Monday, November 21, 2011

ਪੁਰਸ਼ ਹਾਕੀ ਚੈਪੀਅਨਜ਼ ਚੈਲੇਜ ਮੁਕਾਬਲਾ -26ਤੋਂ


                      ਭਾਰਤੀ ਕਪਤਾਨ ਭਰਤ ਛੇਤਰੀ
              ਪੁਰਸ਼ ਹਾਕੀ ਚੈਪੀਅਨਜ਼ ਚੈਲੇਜ ਮੁਕਾਬਲਾ -26ਤੋਂ
                                                              ਰਣਜੀਤ ਸਿੰਘ ਪ੍ਰੀਤ
                   ਜੋਹਾਂਸਬਰਗ (ਦੱਖਣੀ ਅਫਰੀਕਾ) ਵਿਖੇ ਛੇਵਾਂ ਮਰਦ ਹਾਕੀ ਚੈਂਪੀਅਨਜ਼ ਚੈਲੇਂਜ -1 ਟੂਰਨਾਮੈਟ 26 ਨਵੰਬਰ ਤੋਂ 4 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕੁੱਲ 24 ਮੈਚ ਖੇਡੇ ਜਾਣੇ ਹਨ,ਜਿਨ੍ਹਾ ਨੂੰ ਟੈੱਨ ਸਪੋਰਟਸ ਚੈਨਲ ਨੇ ਪ੍ਰਸਾਰਿਤ ਕਰਨਾ ਹੈ। ਉਦਘਾਟਨੀ ਮੈਚ ਪੂਲ ਬੀ ਦੀਆਂ ਟੀਮਾਂ ਕੈਨੇਡਾ ਬਨਾਮ ਮਲੇਸ਼ੀਆ ਨੇ ਦੱਖਣੀ ਅਫ਼ਰੀਕਾ ਦੇ ਸਮੇ ਅਨੁਸਾਰ ਸਵੇਰੇ 11.00 ਵਜੇ ਖੇਡਿਆ ਜਾਣਾ ਹੈ । ਭਾਰਤੀ ਟੀਮ 116 ਕੌਮਾਂਤਰੀ ਮੈਚ ਖੇਡਣ ਵਾਲੇ 27 ਵਰ੍ਹਿਆਂ ਦੇ ਭਰਤ ਛੇਤਰੀ ਦੀ ਕਪਤਾਨੀ ਅਧੀਨ ਪੂਲ ਏ ਵਿੱਚ ਬੈਲਜੀਅਮ, ਦੱਖਣੀ ਅਫ਼ਰੀਕਾ,ਪੋਲੈਂਡ,ਨਾਲ ਖੇਡੇਗੀ,ਪੂਲ ਬੀ ਵਿੱਚ ਅਰਜਨਟੀਨਾ,ਕੈਨੇਡਾ,ਜਪਾਨ,ਅਤੇ ਮਲੇਸ਼ੀਆ ਸ਼ਾਮਲ ਹੈ । ਰਾਜਪਾਲ ਸਿੰਘ,ਇਗਨਸ ਟਿਰਕੀ,ਭਰਤ ਚਿਕਾਰਾ,ਰਵੀ ਪਾਲ,ਗੁਰਵਿੰਦਰ ਚੰਦੀ,18 ਮੈਂਬਰੀ ਟੀਮ ਤੋਂ ਬਾਹਰ ਹਨ,ਜਦੋਂ ਕਿ ਸ਼ਵਿੰਦਰ,ਤੋਂ ਇਲਾਵਾ,ਨਵੇਂ ਚਿਹਰੇ ਬਿਰੇਂਦਰ ਲਾਕੜਾ,ਸੀ ਕਾਗਜੁੰਮ ਨੂੰ ਟੀਮ ਵਿੱਚ ਦਾਖ਼ਲਾ ਦਿੱਤਾ ਗਿਆ ਹੈ। ਇਹਨਾਂ ਤੋਂ ਇਲਾਵਾ ਪੀ ਆਰ ਸ਼੍ਰੀਜੇਸ਼,ਮਨਜੀਤ ਕੁਲੂ,ਰੁਪਿੰਦਰ ਸਿੰਘ,ਬੀ ਆਰ ਰਘੁਨਾਥ,ਸੰਦੀਪ ਸਿੰਘ,ਗੁਰਬਾਜ਼ ਸਿੰਘ,ਸਰਦਾਰਾ ਸਿੰਘ,ਅਰਜੁਨ ਹਲੱਪਾ,ਮਨਪ੍ਰੀਤ ਸਿੰਘ,ਸਵਰਨਜੀਤ ਸਿੰਘ,ਯੁਵਰਾਜ ਵਾਲਮੀਕੀ,ਐਸ ਵੀ ਸੁਨੀਲ,ਦਾਨਿਸ਼ ਮੁਜ਼ਤਬਾ,ਅਤੇ ਤੁਸ਼ਾਰ ਖਾਂਡੇਕਰ ਦੇ ਨਾਂਅ ਸ਼ਾਮਲ ਹਨ।
           ਇਸ ਚੈਪੀਅਨਸ਼ਿਪ ਦਾ ਪਲੇਠਾ ਮੁਕਾਬਲਾ ਕੁਆਲਾਲੰਪੁਰ ਵਿਖੇ 2001 ਵਿੱਚ ਖੇਡਿਆ ਗਿਆ ਸੀ,ਅਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਕੇ ਚੈਂਪੀਅਨ ਬਣੀ ਸੀ। ਭਾਰਤ ਨੇ ਦੋ ਵਾਰ ਤੀਜਾ (2007,2009) ਸਥਾਂਨ ਮੱਲਿਆ ਹੈ । ਜੋਹਾਂਸਬਰਗ ਵਿਖੇ 2003 ਵਿੱਚ ਕੋਰੀਆ ਨੂੰ 7-3 ਨਾਲ ਹਰਾਕੇ ਸਪੇਨ ਨੇ ਇਹ ਮੁਕਾਬਲਾ ਜਿੱਤਿਆ ਹੈ । 2005 ਵਿੱਚ ਇਲੈਕਜ਼ੈਂਡਰਾ ਵਿਖੇ ਅਰਜਨਟੀਨਾ ਨੇ ਕੋਰੀਆ ਨੂੰ 5-2 ਨਾਲ, 2007ਚ ਬੂਮ ਵਿਖੇ ਏਸੇ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਖਿਤਾਬੀ ਜਿੱਤ ਦਰਜ ਕੀਤੀ ਹੈ। ਇਸ ਨੇ ਇੱਕ ਵਾਰ ਤੀਜਾ (2001), ਇੱਕ ਵਾਰ ਚੌਥਾ (2009)ਸਥਾਨ ਲਿਆ ਹੈ। ਕੋਰੀਆ ਦੀ ਟੀਮ ਦੋ ਵਾਰ (2003,2005) ਵਿੱਚ ਦੂਜੇ ਸਥਾਨ ਤੇ ਰਹੀ ਹੈ । ਸਾਲਟਾ ਵਿਖੇ 2009 ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 4-2 ਨਾਲ ਹਰਾਕੇ ਸਿਖ਼ਰਲੀ ਪੁਜ਼ੀਸ਼ਨ ਮੱਲੀ ਹੇ ।ਨਿਉਜ਼ੀਲੈਂਡ ਇੱਕ ਵਾਰ ਦੂਜੇ (2007) ਅਤੇ ਇੱਕ ਵਾਰ ਚੌਥੇ (2003) ਸਥਾਨ ਤੇ ਰਿਹਾ ਹੈ । ਪਾਕਿਸਤਾਨ ਇੱਕ ਵਾਰ ਹੀ(2009) ਦੂਜੀ ਥਾਂ ਲੈ ਸਕਿਆ ਹੈ ।ਦੱਖਣੀ ਅਫਰੀਕਾ ਨੇ 2001ਵਿੱਚ ਦੂਜੀ,ਅਤੇ 2003 ਵਿੱਚ ਤੀਜੀ ਪੁਜ਼ੀਸ਼ਨ ਮੱਲੀ ਹੈ । ਬੈਲਜੀਅਮ ਨੇ 2005 ਵਿੱਚ ਤੀਜੀ,ਇੰਗਲੈਂਡ ਨੇ 2005,2007 ਵਿੱਚ ਚੌਥੀ, ਏਵੇਂ ਮਲੇਸ਼ੀਆ ਨੇ 2001ਚ ਚੌਥੀ,ਪੁਜ਼ੀਸ਼ਨ ਹਾਸਲ ਕੀਤੀ ਹੈ ।  ਹਰ ਦੋ ਸਾਲ ਬਾਅਦ ਹੋਣ ਵਾਲੇ ਇਸ ਮੁਕਾਬਲੇ ਵਿੱਚ ਹੁਣ ਤੱਕ 7 ਮੁਲਕ ਹੀ ਫਾਈਨਲ ਖੇਡੇ ਹਨ।
 ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-------
26 ਨਵੰਬਰ : ਪੂਲ ਬੀ:(ਮੈਚ ਨੰਬਰ-1)ਕੈਨੇਡਾ ਬਨਾਮ ਮਲੇਸ਼ੀਆ (11.00 ਸਵੇਰੇ ),(2)ਅਰਜਨਟੀਨਾ-ਜਪਾਨ(1.00 ਸ਼ਾਮ),ਪੂਲ ਏ: (3) ਭਾਰਤ-ਬੈਲਜੀਅਮ (3.00 ਸ਼ਾਮ),(4)ਦੱਖਣੀ ਅਫ਼ਰੀਕਾ-ਪੋਲੈਂਡ (5.00 ਸ਼ਾਮ)
27 ਨਵੰਬਰ :ਪੂਲ ਬੀ: (5)ਕੈਨੇਡਾ ਬਨਾਮ ਅਰਜਨਟੀਨਾ(11.00 ਸਵੇਰੇ ),(6) ਜਪਾਨ ਬਨਾਮ ਮਲੇਸ਼ੀਆ,(1.00 ਸ਼ਾਮ), ਪੂਲ ਏ:(7) ਬੈਲਜੀਅਮ- ਪੋਲੈਂਡ (3.00 ਸ਼ਾਮ),(8) ਦੱਖਣੀ ਅਫ਼ਰੀਕਾ- ਭਾਰਤ  (5.00 ਸ਼ਾਮ)
29 ਨਵੰਬਰ: ਪੂਲ ਬੀ: (9)ਕੈਨੇਡਾ ਬਨਾਮ ਜਪਾਨ (11.00 ਸਵੇਰੇ ), (10)ਅਰਜਨਟੀਨਾ- ਮਲੇਸ਼ੀਆ (1.00 ਸ਼ਾਮ),ਪੂਲ ਬੀ:(11) ਭਾਰਤ-ਪੋਲੈਂਡ (3.00 ਸ਼ਾਮ), (12)ਬੈਲਜੀਅਮ- ਦੱਖਣੀ ਅਫ਼ਰੀਕਾ (5.00 ਸ਼ਾਮ),
ਕੁਆਰਟਰ ਫ਼ਾਈਨਲ ਗੇੜ:-
ਪਹਿਲੀ ਦਸੰਬਰ::(13)ਪੂਲ ਏ-1 ਬਨਾਮ ਪੂਲ ਬੀ-4 (10.00 ਸਵੇਰੇ)(14)ਪੂਲ ਬੀ-2 ਬਨਾਮ ਪੂਲ ਏ-3,(12.30 ਦੁਪਹਿਰ),(15) ਪੂਲ ਏ-2 ਬਨਾਮ ਪੂਲ ਬੀ-3(3.00),(16) ਪੂਲ ਬੀ-1 ਬਨਾਮ ਪੂਲ ਏ-4 (5.30 ਸ਼ਾਮ),
2 ਦਸੰਬਰ:5ਵੇਂ ਤੋਂ 8ਵੇਂ ਸਥਾਨ ਲਈ (17):ਹਾਰੀ ਟੀਮ ਮੈਚ ਨੰ:13 ਬਨਾਮ ਹਾਰੀ ਮੈਚ ਨੰ;14 (2.30 ਸ਼ਾਮ),(18) ਹਾਰੀ ਟੀਮ ਮੈਚ ਨੰ:15 ਬਨਾਮ ਹਾਰੀ ਮੈਚ ਨੰ:16 (5.00 ਸ਼ਾਮ),
ਸੈਮੀਫਾਈਨਲ:--
3 ਦਸੰਬਰ: (19) ਜੇਤੂ ਮੈਚ ਨੰ:13 ਬਨਾਮ ਜੇਤੂ ਮੈਚ ਨੰ:14 (9.00 ਸਵੇਰੇ),(20):ਜੇਤੂ ਮੈਚ ਨੰ:15 ਬਨਾਮ ਜੇਤੂ ਮੈਚ ਨੰ:16 (4.00 ਸ਼ਾਮ),
ਫਾਈਨਲ ਅਤੇ ਪੁਜ਼ੀਸ਼ਨ ਮੈਚ::------
4 ਦਸੰਬਰ 7ਵੇਂ-8ਵੇਂ ਸਥਾਨ ਲਈ:(21):ਹਾਰੀ ਟੀਮ ਮੈਚ ਨੰ:17 ਬਨਾਮ ਹਾਰੀ ਟੀਮ ਮੈਚ ਨੰ:18,(9.00 ਸਵੇਰੇ),5ਵੇਂ-6ਵੇਂ ਸਥਾਨ ਲਈ:(22): ਜੇਤੂ ਟੀਮ ਮੈਚ ਨੰ:17 ਬਨਾਮ ਜੇਤੂ ਮੈਚ ਨੰ:18,(11.30 ਸਵੇਰੇ),ਤੀਜੇ ਚੌਥੇ ਸਥਾਂਨ ਲਈ (23): ਹਾਰੀ ਟੀਮ ਮੈਚ ਨੰ:19 ਬਨਾਮ ਹਾਰੀ ਟੀਮ ਮੈਚ ਨੰ:20,(2.00 ਸ਼ਾਮ),
ਫਾਈਨਲ ਪਹਿਲੇ-ਦੂਜੇ ਸਥਾਨ ਲਈ:- (ਮੈਚ ਨੰਬਰ -24) ਜੇਤੂ ਟੀਮ ਮੈਚ ਨੰ:19 ਬਨਾਮ ਜੇਤੂ ਟੀਮ ਮੈਚ ਨੰ:20,(4.30 ਸ਼ਾਮ)

*******          ***********           *********           ************           ***********
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232

No comments:

Post a Comment