ ਦਾ ਮਜ਼ਹਬ ਉਹਨਾਂ ਨੂੰ ਚਾਰ ਸ਼ਾਦੀਆਂ ਕਰਨ ਦੀ ਇਜ਼ਾਜ਼ਤ ਦਿੰਦਾ ਹੈ । ਹੁਣ ਆਪਾਂ ਸ਼ਾਦੀ ਕਰਾਂਗੇ ਅਤੇ ਇਸ ਵਿੱਚ ਸਾਰਾ ਪਰਿਵਾਰ ਵੀ ਸ਼ਾਮਲ ਹੋਵੇਗਾ । ਲੀਨਾ ਨੇ ਅੱਗੇ ਜ਼ਿਕਰ ਕੀਤਾ ਹੈ ਕਿ ਤੀਜੀ ਵਾਰ ਦੋਹਾਂ ਦੀ ਮੁਲਾਕਾਤ ਇਸ ਸਾਲ ਹੋਏ ਆਈ ਪੀ ਐਲ ਦੌਰਾਂਨ ਹੋਈ ਅਤੇ ਫਿਰ ਉਹ ਚੌਥੀ ਵਾਰ ਦਿੱਲੀ ਵਿੱਚ ਮਿਲੇ । ਪੂਨੇ ਵੀ ਅਸੀਂ ਇਕੱਠੇ ਰਹੇ । ਫਿਰ ਉਸ ਨੇ ਮੈਨੂੰ ਦਿੱਲੀ ਬੁਲਾਇਆ ਅਤੇ ਅਸੀਂ ਪਾਰਟੀ ਤੇ ਗਏ । ਪਾਰਟੀ ਸਮੇ ਉਸ ਨੇ ਮੇਰੀ ਪਹਿਚਾਣ ਆਪਣੀ ਪਤਨੀ ਵਜੋਂ ਕਰਵਾਈ । ਜਦ ਵੀ ਮੈ ਸ਼ਾਦੀ ਲਈ ਕਹਿੰਦੀ,ਤਾਂ ਉਹ ਇਹੀ ਜਵਾਬ ਦਿੰਦਾ ਕਿ ਬੱਸ ਛੇਤੀ ਹੀ ਕਰਵਾ ਲਵਾਂਗੇ ।
ਪੰਜ ਕੁ ਦਿਨ ਪਹਿਲਾਂ ਜਦ ਲੀਨਾ ਮੁਤਾਬਕ ਉਸ ਨੇ ਰਊਫ਼: ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ,ਤਾਂ ਉਸ ਨੇ ਉਸ ਨੂੰ ਪਹਿਚਾਨਣ ਤੋਂ ਹੀ ਇਨਕਾਰ ਕਰ ਦਿੱਤਾ । ਇਸ ਦੌਰਾਂਨ ਅੰਪਾਇਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ,ਸਭ ਕੁੱਝ ਝੂਠਾ ਕਿਹਾ ਹੈ । ਮੀਡੀਏ ਜ਼ਰੀਏ ਪੁਲੀਸ ਨੇ ਕਿਹਾ ਹੈ ਕਿ ਇਸ ਬਾਰੇ ਸ਼ਿਕਾਇਤ ਮਿਲੀ ਹੈ,ਬਹੁਤ ਜਲਦੀ ਇਸ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ।

No comments:

Post a Comment