Saturday, March 17, 2012

ਸੈਂਕੜਿਆਂ ਦਾ ਸੈਂਕੜਾ ਲਾਉਣ ਵਾਲਾ : ਸਚਿਨ


         ਸੈਂਕੜਿਆਂ ਦਾ ਸੈਂਕੜਾ ਲਾਉਣ ਵਾਲਾ : ਸਚਿਨ
                                              ਰਣਜੀਤ ਸਿੰਘ ਪ੍ਰੀਤ
                             370 ਦਿਨਾਂ (33 ਪਾਰੀਆਂ) ਦੀ ਉਡੀਕ ਮਗਰੋਂ ਸੈਂਕੜਿਆਂ ਦਾ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸਚਿਨ ਰਾਮੇਸ਼ ਤੇਦੂਲਕਰ ਦਾ ਜਨਮ ਮੁੰਬਈ ਵਿੱਚ ਪਿਤਾ ਰਮੇਸ਼ ਤੇਦੂਲਕਰ ਦੇ ਘਰ 24 ਅਪ੍ਰੈਲ 1973 ਨੂੰ ਹੋਇਆ । ਮੁੱਖ ਟੀਮਾਂ ਮੁੰਬਈ,ਯਾਰਕ ਸ਼ਾਇਰ,ਅਤੇ ਭਾਰਤ ਵੱਲੋਂ ਖੇਡਣ ਵਾਲੇ ਸਚਿਨ ਦੇ ਨਾਅ ਦੁਨੀਆਂ ਦੇ ਸਭ ਕ੍ਰਿਕਟਰਾਂ ਤੋਂ ਵੱਧ ਰਿਕਾਰਡ ਦਰਜ ਹਨ । ਇਸ 5 ਫੁੱਟ 4 ਇਂਚ ਕੱਦ ਦੇ ਲਿਟਲ ਮਾਸਟਰ ਬਲਾਸਟਰ ਅਖਵਾਉਂਦੇ ਖਿਡਾਰੀ ਦਾ ਵਜ਼ਨ 65 ਕਿੱਲੋ ਹੈ । ਆਲ ਰਾਊਂਡਰ ਸਚਿਨ ਅੰਜਲੀ ਤੇਦੂਲਕਰ ਦੇ ਪਤੀ ਅਤੇ ਬੇਟੀ ਸਾਰਾਹ,ਬੇਟੇ ਅਰਜੁਨ ਦੇ ਪਿਤਾ ਨੇ ਹੁਣ ਤੱਕ 188 ਟੈਸਟ ਮੈਚਾਂ ਵਿੱਚ ਉੱਚ ਸਕੋਰ 248 ਨਾਬਾਦ ਨਾਲ 15470 ਰਨ ਬਣਾਏ ਹਨ,ਇਹਨਾਂ ਵਿੱਚ 51 ਸੈਕੜੇ,65 ਅਰਧ ਸੈਂਕੜੇ,4174 ਗੇਂਦਾਤੇ 45 ਵਿਕਟਾਂ, ਵਧੀਆ ਗੇਦਬਾਜ਼ੀ 3/10 ਅਤੇ 113 ਕੈਚ ਸ਼ਾਮਲ ਹਨ । ਪਹਿਲੀ ਸ਼੍ਰੇਣੀ ਦੇ 292 ਮੈਚਾਂ ਵਿੱਚ 78 ਸੈਂਕੜਿਆਂ,111 ਅਰਧ ਸੈਂਕੜਿਆਂ ,ਉੱਚ ਸਕੋਰ 248 ਸਮੇਤ 24389 ਰਨ ਬਣਾਏ ਹਨ । ਜਦੋ ਕਿ 7539 ਗੇਦਾਂ ਤੇ 70 ਵਿਕਟਾਂ ,ਵਧੀਆ 3/10 ਅਤੇ 181 ਕੈਚ ਲਏ ਹਨ । ਲਿਸਟ ਏ ਦੇ 541 ਮੈਚਾਂ ਵਿੱਚ 59 ਸੈਂਕੜੇ,113 ਅਰਧ ਸੈਕੜੇ, ਉੱਚ ਸਕੋਰ 200 ਨਾਟ ਆਉਟ ਨਾਲ 21684 ਦੌੜਾਂ ਬਣਾਈਆਂ ਹਨ । ਕੁੱਲ 10200 ਗੇਦਾਂ ਕਰਦਿਆਂ ਦੋ ਵਾਰ 5-5 ਵਿਕਟਾਂ ਲੈਂਦਿਆਂ ,ਵਧੀਆ ਪ੍ਰਦਰਸ਼ਨ 5/32 ਨਾਲ 201 ਵਿਕਟਾਂ ਲਈਆਂ ਹਨ । ਕੈਚ 171 ਲਏ ਹਨ ।
                          ਸਚਿਨ ਨੇ ਜਦ ਗਵਾਲੀਅਰ ਵਿੱਚ 24 ਫਰਵਰੀ 2010 ਨੂੰ ਦੱਖਣੀ ਅਫਰੀਕਾ ਵਿਰੁੱਧ ਨਾਟ ਆਉਟ 200 ਰਨ ਬਣਾਏ, ਜੋ ਇੱਕ ਦਿਨਾਂ ਮੈਚਾਂ ਵਿੱਚ ਉਸਦਾ 46ਵਾਂ ਸੈਂਕੜਾ ਸੀ, ਪਰ ਇੱਕ ਰੋਜ਼ਾ ਮੈਚਾਂ ਦੇ ਇਤਿਹਾਸ ਵਿੱਚ ਦੂਹਰਾ ਸੈਂਕੜਾ.ਪਹਿਲਾ । ਸਚਿਨ ਨੇ 42 ਸੈਕੜੇ ਭਾਰਤ ਵਿੱਚ ਅਤੇ 58 ਬਾਹਰ ਲਗਾਏ ਹਨ । ਅਜ਼ਰੂਦੀਨ ਦੀ ਕਪਤਾਨੀ ਅਧੀਨ ਸਭ ਤੋਂ ਵੱਧ 33 ਸੈਂਕੜੇ ,ਅਤੇ ਆਪਣੀ ਹੀ ਕਪਤਾਨੀ ਵਾਲੇ 98 ਕੌਮਾਂਤਰੀ ਮੈਚਾਂ ਵਿੱਚ 13 ਵਾਰੀ ਅਜਿਹਾ ਕੀਤਾ ਹੈ । ਦੋ ਭਰਾਵਾਂ ਨਿਤਿਨ ਤੇਦੂਲਕਰ, ਅਜੀਤ ਤੇਦੂਲਕਰ ਅਤੇ ਇੱਕ ਭੈਣ ਸਵਿਤਾਈ ਤੇਦੂਲਕਰ,ਦੇ ਭਰਾ ਆਲ ਰਾਊਂਡਰ ਸਚਿਨ ਨੇ ਆਪਣਾ 25 ਵਾਂ ਸੈਂਕੜਾ 11 ਅਗਸਤ 1997 ਨੂੰ ਸ਼੍ਰੀਲੰਕਾ ਖ਼ਿਲਾਫ਼ ਕੋਲੰਬੋ ਵਿੱਚ ਆਪਣੀ ਹੀ ਕਪਤਾਨੀ ਅਧੀਨ ਡਰਾਅ ਰਹੇ ਟੈਸਟ ਮੈਚ ਵਿੱਚ 139 ਦੌੜਾਂ ਨਾਲ ਬਣਾਇਆ । ਪੰਜਾਹਵਾਂ ਸੈਂਕੜਾ ਵੀ ਡਰਾਅ ਰਹੇ ਟੈਸਟ ਮੈਚ ਵਿੱਚ ਜ਼ਿੰਬਾਬਵੇ ਵਿਰੁੱਧ ਨਾਗਪੁਰ ਵਿੱਖੇ (ਨਾਟ ਆਊਟ 201) 26 ਨਵੰਬਰ 2000 ਨੂੰ ਬਣਾਇਆ ਸੀ । ਜੋ ਟੈਸਟ ਮੈਚ ਸੈਂਕੜਿਆਂ ਵਿੱਚ ਸਚਿਨ ਦਾ 24 ਵਾਂ ਸੈਂਕੜਾ ਸੀ । ਜਦ ਇੱਕ ਦਿਨਾਂ ਮੈਚਾਂ ਵਿੱਚ ਸਚਿਨ ਨੇ 40 ਵਾਂ ਸੈਂਕੜਾ (ਨਾਟ ਆਊਟ 141 ਦੌੜਾਂ) 14 ਸਤੰਬਰ 2006 ਨੂੰ ਵੈਸਟ ਇੰਡੀਜ਼ ਵਿਰੁੱਧ ਕੁਆਲਾਲੰਪੁਰ ਵਿਖੇ ਲਗਾਇਆ ਤਾਂ ਇਹ ਉਸਦਾ 75ਵਾਂ ਸੈਕੜਾ ਸੀ। ਕੁੱਲ ਖੇਡੇ ਮੈਚਾਂ ਵਿੱਚ ਉੱਚ ਸਕੋਰ 248 ਦੌੜਾਂ ਰਿਹਾ ਹੈ।
                      ਇੱਕ ਰੋਜਾਂ 455 ਮੈਚਾਂ ਵਿੱਚ 49 ਸੈਂਕੜੇ ,95 ਅਰਧ ਸੈਂਕੜੇ ,ਉੱਚ ਸਕੋਰ ਨਾਟ ਆਊਟ 200 ਦੀ ਮਦਦ ਨਾਲ 18360 ਰਨ ਬਣਾਏ ਹਨ । ਜਦੋਂ ਕਿ 8032 ਗੇਂਦਾ ਕਰਦਿਆਂ ਦੋ ਵਾਰੀ 5-5 ਵਿਕਟਾਂ ਲੈਦਿਆਂ ਵਧੀਆ 5/32 ਨਾਲ 154 ਵਿਕਟਾਂ ਲਈਆਂ ਹਨ ,ਅਤੇ ਕੈਚਾਂ ਦੀ ਗਿਣਤੀ 136 ਹੈ । ( ਏਸੀਆ ਕੱਪ ਦੇ ਬੰਗਲਾ ਦੇਸ਼ ਵਿਰੁੱਧ ਮੀਰਪੁਰ ਵਾਲੇ ਮੈਚ ਤੱਕ)। ਪਹਿਲਾ ਕੌਮਾਂਤਰੀ ਟੈਸਟ ਮੈਚ ਪਾਕਿਸਤਾਨ ਵਿਰੁੱਧ 15 ਨਵੰਬਰ 1989 ਨੂੰ ਅਤੇ ਆਖ਼ਰੀ  24 ਜਨਵਰੀ 2012 ਨੂੰ ਆਸਟਰੇਲੀਆ ਵਿਰੁੱਧ ਖੇਡਿਆ ਹੈ । ਦਸ ਨੰਬਰ ਦੀ ਸ਼ਰਟ ਪਹਿਨਦਿਆਂ ਪਹਿਲਾ ਇੱਕ ਦਿਨਾਂ ਮੈਚ 18 ਦਸੰਬਰ 1989 ਨੂੰ ਪਾਕਿਸਤਾਨ ਵਿਰੁੱਧ,ਅਤੇ ਆਖਰੀ ਮੈਚ ਏਸ਼ੀਆਂ ਕੱਪ ਵਿੱਚ 16 ਮਾਰਚ 2012 ਨੂੰ ਅਤੇ ਇੱਕੋ ਇੱਕ  ਟੀ-20 ਪਹਿਲੀ ਦਸੰਬਰ 2006 ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਹੈ । ਸਿਰਫ਼ 13 ਸਾਲ ਦੀ ਉਮਰ ਵਿੱਚ ਕਲੱਬ ਕ੍ਰਿਕਟ ਵੱਲੋਂ ਖੇਡਣਾ ਸ਼ੁਰੂ ਕਰਨ ਵਾਲੇ ਸਚਿਨ ਨੇ 11 ਦਸੰਬਰ 1988 ਨੂੰ 15 ਸਾਲ 232 ਦਿਨ ਦੀ ਉਮਰ ਵਿੱਚ ਪਹਿਲਾ ਸੈਂਕੜਾ ਨਾਬਾਦ ਰਹਿੰਦਿਆਂ ਪਹਿਲੀ ਸ਼੍ਰੇਣੀ ਦੇ ਮੈਚ ਵਿੱਚ ਮੁੰਬਈ ਵੱਲੋਂ ਖੇਡਦਿਆਂ ਗੁਜਰਾਤ ਟੀਮ ਵਿਰੁੱਧ ਸੈਂਕੜਾ ਲਾ ਕੇ ਸਭ ਤੋਂ ਛੋਟੀ ਉਮਰ ਵਿੱਚ ਕਾਰਨਾਮਾ ਕਰ ਵਿਖਾਇਆ ਸੀ ।
               ਗੇਂਦ ਨਾਲ ਛੇੜਛਾੜ ਦੀ ਵਜ੍ਹਾ ਸਦਕਾ ਦੱਖਣੀ ਅਫਰੀਕਾ ਵਿਖੇ  ਇੱਕ ਮੈਚ ਦੀ ਪਾਬੰਦੀ ਅਤੇ ਸੱਟਾਂ ਨਾਲ ਮੈਦਾਨੋ ਬਾਹਰ ਰਹਿਣ ਵਾਲੇ ,ਕਈ ਵਾਰੀ ਨਾਈਨਟੀ ਨਰਵਿਸ ਦਾ ਸ਼ਿਕਾਰ ਹੋਣ ਵਾਲੇ ਸਚਿਨ ਤੇਦੂਲਕਰ ਨੇ 25 ਟੈਸਟ ਮੈਚਾਂ ਵਿੱਚ ਕਪਤਾਨੀ ਕਰਦਿਆਂ 4 ਜਿੱਤੇ,9 ਹਾਰੇ ਅਤੇ 12 ਬਰਾਬਰ ਖੇਡੇ ਹਨ । ਵੰਨ ਡੇਅ ਵਿੱਚ 73 ਮੈਚਾਂ ਦੀ ਕਪਤਾਨੀ ਸਮੇ 23 ਜਿੱਤੇ,43 ਹਾਰੇ ਅਤੇ 2 ਟਾਈਡ ,5 ਬੇ-ਨਤੀਜਾ ਰਹੇ ਹਨ । ਇਸ ਖਿਡਾਰੀ ਨੇ ਟੈਸਟ ਮੈਚਾਂ ਵਿੱਚ 51 ਅਤੇ ਇੱਕ ਦਿਨਾਂ ਮੈਚਾਂ ਵਿੱਚ 49 ਸੈਂਕੜੇ ਲਗਾਏ ਹਨ । ਸੱਭ ਤੋਂ ਵੱਧ ਆਸਟਰਏਲੀਆ ਵਿਰੁੱਧ 20 ਸੈਂਕੜੇ ਦਰਜ ਹਨ । ਸਚਿਨ ਨੇ ਆਪਣਾ ਪਹਿਲਾ ਇੱਕ ਰੋਜ਼ਾ ਮੈਚਾਂ ਦਾ ਸੈਕੜਾ 9 ਸਤੰਬਰ 1994 ਨੂੰ ਆਸਟਰੇਲੀਆ ਵਿਰੁੱਧ ਕੋਲੰਬੋ ਵਿੱਚ 110 ਰਨ ਬਣਾਕੇ ਲਾਇਆ । ਆਖ਼ਰੀ ਮਹਾਂ ਸੈਂਕੜੇ ਤੋਂ ਪਿਛਲਾ 99ਵੇਂ ਵਾਂ ਸੈਂਕੜਾ 12 ਮਾਰਚ 2011 ਨੂੰ ਦੱਖਣੀ ਅਫ਼ਰੀਕਾ ਵਿਰੁੱਧ ਨਾਗਪੁਰ ਵਿੱਚ ਵਿਸ਼ਵ ਕੱਪ ਸਮੇਂ ਦਰਜ ਕੀਤਾ ਸੀ । ਟੈਸਟ ਮੈਚਾਂ ਦਾ ਪਹਿਲਾ ਸੈਂਕੜਾ 17 ਸਾਲ ਦੀ ਉਮਰ ਵਿੱਚ ਇੰਗਲੈਂਡ ਵਿਰੁੱਧ 14 ਅਗਸਤ 1990 ਨੂੰ ਮਨਚੈਸਟਰ ਵਿੱਖੇ ਨਾਟ ਆਊਟ 119 ਦੌੜਾਂ ਵਾਲਾ ਲਗਾਇਆ ਸੀ । ਆਖ਼ਰੀ ਟੈਸਟ ਸੈਂਕੜਾ ਦੱਖਣੀ ਅਫਰੀਕਾ ਵਿਰੁੱਧ ਕੈਪਟਾਊਨ ਵਿੱਚ 4 ਜਨਵਰੀ 2011 ਨੂੰ 146 ਰਨ ਵਾਲਾ ਰਿਹਾ ਹੈ । ਆਪਣਾ ਮਹਾਂ ਸੈਂਕੜਾ 114 ਦੌੜਾ ਨਾਲ ਪੂਰਾ ਕਰਨ ਲਈ 147 ਗੇਂਦਾਂ ਖੇਡਦਿਆਂ 12 ਚੌਕੇ ਅਤੇ ਇੱਕ ਛੱਕਾ ਲਗਾਇਆ । ਸਚਿਨ 73 ਵਾਰੀ ਮੈਨ ਆਫ਼ ਦਾ ਮੈਚ ਅਤੇ 18 ਵਾਰੀ ਮੈਨ ਆਫ਼ ਦਾ ਸੀਰੀਜ਼ ਵੀ ਬਣਿਆਂ ਹੈ । ਸਚਿਨ ਰਿਕਾਰਡਾਂ ਅਤੇ ਸੈਕੜਿਆਂ ਦਾ ਬਾਦਸ਼ਾਹ ਹੈ ਅਤੇ ਕ੍ਰਿਕਟ ਜਗਤ ਦਾ ਸ਼ਾਹ ਸਵਾਰ ।
ਸਚਿਨ ਤੇਦੂਲਕਰ ਦੇ ਸੈਂਕੜਿਆਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ :-
ਟੈਸਟ ਮੈਚਾਂ ਵਿੱਚ ਸੈਕੜੇ:-
ਲੜੀ ਨੰ.
ਸਕੋਰ
ਵਿਰੁੱਧ
ਪਾਰੀ.
ਟੈਸਟ
ਸਥਾਨ
ਮਿਤੀ
ਨਤੀਜਾ
1
119*
ਇੰਗਲੈਂਡ
2
2
ਮਨਚੈਸਟਰ
14 ਅਗਸਤ 1990
ਡਰਾਅ
2
148*
ਆਸਟਰੇਲੀਆ
1
3
ਸਿਡਨੀ
6 ਜਨਵਰੀ 1992
ਡਰਾਅ
3
114
ਆਸਟਰੇਲੀਆ
1
5
ਪਰਥ
3 ਫਰਵਰੀ 1992
ਹਾਰ
4
111
ਦੱ;ਅਫਰੀਕਾ
1
2
ਜੋਹਾਂਸਬਰਗ
28 ਨਵੰਬਰ 1992
ਡਰਾਅ
5
165
ਇੰਗਲੈਂਡ
1
2
ਚੇਨੱਈ
12 ਫਰਵਰੀ 1993
ਜਿੱਤ
6
104*
ਸ਼੍ਰੀਲੰਕਾ
2
2
ਕੋਲੰਬੋ
31 ਜੁਲਾਈ1993
ਜਿੱਤ
7
142
ਸ਼੍ਰੀਲੰਕਾ
1
1
ਲਖਨਊ
19 ਜਨਵਰੀ 1994
ਜਿੱਤ
8
179
ਵੈਇੰਡੀਜ਼
1
2
ਨਾਗਪੁਰ
2 ਦਸੰਬਰ 1994
ਡਰਾਅ
9
122
ਇੰਗਲੈਂਡ
2
1
ਬਿਮਿੰਘਮ
8 ਜੂਨ 1996
ਹਾਰ
10
177
ਇੰਗਲੈਂਡ
1
3
ਨੌਟਿੰਘਮ
5 ਜੁਲਾਈ 1996
ਡਰਾਅ
11
169♠
ਦੱ;ਅਫਰੀਕਾ
1
2
ਕੈਪਟਾਊਨ
4 ਜਨਵਰੀ 1997
ਹਾਰ
12
143♠
ਸ਼੍ਰੀਲੰਕਾ
1
1
ਕੋਲੰਬੋ
3 ਅਗਸਤ 1997
ਡਰਾਅ
13
139♠
ਸ਼੍ਰੀਲੰਕਾ
1
2
ਕੋਲੰਬੋ
11 ਅਗਸਤ 1997
ਡਰਾਅ
14
148♠
ਸ਼੍ਰੀਲੰਕਾ
1
3
ਮੁੰਬਈ
4 ਦਸੰਬਰ 1997
ਡਰਾਅ
15
155*
ਆਸਟਰੇਲੀਆ
2
1
ਚੇਨੱਈ
9 ਮਾਰਚ 1998
ਜਿੱਤ
16
177
ਆਸਟਰੇਲੀਆ
1
3
ਬੰਗਲੌਰ
26 ਮਾਰਚ 1998
ਹਾਰ
17
113
ਨਿਊਜ਼ੀਲੈਂਡ
2
2
ਵਲਿੰਗਟਨ
29 ਦਸੰਬਰ 1998
ਹਾਰ
18
136
ਪਾਕਿਸਤਾਨ
2
1
ਚੇਨੱਈ
31 ਜਨਵਰੀ 1999
ਹਾਰ
19
124*
ਸ਼੍ਰੀਲੰਕਾ
2
2
ਕੋਲੰਬੋ
28 ਫਰਵਰੀ 1999
ਡਰਾਅ
20
126*♠
ਨਿਊਜ਼ੀਲੈਂਡ
2
1
ਮੁਹਾਲੀ
13 ਅਕਤੂਬਰ 1999
ਡਰਾਅ
21
217♠
ਨਿਊਜ਼ੀਲੈਂਡ
1
3
ਅਹਿਮਦਾਬਾਦ
30 ਅਕਤੂਬਰ 1999
ਡਰਾਅ
22
116♠
ਆਸਟਰੇਲੀਆ
1
2
ਮੈਲਬੌਰਨ
28 ਦਸੰਬਰ 1999
ਹਾਰ
23
122
ਜ਼ਿੰਬਾਬਵੇ
1
1
ਨਵੀਂ ਦਿੱਲੀ
21 ਨਵੰਬਰ 2000
ਜਿੱਤ
24
201*
ਜ਼ਿੰਬਾਬਵੇ
1
2
ਨਾਗਪੁਰ
26 ਨਵੰਬਰ 2000
ਡਰਾਅ
25
126
ਆਸਟਰੇਲੀਆ
1
3
ਚੇਨੱਈ
20 ਮਾਰਚ 2001
ਜਿੱਤ
26
155
ਦੱ;ਅਫਰੀਕਾ
1
1
ਬਲੋਇਮਾਫੌਟੇਨ     
3 ਨਵੰਬਰ 2001
ਹਾਰ
27
103
ਇੰਗਲੈਂਡ
1
2
ਅਹਿਮਦਾਬਾਦ
13 ਦਸੰਬਰ 2001
ਡਰਾਅ
28
176
ਜ਼ਿੰਬਾਬਵੇ
1
1
ਨਾਗਪੁਰ
24 ਫਰਵਰੀ 2002
ਜਿੱਤ
29
117
ਵੈਇੰਡੀਜ਼
1
2
ਪੋਰਟ ਆਫ ਸਪੇਨ
20 ਅਪ੍ਰੈਲ 2002
ਜਿੱਤ
30
193
ਇੰਗਲੈਂਡ
1
3
ਲੀਡਜ਼
23 ਅਗਸਤ 2002
ਜਿੱਤ
31
176
ਵੈਇੰਡੀਜ਼
2
3
ਕੋਲਕਾਤਾ
3 ਨਵੰਬਰ 2002
ਡਰਾਅ
32
241*
ਆਸਟਰੇਲੀਆ
1
4
ਸਿਡਨੀ
4 ਜਨਵਰੀ 2004
ਡਰਾਅ
33
194*
ਪਾਕਿਸਤਾਨ
1
1
ਮੁਲਤਾਨ
29 ਮਾਰਚ 2004
ਜਿੱਤ
34
248*
ਬੰਗਲਾਦੇਸ਼
1
1
ਢਾਕਾ
12 ਦਸੰਬਰ  2004
ਜਿੱਤ
35
109
ਸ਼੍ਰੀਲੰਕਾ
1
2
ਨਵੀਂ ਦਿੱਲੀ
22 ਦਸੰਬਰ 2005
ਜਿੱਤ
36
101
ਬੰਗਲਾਦੇਸ਼
1
1
ਚਿਟਾਗਾਂਗ
19 ਮਈ 2007
ਡਰਾਅ
37
122*
ਬੰਗਲਾਦੇਸ਼
1
2
ਮੀਰਪੁਰ
26 ਮਈ 2007
ਜਿੱਤ
38
154*
ਆਸਟਰੇਲੀਆ
1
2
ਸਿਡਨੀ
4 ਜਨਵਰੀ 2008
ਹਾਰ
39
153
ਆਸਟਰੇਲੀਆ
1
4
ਐਡੀਲੇਡ
25 ਜਨਵਰੀ 2008
ਡਰਾਅ
40
109
ਆਸਟਰੇਲੀਆ
1
4
ਨਾਗਪੁਰ
6 ਨਵੰਬਰ 2008
ਜਿੱਤ
41
103*
ਇੰਗਲੈਂਡ
2
1
ਚੇਨੱਈ
15 ਦਸੰਬਰ 2008
ਜਿੱਤ
42
160
ਨਿਊਜ਼ੀਲੈਂਡ
1
1
ਹਮਿਲਟਨ
20 ਮਾਰਚ 2009
ਜਿੱਤ
43
100*
ਸ਼੍ਰੀਲੰਕਾ
2
1
ਅਹਿਮਦਾਬਾਦ
20 ਨਵੰਬਰ 2009
ਡਰਾਅ
44
105*
ਬੰਗਲਾਦੇਸ਼
1
1
ਚਿਟਾਗਾਂਗ
18 ਜਨਵਰੀ 2010
ਜਿੱਤ
45
143
ਬੰਗਲਾਦੇਸ਼
1
2
ਮੀਰਪੁਰ
25 ਜਨਵਰੀ 2010
ਜਿੱਤ
46
100
ਦੱ;ਅਫਰੀਕਾ
2
1
ਨਾਗਪੁਰ
9 ਫਰਵਰੀ 2010
ਹਾਰ
47
106
ਦੱ;ਅਫਰੀਕਾ
1
2
ਕੋਲਕਾਤਾ
15 ਫਰਵਰੀ 2010
ਜਿੱਤ
48
203
ਸ਼੍ਰੀਲੰਕਾ
1
2
ਕੋਲੰਬੋ
28 ਜੁਲਾਈ 2010
ਡਰਾਅ
49
214
ਆਸਟਰੇਲੀਆ
1
2
ਬੰਗਲੌਰ
11 ਅਕਤੂਬਰ 2010
ਜਿੱਤ
50
111*
ਦੱ;ਅਫਰੀਕਾ
2
1
ਸੈਂਚਰੀਅਨ ਪਾਰਕ
19 ਦਸੰਬਰ 2010
ਹਾਰ
51
146
ਦੱ;ਅਫਰੀਕਾ
1
3
ਕੈਪਟਾਊਨ
4 ਜਨਵਰੀ 2011
ਡਰਾਅ

ਇੱਕ ਦਿਨਾਂ ਮੈਚਾਂ ਵਿੱਚ ਸੈਕੜੇ:-
ਲੜੀ ਨੰ.
ਸਕੋਰ
ਵਿਰੁੱਧ
ਪੁਜੀ..
ਪਾਰੀ
ਸਥਾਨ
ਮਿਤੀ
ਨਤੀਜਾ
1
110
ਆਸਟਰੇਲੀਆ
2
1
ਕੋਲੰਬੋ
 9 ਸਤੰਬਰ 1994
ਜਿੱਤ
2
115
ਨਿਊਜ਼ੀਲੈਡ
2
2
ਵਡੋਦਰਾ
28 ਅਕਤੂਬਰ1994
ਜਿੱਤ
3
105
ਵੈਇੰਡੀਜ਼
2
1
ਜੈਪੁਰ
11ਨਵੰਬਰ 1994
ਜਿੱਤ
4
112*
ਸ਼੍ਰੀਲੰਕਾ
2
2
ਸ਼ਾਰਜਾਹ
9 ਅਪ੍ਰੈਲ 1995
ਜਿੱਤ
5
127*
ਕੀਨੀਆਂ
2
2
ਕੱਟਕ
18 ਫਰਵਰੀ 1996
ਜਿੱਤ
6
137
ਸ਼੍ਰੀਲੰਕਾ
2
1
ਨਵੀਂ ਦਿੱਲੀ
2 ਮਾਰਚ 1996
ਹਾਰ
7
100
ਪਾਕਿਸਤਾਨ
2
1
ਸਿੰਘਾਪੁਰ
 5 ਅਪ੍ਰੈਲ 1996
ਜਿੱਤ
8
118
ਪਾਕਿਸਤਾਨ
2
1
ਸ਼ਾਰਜਾਹ
15 ਅਪ੍ਰੈਲ 1996
ਜਿੱਤ
9
110♠
ਸ਼੍ਰੀਲੰਕਾ
2
1
ਕੋਲੰਬੋ
28 ਅਗਸਤ 1996
ਹਾਰ
10
114♠
ਦੱ;ਅਫਰੀਕਾ
1
1
ਮੁੰਬਈ
14 ਦਸੰਬਰ 1996
ਜਿੱਤ
11
104♠
ਜ਼ਿੰਬਾਬਵੇ
1
1
ਬਿਨੋਨੀ
9 ਫਰਵਰੀ 1997
ਜਿੱਤ
12
117♠
ਨਿਊਜ਼ੀਲੈਡ
2
2
ਬੰਗਲੌਰ
14ਮਈ1997
ਜਿੱਤ
13
100
ਆਸਟਰੇਲੀਆ
2
2
ਕਾਨਪੁਰ
 7 ਅਪ੍ਰੈਲ 1998
ਜਿੱਤ
14
143
ਆਸਟਰੇਲੀਆ
2
2
ਸ਼ਾਰਜਾਹ
22 ਅਪ੍ਰੈਲ1998
ਹਾਰ
15
134
ਆਸਟਰੇਲੀਆ
2
2
ਸ਼ਾਰਜਾਹ
24ਅਪ੍ਰੈਲ 1998
ਜਿੱਤ
16
100*
ਕੀਨੀਆਂ
2
2
ਕੋਲਕਾਤਾ
31ਮਈ 1998
ਜਿੱਤ
17
128
ਸ਼੍ਰੀਲੰਕਾ
2
1
ਕੋਲੰਬੋ
7 ਜੁਲਾਈ 1998
ਜਿੱਤ
18
127*
ਜ਼ਿੰਬਾਬਵੇ
2
2
26 ਸਤੰਬਰ 1998
ਜਿੱਤ
19
141
ਆਸਟਰੇਲੀਆ
2
1
ਢਾਕਾ
28 ਅਕਤੂਬਰ 1998
ਜਿੱਤ
20
118*
ਜ਼ਿੰਬਾਬਵੇ
2
2
ਸ਼ਾਰਜਾਹ
8 ਨਵੰਬਰ1998
ਜਿੱਤ
21
124*
ਜ਼ਿੰਬਾਬਵੇ
2
2
ਸ਼ਾਰਜਾਹ
13ਨਵੰਬਰ 1998
ਜਿੱਤ
22
140*
ਕੀਨੀਆਂ
4
1
ਬਰਿਸਟਲ
23 ਮਈ 1999
ਜਿੱਤ
23
120♠
ਸ਼੍ਰੀਲੰਕਾ
1
1
ਕੋਲੰਬੋ
29 ਅਗਸਤ 1999
ਜਿੱਤ
24
186*♠
ਨਿਊਜ਼ੀਲੈਡ
2
1
ਹੈਦਰਾਬਾਦ
 8 ਨਵੰਬਰ 1999
ਜਿੱਤ
25
122
ਦੱ;ਅਫਰੀਕਾ
2
2
ਵਡੋਦਰਾ
 17 ਮਾਰਚ 2000
ਜਿੱਤ
26
101
ਸ਼੍ਰੀਲੰਕਾ
2
1
ਸ਼਼ਾਰਜਾਹ
20 ਅਕਤੂਬਰ 2000
ਹਾਰ
27
146
ਜ਼ਿੰਬਾਬਵੇ
2
1
ਜੋਧਪੁਰ
8 ਦਸੰਬਰ 2000
ਹਾਰ
28
139
ਆਸਟਰੇਲੀਆ
2
1
ਇੰਦੌਰ
 31 ਮਾਰਚ 2001
ਜਿੱਤ
29
122*
ਵੈਇੰਡੀਜ਼
2
2
ਹਰਾਰੇ
 4 ਜੁਲਾਈ 2001
ਜਿੱਤ
30
101
ਦੱ;ਅਫਰੀਕਾ
2
1
ਜੋਹਾਂਸਬਰਗ
 5 ਅਕਤੂਬਰ 2001
ਹਾਰ
31
146
ਕੀਨੀਆਂ
2
1
ਪਾਰਲ
24 ਅਕਤੂਬਰ 2001
ਜਿੱਤ
32
105*
ਇੰਗਲੈਂਡ
4
1
ਚੈਸਟਰ.ਲੀ
4 ਜੁਲਾਈ 2002
ਬੇ ਸਿੱਟਾ
33
113
ਸ਼੍ਰੀਲੰਕਾ
4
1
ਬਰਿਸਟਲ
11ਜੁਲਾਈ 2002
ਜਿੱਤ
34
152
ਨਾਮੀਬੀਆ
2
1
ਓਵਲ
23 ਫਰਵਰੀ 2003
ਜਿੱਤ
35
100
ਆਸਟਰੇਲੀਆ
2
1
ਗਵਾਲੀਅਰ
26 ਅਕਤੂਬਰ 2003
ਜਿੱਤ
36
102
ਨਿਊਜ਼ੀਲੈਡ
2
1
ਹੈਦਰਾਬਾਦ
15 ਨਵੰਬਰ 2003
ਜਿੱਤ
37
141
ਪਾਕਿਸਤਾਨ
2
2
ਰਾਵਲਪਿੰਡੀ
16 ਮਾਰਚ 2004
ਹਾਰ
38
123
ਪਾਕਿਸਤਾਨ
2
1
ਅਹਿਮਦਾਬਾਦ
12 ਅਪ੍ਰੈਲ 2005
ਹਾਰ
39
100
ਪਾਕਿਸਤਾਨ
2
1
6, ਫਰਵਰੀ 2006
ਹਾਰ
40
141*
ਵੈਇੰਡੀਜ਼
2
1
ਕੁਆਲਾਲੰਪੁਰ
14 ਸਤੰਬਰ 2006
ਹਾਰ
41
100*
ਵੈਇੰਡੀਜ਼
4
1
ਵਡੋਦਰਾ
31ਜਨਵਰੀ 2007
ਜਿੱਤ
42
117*
ਆਸਟਰੇਲੀਆ
1
2
ਸਿਡਨੀ
2 ਮਾਰਚ 2008
ਜਿੱਤ
43
163*
ਨਿਊਜ਼ੀਲੈਡ
2
1
ਕਰਾਈਸਚਰਚ
8 ਮਾਰਚ 2009
ਜਿੱਤ
44
138
ਸ਼੍ਰੀਲੰਕਾ
1
1
ਕੋਲੰਬੋ
14 ਸਤੰਬਰ 2009
ਜਿੱਤ
45
175
ਆਸਟਰੇਲੀਆ
2
2
ਹੈਦਰਾਬਾਦ
5 ਨਵੰਬਰ 2009
ਹਾਰ
46
200*
ਦੱ;ਅਫਰੀਕਾ
2
1
ਗਵਾਲੀਅਰ
24 ਫਰਵਰੀ 2010
ਜਿੱਤ
47
120
ਇੰਗਲੈਂਡ
2
1
ਬੰਗਲੌਰ
27 ਫਰਵਰੀ 2011
ਟਾਈਡ
48
111
ਦੱ;ਅਫਰੀਕਾ
2
1
ਨਾਗਪੁਰ
12 ਮਾਰਚ 2011
ਹਾਰ
49
114
ਬੰਗਲਾ ਦੇਸ਼

2
ਮੀਰਪੁਰ
16 ਮਾਰਚ 2012
ਹਾਰ


ਕਪਤਾਨੀ ਵਾਲਾ ਮੈਚ
* ਨਾਟ ਆਊਟ
                          ********************
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ 98157-07232

No comments:

Post a Comment