ਖ਼ਿਤਾਬ ਦੀ ਰਾਖੀ ਲਈ ਮੁੰਬਈ
ਇੰਡੀਅਨਜ਼ ਉਤਰੂ ਮੈਦਾਨ ਵਿੱਚ
ਹੁਣ ਫਿਰ ਲੱਗਣਗੇ ਚੌਕੇ-ਛੱਕੇ
ਰਣਜੀਤ ਸਿੰਘ
ਪ੍ਰੀਤ
ਖੇਡੀ ਜਾ ਰਹੀ ਚੌਥੀ
ਟੀ-20 ਚੈਂਪੀਅਨਜ਼ ਲੀਗ 13 ਅਕਤੁਬਰ ਤੋਂ ਦੱਖਣੀ ਅਫ਼ਰੀਕਾ ਵਿੱਚ ਸ਼ੁਰੂ ਹੋ ਚੁੱਕੀ ਹੈ । ਇਸ ਲੀਗ
ਦੀ ਸ਼ੁਰੂਆਤ 3 ਤੋਂ 10 ਦਸੰਬਰ 2008 ਤੱਕ ਹੋਣ ਵਾਲੇ ਮੁਕਾਬਲੇ ਨਾਲ ਹੋਣੀ ਸੀ । ਪਰ ਸਾਰੇ ਪ੍ਰਬੰਧ
ਅਤੇ ਮੈਚਾਂ ਦਾ ਵੇਰਵਾ ਐਲਾਨੇ ਜਾਣ ਮਗਰੋਂ ਵੀ ਇਹ ਲੀਗ,ਮੁੰਬਈ ਹਮਲੇ ਕਾਰਣ ਚੇਨੱਈ ਵਿੱਚ ਸ਼ੁਰੂ ਨਾ
ਹੋ ਸਕੀ । ਉਸ ਤੋਂ ਮਗਰੋਂ ਹੈਦਰਾਬਾਦ ਵਿੱਚ ਖੇਡੀ ਗਈ ਪਹਿਲੀ ਲੀਗ 8 ਤੋਂ 23 ਅਕਤੂਬਰ 2009 ਨਾਲ ਇਸ
ਦੀ ਸ਼ੁਰੂਆਤ ਹੋਈ ਹੈ । ਇਹ ਕੁੱਲ ਮਿਲਾਕੇ ਪੰਜਵੀਂ,ਪਰ ਖੇਡੀ ਜਾਣ ਵਾਲੀ ਚੌਥੀ ਚੈਂਪੀਅਨਜ਼ ਲੀਗ ਹੈ
। ਸਨ 2009 ਵਿੱਚ ਸ਼ਾਮਲ 12 ਟੀਮਾਂ ਨੇ 23 ਮੈਚ ਖੇਡੇ ਅਤੇ 23 ਅਕਤੂਬਰ ਦੇ ਦਿਨ-ਰਾਤ ਦੇ ਮੈਚ
ਵਿੱਚ ਨਿਊ ਸਾਊਥ ਵੇਲਸ ਬਲਿਊ (159/9,20)ਨੇ ਟਰਿੰਡਾਡ ਐਂਡ ਟੋਬੈਗੋ (118/10,15.5) ਨੂੰ 41
ਰਨਜ਼ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ਸੀ । ਦੱਖਣੀ ਅਫਰੀਕਾ ਵਿੱਚ 10 ਤੋਂ 26 ਸਤੰਬਰ
2010 ਤੱਕ ਹੋਈ ਲੀਗ ਸਮੇ ਫਾਰਮੈੱਟ ਵਿੱਚ ਤਬਦੀਲੀ ਕਰਦਿਆਂ 10 ਟੀਮਾਂ ਦੇ 2 ਗਰੁੱਪ ਬਣਾਏ ਗਏ,ਪਰ
ਮੈਚਾਂ ਦੀ ਗਿਣਤੀ 23 ਹੀ ਰਹੀ । ਦੋਹਾਂ ਗਰੁੱਪਾਂ ਦੀਆਂ ਸ਼ਿਖ਼ਰਲੀਆਂ ਟੀਮਾਂ ਨੇ ਸੈਮੀਫਾਈਨਲ
ਪ੍ਰਵੇਸ਼ ਪਾਇਆ । ਇਸ ਗੇੜ ਦੀਆਂ ਜੇਤੂ ਟੀਮਾਂ ਵਾਰੀਅਰਜ਼ ਅਤੇ ਚੇਨੱਈ ਸੁਪਰ ਕਿੰਗਜ਼ ਦੇ ਹੋਏ
ਫਾਈਨਲ ਵਿੱਚੋਂ ਚੇਨੱਈ ਸੁਪਰ ਕਿੰਗਜ਼ 8 ਵਿਕਟਾਂ ਨਾਲ ਜੇਤੂ ਬਣੀ । ਜੇਤੂ ਟੀਮ ਦਾ ਮੁਰਾਲੀ
ਸਰਵੋਤਮ ਖਿਡਾਰੀ ਰਿਹਾ । ਭਾਵੇਂ ਟਾਸ ਵਾਰੀਅਰਜ਼ ਨੇ ਜਿੱਤ ਕੇ ਬੱਲੇਬਾਜ਼ੀ ਚੁਣੀ ਸੀ । ਸਤੰਬਰ 19 ਤੋਂ 9 ਅਕਤੂਬਰ 2011 ਤੱਕ
ਚੇਨੱਈ (ਭਾਰਤ) ਵਿੱਚ 23 ਮੈਚਾਂ ਵਾਲੀ ਅਗਲੀ ਲੀਗ ਖੇਡੀ ਗਈ । ਇੱਕ ਵਾਰ ਫਿਰ 2009 ਵਾਲਾ
ਫਾਰਮੈੱਟ (ਰਾਊਂਡ ਰਾਬਿਨ,ਨਾਕ ਆਊਟ) ਹੀ ਅਪਣਾਇਆ ਗਿਆ । ਫਾਈਨਲ ਮੁੰਬਈ ਇੰਡੀਅਨਜ਼ ਨੇ ਰਾਇਲ
ਚੈਲੈਂਜ ਬੰਗਲੌਰੂ ਨੂੰ 31 ਰਨਜ਼ ਨਾਲ ਹਰਾ ਕੇ ਜਿੱਤਿਆ ।
ਇਸ
ਵਾਰੀ ਵੀ ਸਮਾਂ ਤਾਂ ਭਾਵੇਂ 9 ਅਕਤੂਬਰ ਤੋਂ 28 ਅਕਤੂਬਰ ਤੱਕ ਦਾ ਹੈ । ਪਰ ਮੈਚਾਂ ਦੀ ਕੁੱਲ
ਗਿਣਤੀ 23 ਤੋਂ ਵਧ ਕੇ 29 ਹੋ ਗਈ ਹੈ । ਕੁਆਲੀਫਾਈ ਗੇੜ ਦੇ ਦੋ ਗਰੁੱਪਾਂ ਵਿਚਲੇ 6 ਮੈਚਾਂ ਮਗਰੋਂ
ਯਾਰਕਸ਼ਾਇਰ ਅਤੇ ਆਕਲੈਂਡ ਏਸਿਸ ਨੇ 13 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਚੈਂਪੀਅਨਜ਼ ਲੀਗ ਲਈ
ਕੁਆਲੀਫਾਈ ਕਰਿਆ ਅਤੇ 10 ਟੀਮਾਂ ਵਿੱਚ ਦਾਖ਼ਲਾ ਪਾਇਆ ਹੈ । ਇਹਨਾਂ ਟੀਮਾਂ ਨੇ ਖੇਡੇ 2-2 ਮੈਚ
ਜਿੱਤ ਕੇ 8-8 ਅੰਕ ਲਏ ਹਨ । ਪੂਲ ਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼,ਡੇਹਲੀ ਡੇਅਰਡਵਿਲਜ਼,ਪਰਥ
ਸਕੋਚਿਰਸ,ਟਾਈਟਨਜ਼,ਯਾਰਕਸ਼ਾਇਰ ਕਾਨੇਂਗੀ । ਪੂਲ ਬੀ ਵਿੱਚ ਮੁੰਬਈ ਇੰਡੀਅਨਜ਼,ਚੇਨੱਈ ਸੁਪਰ
ਕਿੰਗਜ਼,ਸਿਡਨੀ ਸਿਕਸਰਜ਼,ਹੈਵਲਡ ਲਾਇਨਜ਼,ਅਤੇ ਆਕਲੈਂਡ ਏਸਿਸ ਦੀਆਂ ਟੀਮਾਂ ਸ਼ਾਮਲ ਹਨ ।
ਹੁਣ ਤੱਕ ਇਸ ਲੀਗ ਦੇ ਇਤਿਹਾਸ ਵਿੱਚ ਸੱਭ ਤੋਂ ਵੱਧ 15 ਮੈਚ ਰਾਇਲ ਚੈਲਿੰਜ ਬੰਗਲੋਰੂ ਨੇ
ਖੇਡਦਿਆਂ 7 ਜਿੱਤੇ ਅਤੇ 8 ਹਾਰੇ ਹਨ । ਇਸ ਨੇ ਹੀ ਸੱਭ ਤੋਂ ਵੱਧ 3 ਵਾਰੀ ਲੀਗ ਵਿੱਚ ਸ਼ਮੂਲੀਅਤ
ਕੀਤੀ । ਜਦੋਂ ਕਿ 11 ਮੈਚ ਨਿਊ ਸਾਊਥ ਵੇਲਜ਼ ਬਲਿਊ ਨੇ ਖੇਡੇ ਹਨ ,ਜਿੱਤਾਂ ਦੀ ਗਿਣਤੀ 7 ਅਤੇ
ਹਾਰਾਂ ਦੀ 3 ਹੈ । ਇੱਕ ਮੈਚ ਟਾਈਡ ਰਿਹਾ ਹੈ ਅਤੇ ਇਸ ਦਾ ਦੂਜਾ ਸਥਾਂਨ ਹੈ । ਚੇਨੱਈ ਸੁਪਰ
ਕਿੰਗਜ਼,ਮੁੰਬਈ ਇੰਡੀਅਨਜ਼,ਟਰਿੰਡਾਡ ਐਂਡ ਟੋਬੈਗੋ, ਵਾਰੀਅਰਜ਼ ਨੇ 10-10 ਮੈਚ ਖੇਡੇ ਹਨ ।
ਕ੍ਰਮਵਾਰ ਪਹਿਲੀਆਂ ਦੋ ਟੀਮਾਂ ਨੇ 6-6 ਜਿੱਤੇ,3-3 ਹਾਰੇ,ਅਤੇ ਇੱਕ ਟਾਈਡ,ਇੱਕ ਬੇ-ਨਤੀਜਾ ਰਿਹਾ
ਹੈ । ਤੀਜੀ ਟੀਮ ਨੇ 7 ਜਿੱਤਾਂ,2 ਹਾਰਾਂ,ਅਤੇ ਮੈਚ ਟਾਈਡ ਰੱਖਿਆ ਹੈ । ਚੌਥੀ ਟੀਮ ਦਾ ਇਹ ਗਣਿਤ 6
ਜਿੱਤਾਂ ਅਤੇ 4 ਹਾਰਾਂ ਹੈ । ਪਰ ਅੱਗੇ ਵੇਖੋ ਇਸ ਵਾਰੀ ਕੀਹਦਾ ਨੌ ਮਣ ਤੇਲ ਬਣਦਾ ਹੈ,ਅਤੇ ਕੀਹਦੀ ਰਾਧਾ
ਨੱਚਦੀ ਹੈ ;-
ਬਾਕੀ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;
13 ਅਕਤੂਬਰ ਨੂੰ ਟਾਈਟਨਜ਼ ਬਨਾਮ ਪਰਥ
ਸਕੋਚਿਰਸ,ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਡੇਹਲੀ ਡੇਅਰਡਵਿਲਜ਼ (ਸੈਂਚਰੀਅਨ ਪਾਰਕ)
14 ਅਕਤੂਬਰ; ਚੇਨੱਈ ਸੁਪਰ ਕਿੰਗਜ਼ ਬਨਾਮ ਸਿਡਨੀ ਸਿਕਸਰਸ, ਹੈਵਲਡ ਲਾਇਨਜ਼ ਬਨਾਮ
ਮੁੰਬਈ ਇੰਡੀਅਨਜ਼ ,(ਜੋਹਾਂਸਬਰਗ) ।
15 ਅਕਤੂਬਰ; ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਯਾਰਕਸ਼ਾਇਰ ਕਾਰਨੇਗੀ (ਕੈਪ ਟਾਊਨ) ।
16 ਅਕਤੂਬਰ ; ਸਿਡਨੀ ਸਿਕਸਰਸ
ਬਨਾਮ ਆਕਲੈਂਡ ਏਸਿਸ, ਚੇਨੱਈ ਸੁਪਰ ਕਿੰਗਜ਼ ਬਨਾਮ ਹੈਵਲਡ ਲਾਇਨਜ਼ (ਕੈਪ ਟਾਊਨ) ।
17 ਅਕਤੂਬਰ ; ਕੋਲਕਾਤਾ ਨਾਈਟ
ਰਾਈਡਰਜ਼ ਬਨਾਮ ਪਰਥ ਸਕੋਰਚਿਰਸ, ਡੇਹਲੀ ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ,(ਡਰਬਨ) ।
18 ਅਕਤੂਬਰ ;ਸਿਡਨੀ ਸਿਕਸਰਸ
ਬਨਾਮ ਹੈਵਲਡ ਲਾਇਨਜ਼, ਮੁੰਬਈ ਇੰਡੀਅਨਜ਼ ਬਨਾਮ ਆਕਲੈਂਡ ਏਸਿਸ (ਕੈਪ ਟਾਊਨ) ।
19 ਅਕਤੂਬਰ ; ਡੇਹਲੀ
ਡੇਅਰਡਵਿਲਜ਼ ਬਨਾਮ ਯਾਰਕਸ਼ਾਇਰ ਕਾਰਨੇਗੀ, (ਡਰਬਨ) ।
20
ਅਕਤੂਬਰ; ਆਕਲੈਂਡ ਏਸਿਸ ਬਨਾਮ ਹੈਵਲਡ ਲਾਇਨਜ਼, ਚੇਨੱਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼
,(ਜੋਹਾਂਸਬਰਗ) ।
21 ਅਕਤੂਬਰ; ਡੇਹਲੀ
ਡੇਅਰਡਵਿਲਜ਼ ਬਨਾਮ ਪਰਥ ਸਕੋਰਚਿਰਸ, ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਟਾਈਟਨਜ਼ ,(ਕੈਪ ਟਾਊਨ) ।
22 ਅਕਤੂਬਰ;ਚੇਨੱਈ ਸੁਪਰ
ਕਿੰਗਜ਼ ਬਨਾਮ ਆਕਲੈਂਡ ਏਸਿਸ, ਮੁੰਬਈ ਇੰਡੀਅਨਜ਼ ਬਨਾਮ ਮੁੰਬਈ ਇੰਡੀਅਨਜ਼ ,(ਡਰਬਨ) ।
23 ਅਕਤੂਬਰ; ਪਰਥ ਸਕੋਰਚਿਰਸ
ਬਨਾਮ ਯਾਰਕਸ਼ਾਇਰ ਕਾਰਨੇਗੀ, ਡੇਹਲੀ ਡੇਅਰਡਵਿਲਜ਼ ਬਨਾਮ ਟਾਈਟਨਜ਼ ,(ਜੋਹਾਂਸਬਰਗ) ।
25,26 ਅਕਤੂਬਰ ਨੂੰ ਸੈਮੀਫਾਈਨਲ ਅਤੇ 28 ਅਕਤੂਬਰ ਨੂੰ ਫਾਈਨਲ ਹੋਣਾ ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ);151206
ਮੁਬਾਇਲ ਸੰਪਰਕ;98157-07232
No comments:
Post a Comment