Friday, July 27, 2012

Olympic Khedan Vich Hockey Da Safar


            ਓਲੰਪਿਕ ਖੇਡਾਂ ਵਿੱਚ ਹਾਕੀ ਦਾ ਸਫ਼ਰ
                          ਲੇਖਕ ਰਣਜੀਤ ਸਿੰਘ ਪ੍ਰੀਤ
                      ਪ੍ਰਕਸ਼ਨ ਵਿਸ਼ਵ ਭਾਰਤੀ ਪ੍ਰਕਾਸ਼ਨ
                                    ਪੰਨੇ 152
                                 ਕੀਮਤ ;150
           ਖੇਡ ਲੇਖਣੀ ਦੇ ਖ਼ੇਤਰ ਵਿੱਚ ਰਣਜੀਤ ਸਿੰਘ ਪ੍ਰੀਤ ਇੱਕ ਜਾਣਿਆਂ-ਪਛਾਣਿਆਂ ਨਾਮ ਹੈ । ਜਿਸ ਨੇ ਹੁਣ ਤੱਕ ਕੁੱਲ ਮਿਲਾਕੇ 21 ਕਿਤਾਬਾਂ ਲਿਖੀਆਂ ਹਨ । ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਸਫ਼ਰ ਇਹਨਾਂ ਦੀ 22 ਵੀਂ ਕਿਤਾਬ ਹੈ । ਕੋਈ ਅਜਿਹਾ ਮਿਆਰੀ ਅਖ਼ਬਾਰ/ਮੈਗਜ਼ੀਨ ਨਹੀਂ ਜਿਸ ਵਿੱਚ ਸ਼੍ਰੀ ਪ੍ਰੀਤ ਨਾ ਛਪਿਆ ਹੋਵੇ । ਇੱਕ ਗਜ਼ਟਿਡ ਅਫ਼ਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਮਗਰੋਂ ਉਹਨਾਂ ਨੇ ਕਲਮ ਨੂੰ ਮਜ਼ਬੂਤੀ ਨਾਲ ਹੱਥ ਪਾਇਆ ਹੀ ਸੀ ਕਿ ਉਹਨਾਂ ਦੀ ਪਤੱਨੀ ਬਿੰਦਰਜੀਤ ਕੌਰ ਪ੍ਰੀਤ ਪ੍ਰੀਤ ਆਲ੍ਹਣੇ ਨੂੰ ਵਰਾਨ ਕਰਕੇ ਸਦਾ ਲਈ ਇਸ ਦੁਨੀਆਂ ਤੋਂ ਤੁਰ ਗਈ । ਪਰ ਉਹਨਾਂ ਕੁੱਝ ਦੇਰ ਸੰਜੀਦਾ ਰਹਿਣ ਮਗਰੋਂ ਕਲਮ ਨੂੰ ਫਿਰ ਸਾਥੀ ਬਣਾ ਲਿਆ ਹੈ । ਓਲੰਪਿਕ ਹਾਕੀ ਬਾਰੇ ਉਹਨਾਂ ਦੀ ਇਹ ਕਿਤਾਬ ਬਹੁਤ ਜਾਣਕਾਰੀ ਦੇਣ ਵਾਲੀ ਹੈ । ਜਦੋਂ ਤੋਂ ਹਾਕੀ ਖੇਡੀ ਜਾਣੀ ਸ਼ੁਰੂ ਹੋਈ,ਗੱਲ ਉੱਥੋਂ ਸ਼ੁਰੂ ਕਰਕੇ ਹਰੇਕ ਓਲੰਪਿਕ ਵਿੱਚ ਖੇਡੀ ਗਈ ਹਾਕੀ ਦੇ ਹਰੇਕ ਮੈਚ ਦੇ ਪੂਰੇ ਵੇਰਵੇ ਦਰਸਾਏ ਗਏ ਹਨ । ਸ਼ਾਇਦ ਹਾਕੀ ਦੇ ਖੇਤਰ ਦੀ ਇਹ ਅਜਿਹੀ ਪਹਿਲੀ ਕਿਤਾਬ ਹੈ । ਜਿਸ ਵਿੱਚ ਐਨਾ ਕੁੱਝ ਸਮੋਇਆ ਹੋਇਆ ਹੈ। ਅੰਕੜਿਆਂ ਸਹਿਤ ਭਾਰਤੀ ਟੀਮ ਦੀ ਸਥਿੱਤੀ ਨੂੰ ਵੀ ਦੂਜੀਆਂ ਟੀਮਾਂ ਵਾਂਗ ਹੀ ਸੰਭਾਲਿਆ ਹੈ । ਹਾਕੀ ਦੀਆਂ ਵੰਨਗੀਆਂ,ਜਿੱਤਾਂ-ਹਾਰਾਂ ਅਤੇ ਵਿਸ਼ਵ ਦੀ ਹਾਕੀ ਵਿੱਚ ਸਰਦਾਰਾਂ ਦੀ ਸਰਦਾਰੀ,ਭਰਾਵਾਂ,ਪਰਿਵਾਰ ਮੈਂਬਰਾਂ ਆਦਿ ਬਾਰੇ ਵੀ ਪੂਰੇ ਵੇਰਵੇ ਦਰਜ ਹਨ । ਗੋਲ ਕਰਨ ਵਾਲੇ ਖਿਡਾਰੀ,2020 ਤੱਕ ਦੀਆਂ ਮੇਜ਼ਬਾਨੀਆਂ,ਯਾਦਗਾਰੀ ਤਸਵੀਰਾਂ ਵੀ ਇਸ ਵਿੱਚ ਸ਼ਾਮਲ ਹਨ । ਕੁੱਲ ਮਿਲਾਕੇ ਇਹ ਕਿਤਾਬ ਪੜ੍ਹਨਯੋਗ ਅਤੇ ਅਹਿਮ ਦਸਤਾਵੇਜ ਵਜੋਂ ਸੰਭਾਲਣ ਯੋਗ ਹੈ । ਓਲੰਪਿਕ ਖੇਡਾਂ ਮੌਕੇ ਛਪੀ ਇਸ ਕਿਤਾਬ ਦੀ ਅਹਿਮੀਅਤ ਹੋਰ ਵੀ ਨਿਖ਼ਰੀ ਹੈ । ਕਿਤਾਬ ਦੀ ਤਿਆਰੀ ਲਈ ਕੀਤੀ ਮਿਹਨਤ ਪਾਠਕਾਂ ਦਾ ਭਰਵਾਂ ਹੁੰਗਾਰਾ ਮੰਗਣ ਦਾ ਹੱਕ ਰਖਦੀ ਹੈ ।
      ਜਗਰੂਪ ਸਿੰਘ ਜਰਖ਼ੜ

No comments:

Post a Comment