Friday, July 27, 2012

ਅੱਜ ਹੋਵੇਗਾ ਓਲੰਪਿਕ ਖੇਡਾਂ ਦਾ ਲਾ-ਜਵਾਬ ਹੋਵੇਗਾ


         ਅੱਜ ਹੋਵੇਗਾ ਓਲੰਪਿਕ ਖੇਡਾਂ ਦਾ ਲਾ-ਜਵਾਬ ਹੋਵੇਗਾ
                               ਰਣਜੀਤ ਸਿੰਘ ਪ੍ਰੀਤ
                        ਵਿਸ਼ਵ ਭਰ ਦੇ ਮੁਲਕਾਂ ਦੀਆਂ ਭਲਕੇ 27 ਜੁਲਾਈ ਨੂੰ ਲੰਦਨ ਵਿੱਚ ਹੋਣ ਵਾਲੇ ਓਲੰਪਿਕ ਉਦਘਾਟਨੀ ਸਮਾਰੋਹ ਉੱਤੇ ਨਿਗਾਹਾਂ ਲੱਗੀਆਂ ਹੋਈਆਂ ਹਨ । ਇਸ ਵਾਰੀ ਵਿਸ਼ੇਸ਼ ਗੱਲ ਇਹ ਵੀ ਹੈ ਕਿ 1908,ਅਤੇ 1948 ਤੋਂ ਬਾਅਦ ਤੀਜੀ ਵਾਰੀ 30 ਵੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਬਰਤਾਨੀਆਂ ਦੀਆਂ ਇਹ ਵੀ ਕੋਸ਼ਿਸ਼ਾਂ ਹਨ ਕਿ ਪਿਛਲੇ 2008 ਵਾਲੇ ਯਾਦਗਾਰੀ ਉਦਘਾਟਨ ਸਮਾਰੋਹ ਨੂੰ ਫਿੱਕਾ ਦਰਸਾਇਆ ਜਾ ਸਕੇ । ਉਦੋਂ ਓਲੰਪਿਕ ਮਿਸ਼ਾਲ ਨੂੰ ਲੈ ਕੇ ਵਾ-ਵੇਲਾ ਚੱਲਿਆ ਸੀ ਅਤੇ ਇਸ ਵਾਰੀ ਵੀ ਝਪਟ ਮਾਰ ਵਰਗੀਆਂ ਘਟਨਾਵਾਂ ਵਾਪਰੀਆਂ ਹਨ । ਓਲੰਪਿਕ ਮਿਸ਼ਾਲ ਕੌਣ ਜਲਾਏਗਾ ? ਇਸ ਬਾਰੇ ਕਈ ਕਿਆਸਅਰਾਈਆਂ ਹਨ । ਸੈਂਤੀ ਵਰ੍ਹਿਆਂ ਦੇ ਫੁਟਬਾਲ ਕਪਤਾਨ ਡੇਵਿਡ ਬੈਖਮ ਜਿਸ ਨੇ ਲੰਦਨ ਨੂੰ ਮੇਜ਼ਬਾਨੀ ਦਿਵਾਉਣ ਸਮੇ ਜ਼ੋਰਦਾਰ ਭੂਮਿਕਾ ਨਿਭਾਈ ਸੀ,ਵੱਲ ਵੀ ਇਸ਼ਾਰਾ ਕੀਤਾ ਜਾ ਰਿਹਾ ਹੈ । ਮੁਹੰਮਦ ਅਲੀ ਦੀ ਆਮਦ ਵੀ ਖਿੱਚ ਦਾ ਕੇਂਦਰ ਬਣੇਗੀ ।
         27 ਜੁਲਾਈ ਤੋਂ 12 ਅਗਸਤ ਤੱਕ ਹੋਣ ਵਾਲੀਆਂ ਇਹਨਾਂ ਖੇਡਾਂ ਦੇ ਉਦਘਾਟਨ,ਸਮਾਪਤੀ ਸਮਾਰੋਹ,ਅਥਲੈਟਿਕਸ ਵਰਗੇ ਮੁਕਾਬਲਿਆਂ ਲਈ ਓਲੰਪਿਕ ਪਾਰਕ ਦੇ ਦੱਖਣੀ ਖੇਤਰ ਵਿੱਚ ਸਥਿੱਤ 80 ਹਜ਼ਾਰ ਸੀਟਾਂ ਵਾਲੇ  ਓਲੰਪਿਕ ਸਟੇਡੀਅਮ ਨੂੰ ਚੁਣਿਆਂ ਗਿਆ ਹੈ । ਇਸ ਦੀ ਬਣਤਰ ਲਈ 10 ਹਜ਼ਾਰ ਟਨ ਲੋਹੇ ਦੀ ਵਰਤੋਂ ਕੀਤੀ ਗਈ ਹੈ । ਜਿੱਥੇ ਉਦਘਾਟਨ ਸਮਾਰੋਹ ਲਈ ਸਾਰੀ ਜ਼ਿਮੇਵਾਰੀ ਨਾਮਵਰ ਆਰਟਿਸਟ ਡਾਇਰੈਕਟਰ ਫ਼ਿਲਮਸਾਜ਼ ਡੈਨੀ ਬੋਇਲ ਨੂੰ ਸੌਂਪੀ ਗਈ ਹੈ । ਉੱਥੇ ਮੁੱਖ ਪ੍ਰਦਰਸ਼ਨ ਮੌਕੇ 15000 ਕਲਾਕਾਰ ਕਲਾ ਦੇ ਜ਼ੌਹਰ ਵੀ ਦਿਖਾਉਣਗੇ । ਇਹਨਾਂ ਵਿੱਚ 1650 ਸਕੂਲੀ ਬੱਚੇ ਵੀ ਪੂਰਬੀ ਲੰਦਨ ਤੋਂ ਭਾਗ ਲੈ ਰਹੇ ਹਨ । ਕਲਾਕਾਰਾਂ ਲਈ ਪ੍ਰੋਗਰਾਮ ਦੌਰਾਂਨ 25000 ਕਿਸਮ ਦਾ ਪਹਿਰਾਵਾ ਵੀ ਬਦਲ ਬਦਲ ਕੇ ਪਹਿਨਣ ਦਾ ਬੰਦੋਬਸਤ ਕੀਤਾ ਗਿਆ ਹੈ । ਖੇਡ ਖਰਚਿਆਂ ਦਾ ਬੱਜਟ 27 ਮਿਲੀਅਨ ਮਿਥਿਆ ਗਿਆ ਹੈ । ਉਦਘਾਟਨ ਰਸਮ ਰਾਹੀਂ ਬਰਤਾਨਵੀ ਸੰਸਕ੍ਰਿਤੀ,ਸਭਿਅਤਾ ਅਤੇ ਹੋਰਨਾਂ ਵਿਸ਼ੇਸ਼ ਪੱਖਾਂ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣਾ ਹੈ । ਬਰਤਾਨੀਆਂ ਦੇ ਪਿੰਡਾਂ ਵਿਚਲੀ ਹਾਲਤ ਬਾਰੇ ਝਾਕੀਆਂ,ਫਿਰ ਬਰਤਾਨੀਆਂ ਦੀ ਪ੍ਰਗਤੀ ਦੀ ਕਹਾਣੀ,ਅਤੇ ਤੀਜੇ ਭਾਗ ਵਿੱਚ ਵਿਸ਼ਵ ਜੰਗਾਂ ਨਾਲ ਸਬੰਧਤ ਕੁੱਝ ਦ੍ਰਿਸ਼ ਸ਼ਾਮਲ ਹਨ । ਬਰਤਾਨੀਆਂ ਦੇ 12000 ਨਾਚੇ ਵੀ ਢੌਲ ਨਾਲ ਨਾਚ ਪੇਸ਼ ਕਰਨਗੇ । ਕੌਮਾਂਤਰੀ ਓਲੰਪਿਕ ਕਮੇਟੀ ਨੇ ਵੀ ਸਾਰੇ ਪ੍ਰਬੰਧਾਂ ਉੱਤੇ ਨਜ਼ਰਸਾਨੀ ਕੀਤੀ ਹੈ । ਸ਼ਾਮ ਨੂੰ 9 ਵਜੇ ਬ੍ਰਿਟਿਸ਼ ਸਮਰ ਟਾਈਮ (ਬੀ ਐਸ ਟੀ) ਸ਼ੁਰੂ ਹੋਣ ਵਾਲੇ ਕਰੀਬ 3 ਘੰਟਿਆਂ ਦੇ ਸਮਾਰੋਹ ਨੂੰ ਇਸਲੇੱਸ ਵੰਡਰ ਦਾ ਨਾਅ ਦਿੱਤਾ ਗਿਆ ਹੈ । ਜਿਸ ਨੂੰ ਦੁਨੀਆਂ ਭਰ ਵਿੱਚ ਇਲਾਕਟ੍ਰੌਨਿਕਸ ਮੀਡੀਏ ਰਾਹੀਂ ਕਰੀਬ 4 ਬਿਲੀਅਨ ਲੋਕ ਨਾਲੋ ਨਾਲ ਵੇਖ ਰਹੇ ਹੋਣਗੇ । ਉਦਘਾਟਨ ਦੀ ਸ਼ੁਰੂਆਤ ਯੂਰਪ ਦੀ ਸੱਭ ਤੋਂ ਵੱਡੀ 27 ਟਨ ਭਾਰੀ ਅਤੇ ਸਦੀਆਂ ਪੁਰਾਣੀ ਘੰਟੀ ਉੱਤੇ ਚੋਟ ਵੱਜਣ ਨਾਲ ਹੋਵੇਗੀ । ਇੱਕ ਮੌਕਾ ਅਜਿਹਾ ਆਵੇਗਾ ਜਦ ਸਟੇਡੀਅਮ ਹਰੇ ਭਰੇ ਖੇਤ-ਖਲਿਆਨੋ ਵਿੱਚ ਬਦਲ ਜਾਵੇਗਾ ਅਤੇ ਜਾਨਵਰ ਮਸਤੀ ਚ ਦਿਖਾਈ ਦੇਣਗੇ । ਇਸ ਵਾਸਤੇ ਭੇਡਾਂ ,ਗਊਆਂ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।  
                              ਟਿਕਟਾਂ ਦੇ 300 ਗੁਣਾ ਵੱਧ ਕੀਮਤ ਨਾਲ ਬਲੈਕ ਵਿੱਚ ਵਿਕਣ ਤੋਂ ਇਲਾਵਾ ਜੋ ਉਦਘਾਟਨ ਸਮਾਰੋਹ ਦੀ ਰੀਹਰਸਲ ਕਰੀਬ 62000 ਦਰਸ਼ਕਾਂ ਨੂੰ ਦਿਖਾਈ ਗਈ ਹੈ,ਉਸ ਬਾਰੇ ਵੀ ਇਹ ਸਹੁੰ ਚੁਕਾਈ ਗਈ ਕਿ ਇਹਦਾ ਹੋਰ ਕਿਤੇ ਕੋਈ ਪ੍ਰਚਾਰ  ਨਹੀਂ ਕਰਨਾ ਹੈ । ਪਰ ਫਿਰ ਵੀ ਵੇਰਵੇ ਛਣ ਛਣ ਕੇ ਬਾਹਰ ਆ ਰਹੇ ਹਨ । ਉਧਰ ਬਰਤਾਨੀਆਂ ਨੇ 1200 ਹੋਰ ਵਧੀਕ ਸੁਰਖਿਆ ਕਰਮੀ ਨਿਯਕਤ ਕਰਨ ਦੇ ਨਾਲ ਇਹ ਵੀ ਕਿਹਾ ਸੀ ਕਿ ਆਰਮੀ ਵਰਦੀ ਦੀ ਥਾਂ ਟਰੈਕ ਸੂਟਾਂ ਦੀ ਵਰਤੋਂ ਕੀਤੀ ਜਾਵੇ,ਪਰ ਸੈਨਿਕਾਂ ਨੇ ਅਤੇ ਪ੍ਰਬੰਧਕ ਕਮੇਟੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਉਂਜ ਹੁਣ ਕੁੱਲ ਸੁਰਖਿਆ ਕਰਮੀਆਂ ਦੀ ਗਿਣਤੀ 18200 ਹੋ ਗਈ ਹੈ ।
                        ਲੰਦਨ ਵਿੱਚ ਇਹ ਵੀ ਰਿਕਾਰਡ ਬਣੇਗਾ ਕਿ 120 ਦੇਸ਼ਾਂ ਦੇ ਰਾਸ਼ਟਰਪਤੀ,ਪ੍ਰਧਾਂਨ ਮੰਤਰੀ ਹਾਜ਼ਰੀ ਭਰਨਗੇ । ਅਮਰਿਕਾ ਦੀ ਮਿਸ਼ੇਲ ਓਬਾਮਾ ਨੇ ਵੀ ਪਹੁੰਚਣਾ ਹੈ । ਭਾਵੇਂ ਉਸਦਾ ਇਸ ਪਹੁੰਚ ਪਿੱਛੇ ਮੰਤਵ ਕੋਈ ਵੀ ਹੋਵੇ । ਮੁਖ ਸਥਾਨ ਉੱਤੇ ਹੋਰਨਾ ਤੋਂ ਇਲਾਵਾ ਮਹਾਰਾਣੀ ਜੈੱਕ ਰੌਗੇ ਵੀ ਮਹਿਮਾਨਾਂ ਦੇ ਸੁਆਗਤ ਲਈ ਹਾਜ਼ਰ ਹੋਵੇਗੀ । ਮਾਰਚ ਪਾਸਟ ਸਮੇ ਟੀਮਾਂ ਮੇਜ਼ਬਾਨ ਮੁਲਕ ਦੀ ਭਾਸ਼ਾ ਅਨੁਸਾਰ ਅਲਫ਼ਾਬੈਟੀਕਲੀ ਪ੍ਰਵੇਸ਼ ਕਰਨਗੀਆਂ । ਪਰ ਯੂਨਾਨ ਦੀ ਟੀਮ ਸੱਭ ਤੋਂ ਮੁਹਰੇ ਅਤੇ ਮੇਜ਼ਬਾਨ ਬਰਤਾਨੀਆਂ ਦੀ ਟੀਮ ਸਭ ਤੋਂ ਪਿੱਛੇ ਹੋਵੇਗੀ । ਕੁੱਲ 205 ਮੁਲਕਾਂ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ । ਓਲੰਪਿਕ ਮਿਸ਼ਾਲ,ਓਲੰਪਿਕ ਝੰਡਾ,ਓਲੰਪਿਕ ਸਹੁੰ ਵਾਲੀਆਂ ਰਸਮਾ ਦੇ ਨਾਲ ਹੀ ਬਰਤਾਨੀਆਂ ਦੀ ਮਹਾਰਾਣੀ ਐਲਜਾਬੈੱਥ ਖੇਡਾਂ ਸ਼ੁਰੂ ਕਰਨ ਦਾ ਇਤਿਹਾਸਕ ਐਲਾਨ ਕਰੇਗੀ ।  ਕੁੱਝ ਹੈਰਤ-ਅੰਗੇਜ਼ ਦ੍ਰਿਸ਼ ਵੀ ਹਨ । ਛਤਰੀਆਂ ਦਾ ਖੁੱਲ੍ਹਣਾ,ਬੱਚਿਆ ਦਾ ਬਿਸਤਰ ਸਮੇਤ ਨਾਚ ਅਤੇ ਹੋਰ ਵੀ ਕਈ ਹੈਰਾਨਕੁਨ ਝਾਕੀਆਂ ।॥
ਰਣਜੀਤ ਸਿੰਘ ਪ੍ਰੀਤ
ਭਗਤਾ ਭਠਿੰਡਾ) 

No comments:

Post a Comment